ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 53ਵਾਂ ਸਥਾਪਨਾ ਦਿਵਸ 24 ਨਵੰਬਰ ਅਤੇ 48 ਵੀਂ ਕਨਵੋਕੇਸ਼ਨ 25 ਨਵੰਬਰ ਨੂੰ
ਅੰਮ੍ਰਿਤਸਰ, 23 ਨਵੰਬਰ 2022
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਆਪਣਾ 53ਵਾਂ ਸਥਾਪਨਾ ਦਿਵਸ 24 ਨਵੰਬਰ ਨੂੰ ਮਨਾਉਣ ਅਤੇ 48ਵੀਂ ਸਾਲਾਨਾ ਕਾਨਵੋਕੇਸ਼ਨ 25 ਨਵੰਬਰ ਨੂੰ ਕਰਵਾਉਣ ਜਾ ਰਹੀ ਹੈ। ਪੰਜਾਬ ਦੇ ਗਵਰਨਰ ਅਤੇ ਚਾਂਸਲਰ ਬਨਵਾਰੀਲਾਲ ਪ੍ਰੋਹਿਤ ਕਾਨਵੋਕੇਸ਼ਨ ਭਾਸ਼ਨ ਦੇਣਗੇ। ਜਦੋਂਕਿ ਇਕਬਾਲ ਸਿੰਘ ਚਾਹਲ ਆਈ.ਏ.ਐਸ. ਮਿਊਂਸੀਪਲ ਕਮਿਸ਼ਨਰ ਐਂਡ ਐਡਮਿਨਿਸਟ੍ਰੇਟਰ ਆਫ ਬ੍ਰਹਿਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ ਮਹਾਰਾਸ਼ਟਰ ਅਤੇ ਪ੍ਰੋਫੈਸਰ ਗਗਨਦੀਪ ਕੰਗ ਐਫ. ਆਰ .ਐੱਸ. ਡਿਪਾਰਟਮੈਂਟ ਆਫ ਗੈਸਟ੍ਰੋ ਇੰਟੈਸਟੀਨਲ ਸਾਇੰਸ ਕ੍ਰਿਸਚੀਅਨ ਮੈਡੀਕਲ ਕਾਲਜ ਵੇਲੌਰ ਤਾਮਿਲਨਾਡੂ ਨੂੰ ਆਨਰਜ਼ ਕਾਜ਼ਾ ਦੀਆਂ ਡਿਗਰੀਆਂ ਯੂਨੀਵਰਸਿਟੀ ਕੇੈੰਪਸ 'ਚ ਸਥਿਤ 'ਗੋਲਡਨ ਜੁਬਲੀ ਕਨਵੈੰਨਸ਼ਨ ਸੈੰਟਰ' ਵਿੱਚ ਪ੍ਰਦਾਨ ਕੀਤੀਆਂ ਜਾਣਗੀਆਂ । ਸਥਾਪਨਾ ਦਿਵਸ ਤੇ ਡਾ.ਯੋਗੇਸ਼ ਕੁਮਾਰ ਚਾਵਲਾ ਸਾਬਕਾ ਡਾਇਰੈਕਟਰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਅਤੇ ਡਾ ਸਰਬਜਿੰਦਰ ਸਿੰਘ ਡੀਨ, ਫਕੈਲਟੀ ਆਫ਼ ਹਿਊੂਮੈਨੇਟੀਜ਼ ਐਂਡ ਰਿਲੀਜੀਅਸ ਸਟੱਡੀਜ਼ ਅਤੇ ਚੇਅਰਮੈਨ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਚੇਅਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਦਿਅਕ ਭਾਸ਼ਣ ਦੇਣਗੇ ।
। ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪਿਛਲੇ ਸਾਲਾਂ ਵਿਚ ਉਚੇਰੀ ਸਿੱਖਿਆ ਦੇ ਖੇਤਰ ਤੋਂ ਇਲਾਵਾ ਹੋਰ ਵੀ ਵੱਖ -ਵੱਖ ਖੇਤਰਾਂ ਵਿੱਚ ਮਾਰੀਆ ਮੱਲਾਂ ਦਾ ਇਤਿਹਾਸ ਦਾ ਇਤਿਹਾਸ ਬਣ ਗਿਆ ਜਿਸ ਨਾਲ ਯੂਨੀਵਰਸਿਟੀ ਨੂੰ ਦੇਸ਼ 'ਚੋ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿੱਚੋਂ ਉੱਚਕੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਵੇਖਿਆ ਜਾਣ ਲੱਗ ਪਿਆ। 500 ਏਕੜ ਵਿੱਚ ਫੈਲੇ ਯੂਨੀਵਰਸਿਟੀ ਦੇ ਕੈੰਪਸ ਦੀ ਹਰਿਆਲੀ ਮਨ ਨੂੰ ਮੋਹ ਲੈਂਦੀ ਹੈ । ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਸਭ ਤੋਂ ਮੋਹਰੀ ਰੱਖਿਆ ਜਾਂਦਾ ਹੈ ।