← ਪਿਛੇ ਪਰਤੋ
ਮੁਸ਼ਤਰਕਾ ਖਾਤਾ ਜ਼ਮੀਨਾਂ ਦੀ ਮਾਲਕੀ ਪੰਚਾਇਤਾਂ ਨੂੰ ਦੇਣ ਦੇ ਪੰਜਾਬ ਵਰਗੇ ਹਰਿਆਣਾ ਦੇ ਹੁਕਮਾਂ ’ਤੇ ਹਾਈ ਕੋਰਟ ਨੇ ਲਾਈ ਰੋਕ ਚੰਡੀਗੜ੍ਹ, 24 ਨਵੰਬਰ, 2022: ਮੁਸ਼ਤਰਕਾ ਖਾਤਾ ਜ਼ਮੀਨਾਂ ਦੀ ਮਾਲਕੀ ਪੰਚਾਇਤਾਂ ਨੂੰ ਤਬਦੀਲ ਕਰਨ ਦੇ ਪੰਜਾਬ ਵਰਗੇ ਹਰਿਆਣਾ ਸਰਕਾਰ ਦੇ ਹੁਕਮਾਂ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ। ਜਸਟਿਸ ਲੀਜ਼ਾ ਗਿੱਲ ਅਤੇ ਜਸਟਿਸ ਰੀਤੂ ਟੈਗੋਰ ’ਤੇ ਆਧਾਰਿਤ ਬੈਂਚ ਨੇ ਰੋਕ ਲਗਾਉਂਦਿਆਂ ਇਹ ਮਾਮਲਾ ਹਰਿਆਣਾ ਸਰਕਾਰ ਵੱਲੋਂ ਕੀਤੇ ਆਦੇਸ਼ਾਂ ਨੂੰ ਚੁਣੌਤੀ ਦੇਣ ਸਬੰਧੀ ਚਲ ਰਹੇ ਕੇਸ ਨਾਲ ਸੁਣੇ ਜਾਣ ਲਈ ਇਹ ਕੇਸ ਚੀਫ ਜਸਟਿਸ ਨੂੰ ਭੇਜ ਦਿੱਤਾ ਹੈ। ਪੰਜਾਬ ਸਰਕਾਰ ਨੇ ਵੀ ਮੁਸ਼ਤਰਕਾ ਖਾਤਾ ਜ਼ਮੀਨਾਂ ਦੀ ਮਾਲਕੀ ਪੰਚਾਇਤਾਂ ਦੇ ਨਾਂ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਹਨ। ਇਹਨਾਂ ਹੁਕਮਾਂ ਨੂੰ ਸੁਮਿੱਤਰਾ ਨੇਗੀ ਤੇ ਹੋਰ ਕਈ ਪਟੀਸ਼ਨਰਾਂ ਨੇ ਚੁਣੌਤੀ ਦਿੱਤੀ ਹੈ। ਹੁਣ ਪੰਜਾਬ ਤੇ ਹਰਿਆਣਾ ਦੇ ਮਾਮਲਿਆਂ ਦੀ ਇਕੱਠਿਆਂ ਸੁਣਵਾਈ ਹਾਈ ਕੋਰਟ ਦਾ ਇਕ ਹੀ ਬੈਂਚ ਕਰੇਗਾ।
Total Responses : 260