ਰਾਜਪਾਲ ਵੀ ਪਿੰਡਾਂ ਵਿਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨਗੇ, ਕੇਂਦਰ ਸਰਕਾਰ ਦਾ ਹੁਕਮ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 24 ਨਵੰਬਰ 2022- ਕੇਂਦਰ ਸਰਕਾਰ ਦੇ ਹੁਕਮਾਂ ਅਨੁਸਾਰ ਹੁਣ ਰਾਜਪਾਲਾਂ ਨੂੰ ਵੀ ਪਿੰਡਾਂ ਵਿਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨੀਆਂ ਹੋਣਗੀਆਂ। ਦੈਨਿਕ ਭਾਸਕਰ ਦੀ ਖਬਰ ਅਨੁਸਾਰ ਇਸ ਲਈ ਕੋਈ ਨਵਾਂ ਨਿਯਮ ਲਾਗੂ ਨਹੀਂ ਹੋਵੇਗਾ। ਇਸ ਦੀ ਸ਼ੁਰੂਆਤ ਗੋਆ ਤੋਂ ਹੋਈ ਹੈ। ਗੋਆ ਦੇ ਰਾਜਪਾਲ ਪੀਐਸ ਸ਼੍ਰੀਧਰਨ ਪਿਲਈ ਨੇ ਬੀਤੇ 15 ਮਹੀਨਿਆਂ ਵਿਚ ਗੋਆ ਦੇ ਸਾਰੇ 40 ਵਿਧਾਨ ਸਭਾ ਹਲਕਿਆਂ ਦਾ ਦੌਰਾ ਕੀਤਾ ਸੀ ਅਤੇ ਪਿੰਡਾਂ ਵਿਚ ਪੰਚਾਇਤਾਂ ਨਾਲ ਵੀ ਗੱਲਬਾਤ ਕੀਤੀ ਸੀ।