ਭਾਸ਼ਾ ਵਿਭਾਗ ਫ਼ਰੀਦਕੋਟ ਵੱਲੋਂ ਪੰਜਾਬੀ ਮਾਹ ਦੌਰਾਨ ਕਰਵਾਇਆ ਸਮਾਗਮ ਅਮਿੱਟ ਛਾਪ ਛੱਡਦਾ ਹੋਇਆ ਸਮਾਪਤ
ਨਾਟਕ ’ਭਾਸ਼ਾ ਵਹਿੰਦਾ ਦਰਿਆ’,ਗੁਲਾਬ ਫ਼ਰੀਦ ਤੇ ਨੰਨੇ ਕਲਾਕਾਰਾਂ ਨੇ ਭੰਗੜੇ ਪੇਸ਼ ਕਰ ਬੰਨਿਆ ਰੰਗ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈਟਵਰਕ
ਫਰੀਦਕੋਟ, 24 ਨਵੰਬਰ 2022- ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਅਤੇ ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੀ ਰਹਿਨੁਮਾਈ ਹੇਠ ਪੰਜਾਬੀ ਮਾਹ-2022 ਨੂੰ ਸਮਰਪਿਤ ਇੱਕ ਸ਼ਾਨਦਾਰ ਸਮਾਗਮ ਭਾਸ਼ਾ ਵਿਭਾਗ ਫ਼ਰੀਦਕੋਟ ਵੱਲੋਂ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਕਰਵਾਇਆ ਗਿਆ।ਪੰਜਾਬੀ ਬੋਲੀ ਦੇ ਪਿਤਾਮਾ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਨੂੰ ਸਮਰਪਿਤ ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਸ਼ਾਮਲ ਹੋਏ। ਸਤਿਕਾਰਿਤ ਮਹਿਮਾਨਾਂ ਵਜੋਂ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਹਲਕਾ ਫ਼ਰੀਦਕੋਟ, ਅਮਲੋਕ ਸਿੰਘ ਵਿਧਾਇਕ ਹਲਕਾ ਜੈਤੋ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਆਲੋਚਕ ਤੇ ਚਿੰਤਕ ਪ੍ਰੋ.ਬ੍ਰਹਮਜਗਦੀਸ਼ ਸਿੰਘ, ਪ੍ਰੋ.ਸਾਧੂ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਫ਼ਰੀਦਕੋਟ ਅਤੇ ਰਾਜਪਾਲ ਸਿੰਘ ਏ.ਡੀ.ਸੀ.(ਸ਼ਹਿਰੀ ਵਿਕਾਸ) ਫ਼ਰੀਦਕੋਟ ਨੇ ਕੀਤੀ। ਇਸ ਸਮਾਗਮ ’ਚ ਵਿਸ਼ੇਸ਼ ਆਮਦ ਨਿੰਦਰ ਘੁਗਿਆਣਵੀ ਮੀਡੀਆ ਅਫ਼ਸਰ, ਪੰਜਾਬ ਕਲਾ ਪ੍ਰੀਸ਼ਦ ਚੰਡੀਗੜ ਨੇ ਕੀਤੀ।
ਇਸ ਸਮਾਗਮ ਦੀ ਸ਼ੁਰੂਆਤ ਵਿਭਾਗੀ ਧਨੀ ਨਾਲ ਕੀਤੀ ਗਈ। ਫ਼ਿਰ ਇਲਾਕੇ ਦੇ ਸੁਰੀਲੇ ਗਾਇਕ ਗੁਲਾਬ ਫ਼ਰੀਦ ਨੇ ‘ਬਾਬਾ ਫ਼ਰੀਦ ਜੀ’ ਦੇ ਸਲੋਕਾਂ ਨਾਲ ਕੀਤੀ। ਫ਼ਿਰ ਦਮਾਦਾਰ ਆਵਾਜ਼ ’ਚ ਸਾਹਿਤਕ ਗੀਤ ਗਾਉਂਦਿਆਂ ਕਰੀਬੀ ਅੱਧਾ ਘੰਟਾ ਸਰੋਤਿਆਂ ਨੂੰ ਕੀਲ੍ਹੀ ਰੱਖਿਆ। ਸਮਾਗਮ ’ਚ ਪਹੁੰਚੇ ਮਹਿਮਾਨਾਂ, ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਨੂੰ ਆਖਦਿਆਂ ਜ਼ਿਲਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਨੇ ਪੰਜਾਬੀ ਮਾਹ ਦੀ ਮਹੱਤਤਾ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ, ਵਿਭਾਗ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਪਿ੍ਰੰਸੀਪਲ ਜਗਦੀਪ ਸਿੰਘ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ, ਨਿੰਦਰ ਘੁਗਿਆਣਵੀ ਮੀਡੀਆ ਅਫ਼ਸਰ, ਪੰਜਾਬ ਕਲਾ ਪ੍ਰੀਸ਼ਦ ਚੰਡੀਗੜ, ਪ੍ਰੋ.ਬ੍ਰਹਮਜਗਦੀਸ਼ ਸਿੰਘ ਆਲੋਚਕ-ਚਿੰਤਕ ਨੇ ਮਾਂ ਬੋਲੀ ਦੇ ਪ੍ਰਚਾਰ-ਪ੍ਰਸਾਰ, ਇਸ ਦੀ ਪ੍ਰਫ਼ੁੱਲਤਾ ਲਈ ਕੀਤੇ ਜਾਣ ਵਾਲੇ ਉਪਰਾਲਿਆਂ, ਮਾਂ ਬੋਲੀ ਦੀ ਅਜੋਕੇ ਦੌਰ ’ਚ ਸਾਰਥਿਕਤਾ ਵਿਸ਼ਿਆਂ ਤੇ ਵਿਚਾਰ ਪੇਸ਼ ਕਰਦਿਆਂ ਨਵੀਂ ਪੀੜ੍ਹੀ ਨੂੰ ਭਾਸ਼ਾ ਦੀ ਅਮੀਰੀ ਦੱਸ ਕੇ ਵੱਧ ਤੋਂ ਵੱਧ ਸਾਹਿਤ ਪੜਨ੍ਹ ਵਾਸਤੇ ਪ੍ਰੇਰਿਤ ਕੀਤਾ। ਨਿੰਦਰ ਘੁਗਿਆਣੀ ਨੇ ‘ਸੱਸੀ’ ਦੋ ਬੋਲ ਗਾ ਕੇ ਰੱਜਵਾਂ ਪਿਆਰ ਪ੍ਰਾਪਤ ਕੀਤਾ। ਇਸ ਮੌਕੇ ਸਿਰਜਣਾ ਆਰਟ ਗਰੁੱਪ ਰਾਏਕੋਟ ਵੱਲੋਂ ਡਾ.ਸੋਮਪਾਲ ਹੀਰਾ ਦੁਆਰਾ ਲਿਖੇ ਪੰਜਾਬੀ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ’ਚ ਖੁਦ ਅਦਾਕਾਰੀ ਕਰਦਿਆਂ ਅਜਿਹਾ ਰੰਗ ਬੰਨ੍ਹਿਆ ਕਿ ਪੰਡਾਲ ’ਚ ਸਾਹਾਂ ਤੱਕ ਆਵਾਜ਼, ਮਾਂ ਬੋਲੀ ਪ੍ਰਤੀ ਪਿਆਰ ’ਚ ਹਾਜ਼ਰੀਨ ਦੀ ਅੱਖਾਂ ਨਮ ਹੋ ਗਈਆਂ। ਇਸ ਨਾਟਕ ਦੀ ਨਿਰਦੇਸ਼ਨ ਕੰਵਲ ਢਿੱਲੋਂ ਵੱਲੋਂ ਕੀਤਾ ਗਿਆ ਸੀ। ਇਸ ਮੌਕੇ ਅਧਿਆਪਕ ਜਗਤਾਰ ਸਿੰਘ ਸੋਖੀ ਵੱਲੋਂ ਸਾਹਿਤਕ ਅਤੇ ਵਿਰਾਸਤੀ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਬਣੀ ਰਹੀ।
ਇਸ ਮੌਕੇ ਸੰਬੋਧਨ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਮਾਂ ਬੋਲੀ ਪ੍ਰਤੀ ਪੂਰੀ ਸੰਜੀਦਾ ਹੈ। ਉਨ੍ਹਾਂ ਕਿਹਾ ਆਉਂਦੇ ਦਿਨਾਂ ’ਚ ਪੰਜਾਬ ਦੇ ਹਰ ਅਦਾਰੇ ਅੰਦਰ, ਇੱਥੋਂ ਤੱਕ ਪ੍ਰਾਈਵੇਟ ਸੰਸਥਾਵਾਂ, ਵਪਾਰਿਕ ਅਦਾਰਿਆਂ ਨੂੰ ਆਪਣਾ ਕੰਮਕਾਜ਼ ਪੰਜਾਬੀ ਭਾਸ਼ਾ ਅੰਦਰ ਜਾਰੀ ਕਰਨ ਵਾਸਤੇ ਆਦੇਸ਼ ਜਾਰੀ ਕੀਤੇ ਜਾਣਗੇ। ਇਸ ਦੀ ਪਾਲਣਾ ਕਰਨ ਵਾਲਿਆਂ ਦਾ ਸਤਿਕਾਰ ਕੀਤਾ ਜਾਵੇਗਾ ਤੇ ਲਾਹਪ੍ਰਵਾਹੀ ਵਰਤਣ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਪੰਜਾਬ ਅੰਦਰ ਹੋਣ ਵਾਲੇ ਅਦਾਲਤੀ ਫ਼ੈਸਲਿਆਂ ਦਾ ਤਰਜ਼ਮਾ ਪੰਜਾਬੀ ’ਚ ਕਰਨ ਵਾਸਤੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਅੱਜ ਲੋੜ ਹੈ ਮਾਂ ਬੋਲੀ ਨੂੰ ਪੂਰਨ ਸਤਿਕਾਰ ਦੇਣ ਦੀ ਗੱਲ ਆਪਣੇ ਘਰ ਤੋਂ ਸ਼ੁਰੂ ਕਰ ਸੰਸਾਰ ਤੱਕ ਲਿਜਾਈਏ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਫ਼ਰੀਦਕੋਟ, ਵਿਧਾਇਕ ਅਮੋਲਕ ਸਿੰਘ ਜੈਤੋ ਨੇ ਕਿਹਾ ਪਹਿਲਾਂ ਪੰਜਾਬੀ ਸਪਤਾਹ ਮਨਾਇਆ ਜਾਂਦਾ ਸੀ ਪਰ ਸਾਡੀ ਆਮ ਆਦਮੀ ਦੀ ਸਰਕਾਰ ਨੇ ਮਾਹ ਮਨਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਅਸੀਂ ਮਾਂ ਬੋਲੀ ਦੇ ਸੱਚੇ ਪ੍ਰੇਮੀ ਹੋਣ ਦਾ ਸਬੂਤ ਦਿੰਦੇ ਸਾਰਾ ਹੀ ਪੰਜਾਬੀ ਮਾਂ ਨੂੰ ਸਮਰਪਿਤ ਰਹੀਏ। ਇਸ ਮੌਕੇ ਦਸਮੇਸ਼ ਪਬਲਿਕ ਸਕੂਲ ਦੇ ਨੰਨੇ-ਮੁੰਨੇ ਬੱਚਿਆਂ ਨੇ ਆਪਣੇ ਕੋਚ ਗੁਰਦਰਸ਼ਨ ਸਿੰਘ ਲਵੀ ਦੀ ਅਗਵਾਈ ਹੇਠ ਸੁਲਝੇ ਅਦਾਕਾਰਾਂ ਵਾਂਗ ਲੋਕ ਨਾਚ ਭੰਗੜੇ ਦੀ ਮਨਮੋਹਕ ਪੇਸ਼ਕਾਰੀ ਦੇ ਇਸ ਸਮਾਗਮ ਨੂੰ ਯਾਦਗਰੀ ਬਣਾ ਦਿੱਤਾ। ਇਸ ਮੌਕੇ ਭਾਸ਼ਾ ਵਿਭਾਗ ਫ਼ਰੀਦਕੋਟ ਦੇ ਖੋਜ ਅਫ਼ਸਰ ਕੰਵਰਜੀਤ ਸਿੰਘ ਸਿੱਧੂ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਜ਼ਿਲਾ ਮੀਡੀਆ ਕੋਆਰਡੀਨੇਟਰ ਸਿੱਖਿਆ ਵਿਭਾਗ ਫ਼ਰੀਦਕੋਟ ਅਤੇ ਪ੍ਰੋ.ਰਣਜੀਤ ਸਿੰਘ ਬਾਜਵਾ ਨੇ ਬਾਖੂਬੀ ਨਿਭਾਈ। ਇਸ ਮੌਕੇ ਗੁਨੀਤ ਕੌਰ ਪੁੱਤਰੀ ਪਿ੍ਰਤਪਾਲ ਸਿੰਘ, ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਨੂੰ ਰਾਜ ਪੱਧਰੀ ਕਹਾਣੀ ਰਚਨਾ ਮੁਕਾਬਲੇ ’ਚ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਵਿਸ਼ੇਸ ਰੂਪ ’ਚ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੀ ਸਫ਼ਲਤਾ ਵਾਸਤੇ ਜ਼ਿਲਾ ਭਾਸ਼ਾ ਦਫ਼ਤਰ ਦੇ ਸੀਨੀਅਰ ਸਹਾਇਕ ਰਣਜੀਤ ਸਿੰਘ, ਕਲਰਕ ਰਾਹੁਲ, ਸੁਖਦੀਪ ਸਿੰਘ ਤੇ ਸੰਦੀਪ ਕੌਰ ਨੇ ਵੱਡਮੁੱਲਾ ਯੋਗਦਾਨ ਪਾਇਆ।
ਇਸ ਪ੍ਰੋਗਰਾਮ ’ਚ ਡਾ.ਅਜੀਤਪਾਲ ਸਿੰਘ ਜ਼ਿਲਾ ਭਾਸ਼ਾ ਅਫ਼ਸਰ ਮੋਗਾ, ਜਗਦੀਪ ਸਿੰਘ ਸੰਧੂ ਜ਼ਿਲਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ, ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ, ਪਿ੍ਰੰਸੀਪਲ ਦੀਪਕ ਚੋਪੜਾ ਸਰਕਾਰੀ ਬ੍ਰਜਿੰਦਰਾ ਕਾਲਜ, ਜਗਜੀਤ ਸਿੰਘ ਚਾਹਲ ਰਿਟਾਇਡ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਇੰਦਰਜੀਤ ਕੌਰ ਕਲਸੀ ਰਿਟਾਇਡ ਪਿ੍ਰੰਸੀਪਲ ਰਾਮਗੜੀਆ ਗਰਲਜ਼ ਕਾਲਜ ਲੁਧਿਆਣਾ/ਮੈਂਬਰ ਜੁਵਨਇਲ ਜਸਟਿਸ ਬੋਰਡ, ਰਿਟਾਇਡ ਪ੍ਰੋ.ਕੁਲਦੀਪ ਸਿੰਘ ਕਲਸੀ ਪੰਜਾਬ ਯੂਨੀਵਰਸਿਟੀ ਸਬੰਧਿਤ ਕਾਲਜ ਪੱਤੋ ਹੀਰਾ ਸਿੰਘ, ਪਿ੍ਰੰ.ਅਪੂਰਵ ਦੇਵਗਣ ਪਿ੍ਰੰ.ਸੇਵਾ ਸਿੰਘ ਚਾਵਲਾ, ਪਿ੍ਰੰ.ਕੁਮਾਰ ਜਗਦੇਵ ਸਿੰਘ ਬਰਾੜ, ਪਿ੍ਰੰ.ਓ.ਪੀ.ਛਾਬੜਾ, ਰਿਟਾਇਡ ਪਿ੍ਰੰ.ਡਾ.ਪਰਮਿੰਦਰ ਸਿੰਘ, ਭੰਗੜਾ ਕੋਚ ਗੁਰਚਰਨ ਸਿੰਘ, ਪ੍ਰੋ.ਜਲੌਰ ਸਿੰਘ ਖੀਵਾ, ਪ੍ਰਸਿੱਧ ਲੇਖਿਕਾ ਪਰਮਜੀਤ ਕੌਰ ਸਰਾਂ, ਮਨੀ ਧਾਲੀਵਾਲ-ਅਮਨਦੀਪ ਸਿੰਘ ਪੀ.ਏ.ਸਪੀਕਰ ਵਿਧਾਨ ਸਭਾ, ਪਿ੍ਰੰਸੀਪਲ ਤੇਜਿੰਦਰ ਸਿੰਘ, ਪਿ੍ਰੰਸੀਪਲ ਪ੍ਰਭਜੋਤ ਸਿੰਘ, ਪਿ੍ਰੰਸੀਪਲ ਗੁਰਮੇਲ ਕੌਰ, ਪਿ੍ਰੰ.ਜੋਗਿੰਦਰ ਸਿੰਘ, ਪਿ੍ਰੰਸੀਪਲ ਮਨਿੰਦਰ ਕੌਰ, ਕਮਲਜੀਤ ਸਿੰਘ ਐਮ.ਸੀ., ਪ੍ਰੋ.ਕੰਵਲਦੀਪ ਸਿੰਘ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਸ਼ਿਵਜੀਤ ਸਿੰਘ ਸੰਘਾ, ਰਾਜਪਾਲ ਸਿੰਘ ਹਰਦਿਆਲੇਆਣਾ, ਜਸਕਰਨ ਸਿੰਘ ਰੋਮਾਣਾ ਬੀ.ਪੀ.ਈ.ਓ, ਪ੍ਰੋ.ਸੰਦੀਪ ਸਿੰਘ, ਪ੍ਰੋ.ਮੰਜੂ ਕਪੂਰ, ਪ੍ਰੋ. ਡਾ.ਰੁਪਿੰਦਰਜੀਤ ਕੌਰ,ਪ੍ਰੋ.ਰਾਜੇਸ਼ਵਰੀ ਦੇਵੀ, ਪ੍ਰੋ.ਮਨਪ੍ਰੀਤ ਕੌਰ, ਪ੍ਰੋ.ਜਸਬੀਰ ਕੌਰ, ਪ੍ਰੋ.ਸੁਖਪਾਲ ਕੌਰ, ਲਾਇਰ੍ਰੇਰੀਅਨ ਕਰਮਜੀਤ ਕੌਰ, ਹੋਸਟਲ ਵਾਰਡਨ ਸਰਬਜੀਤ ਕੌਰ, ਪ੍ਰੋ.ਕੁਲਵਿੰਦਰ ਕੌਰ, ਪ੍ਰੋ.ਬੂਟਾ ਸਿੰਘ, ਪ੍ਰੋ.ਨਛੱਤਰ ਸਿੰਘ, ਭੁਪਿੰਦਰ ਬਰਗਾੜੀ,ਇਕਬਾਲ ਘਾਰੂ, ਨਰ ਸਿੰਘ ਖੀਵਾ, ਜਗਦੀਸ਼ ਸਿੰਘ, ਵਤਨਦੀਪ ਜਖ਼ਮੀ, ਕਾਮਰੇਡ ਪ੍ਰੇਮ ਸ਼ਰਮਾ, ਗੀਤਕਾਰ ਜਸਵਿੰਦਰ ਸੰਧੂ,ਪਾਲ ਸਿੰਘ ਪਾਲ, ਜੰਗੀਰ ਸੱਧਰ, ਮਨਜਿੰਦਰ ਗੋਹਲੀ, ਸਿੰਘ ਪ੍ਰੀਤ ਭਗਵਾਨ, ਸੁਦੇਸ਼ ਭੂੰਦੜ, ਲੈਕਚਰਾਰ ਗਗਨ ਅੱਤਰ, ਸਮੇਤ ਵੱਡੀ ਗਿਣਤੀ ’ਚ ਸਾਹਿਤਕਾਰ ਅਧਿਆਪਕ, ਭਾਸ਼ਾ ਵਿਚਾਰ ਮੰਚ ਦੇ ਆਹੁਦੇਦਾਰ ਸ਼ਾਮਲ ਸਨ।