ਨਸ਼ੀਲੀਆਂ ਗੋਲੀਆਂ ਸਮੇਤ ਔਰਤ ਨੂੰ ਕੀਤਾ ਗ੍ਰਿਫ਼ਤਾਰ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 24 ਨਵੰਬਰ 2022- ਥਾਣਾ ਦੀਨਾਨਗਰ ਦੀ ਪੁਲਿਸ ਨੇ 780 ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ
ਥਾਣੇ ਦੇ ਐਸ ਐਚ ਓ ਮੰਗਲ ਸਿੰਘ ਨੇ ਦੱਸਿਆ ਕਿ ਏ ਐਸ ਆਈ ਦਲਜੀਤ ਸਿੰਘ ਪੁੱੱਲ ਸੂਆ ਅਵਾਖਾ ਤੋ ਥੋੜਾ ਅੱੱਗੇ ਕਮਿਉਨਟੀ ਹਾਲ ਅਵਾਖਾ ਪਾਸ ਮੋਜੂਦ ਸੀ ਕਿ ਇੱੱਕ ਔਰਤ ਜਿਸਨੇ ਆਪਣੇ ਸੱੱਜੇ ਹੱੱਥ ਵਿੱੱਚ ਮੋਮੀ ਲਿਫਾਫਾ ਫੜਿਆ ਹੋਇਆ ਸੀ ਪਿੰਡ ਅਵਾਖਾ ਵੱੱਲ ਪੱੱਕੀ ਸੜਖ ਤੇ ਆਉਦੀ ਦਿਖਾਈ ਦਿੱੱਤੀ ਜਿਸਨੂੰ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱੱਛਿਆ ਜਿਸਨੇ ਆਪਣਾ ਨਾਮ ਬੱੱਬੀ ਪਤਾਨੀ ਲੇਟ ਸੁਰਜੀਤ ਵਾਸੀ ਪੁਰਾਣੀ ਅਬਾਦੀ ਅਵਾਖਾ ਦੱੱਸਿਆ।ਜਿਸਤੇ ਐਸ ਆਈ ਨੇ ਲੇਡੀ ਸਿਪਾਹੀ ਸੁਦੇਸ਼ ਕੁਮਾਰੀ ਵੱੱਲੋ ਬੱੱਬੀ ਪਤਾਨੀ ਲੇਟ ਸੁਰਜੀਤ ਦੀ ਤਲਾਸ਼ੀ ਜਾਬਤੇ ਅਨੁਸਾਰ ਅਮਲ ਵਿੱੱਚ ਲਿਆਦੀ ਤੇ ਇਸ ਕੋਲੋ 780 ਨਸ਼ੀਲੀਆ ਗੋਲੀਆ ਬਰਾਮਦ ਹੋਈਆਂ। ਔਰਤ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।