ਨਸ਼ੇ ਦੇ ਸੌਦਾਗਰਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਨਸ਼ੇੜੀਆਂ 'ਤੇ ਮਾਮਲੇ ਦਰਜ ਕਰ ਰਹੀ ਹੈ ਪੁਲਿਸ- ਯਸ਼ਪਾਲ ਕੁੰਡਲ
ਪੰਜਾਬ ਚੋਂ ਨਸ਼ੇ ਕਾਰਨ ਨਿਤਦਿਨ ਖਤਮ ਹੁੰਦੀ ਜਾ ਰਹੀ ਪੰਜਾਬ ਦੀ ਜਵਾਨੀ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 24 ਨਵੰਬਰ 2022- ਪੰਜਾਬ ਵਿੱਚ ਨਸ਼ੇ ਤੇ ਠੱਲ ਪੈਭ ਦੀ ਥਾਂ ਤੇ ਰੋਜ਼ਾਨਾ ਨਸ਼ੇ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ, ਜਿਥੇ ਪ੍ਰਦੇਸ਼ ਸਰਕਾਰ ਤੇ ਉਸ ਦਾ ਪ੍ਰਸ਼ਾਸਨਿਕ ਅਮਲਾ ਇਹ ਦਾਅਵੇ ਕਰਦੇ ਹਨ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾਂ ਜਾਵੇਗਾ। ਪਰ ਉਸ ਦੇ ਉਲਟ ਨਸ਼ਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਾਤਰਾ ਵਿੱਚ ਵਿਕ ਰਿਹਾ ਹੈ ਅਤੇ ਇਸ ਦੀ ਸਪਲਾਈ ਟੁੱਟਣ ਦਾ ਨਾਮ ਨਹੀਂ ਲੈ ਰਹੀ।
ਭਾਜਪਾ ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਯਸ਼ਪਾਲ ਕੁੰਡਲ ਨੇ ਦੀਨਾਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ੇ ਦੇ ਕਾਰੋਬਾਰ ਨਾਲ ਵੱਡੇ ਵਡੇਰੇ ਲੋਕ ਜੁੜੇ ਹੋਏ ਹਨ ਜਿਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਜਦਕਿ ਕੇਵਲ ਤੇ ਕੇਵਲ ਨਸ਼ਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈਂ, ਤੇ ਉਹਨਾਂ ਨੂੰ ਜੇਲ ਚ ਬੰਦ ਕਰਕੇ, ਪੁਲਿਸ ਤੇ ਪ੍ਰਸ਼ਾਸਨ ਵਾਹ ਵਾਹ ਲੁੱਟਦੇ ਹਨ,ਤੇ ਨਸ਼ੇ ਤੇ ਠੱਲ ਪਾਉਂਦੇ ਵੱਡੇ-ਵੱਡੇ ਦਾਅਵੇ ਕਰਦੇ ਹਨ, ਜੋ ਕਿ ਸਰਾਸਰ ਖੋਖਲੇ ਹਨ। ਜੇਕਰ ਪੰਜਾਬ ਚ ਪੁਲਿਸ ਪ੍ਰਸ਼ਾਸਨ ਦੀ ਗੱਲ਼ ਕਰੀਏ ਤਾਂ ਪੁਲਿਸ ਵੱਲੋਂ ਪਿਛਲੇ ਦਿਨੀਂ ਲੁਧਿਆਣਾ ਚ ਇਕ ਸਬ ਇੰਸਪੈਕਟਰ ਨੂੰ ਨਸ਼ੇ ਦੀ ਡਲਿਵਰੀ ਕਰਦੇ ਕਾਬੂ ਕਰਕੇ ਵਧੀਆ ਕੰਮ ਕੀਤਾ ਹੈ। ਉਥੇ ਅਜਿਹੇ ਹੋਰ ਕਿਨ੍ਹੇ ਮੁਲਾਜ਼ਮ ਹੋਣਗੇ ਇਹ ਵੀ ਇਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜੇਕਰ ਗੱਲ ਕਰੀਏ ਹਲਕਾ ਦੀਨਾਨਗਰ ਦੇ ਪਿੰਡ ਪਨਿਆੜ, ਅਵਾਂਖਾ, ਬਹਿਰਾਮਪੁਰ ਅਤੇ ਡੀਡਾ ਸਾਂਸੀਆਂ ਦੀ ਜਿਥੇ ਪੰਜਾਬ ਪੁਲਿਸ ਦੇ ਚੋਟੀ ਦੇ ਅਧਿਕਾਰੀਆਂ ਵੱਲੋਂ ਕਈ ਬਾਰ ਚੈਕਿੰਗ ਤੇ ਸਰਚ ਅਭਿਆਨ ਚਲਾਇਆ ਗਿਆ। ਲੇਕਿਨ ਪੁਲਿਸ ਨੂੰ ਕੁਝ ਵੀ ਹਾਸਲ ਨਹੀਂ ਹੋਇਆ। ਜਿਸ ਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਹੈ।
ਕੰਡਲ ਨੇ ਕਿਹਾ ਕਿ ਪਿਛਲੇ ਦਿਨੀਂ ਕੋਟ ਕੰਮਪਲੈਕਸ ਗੁਰਦਾਸਪੁਰ ਵਿਖੇ ਇਕ ਪੁਲੀਸ ਅਧਿਕਾਰੀ ਜੋ ਦੀਨਾਨਗਰ ਚ ਤੈਨਾਤ ਸੀ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਹੈ ਜਿਸ ਵਿੱਚ ਉਕਤ ਅਧਿਕਾਰੀ ਵੱਲੋਂ ਸਰੇਆਮ ਨਸ਼ੇ ਦੇ ਕੇਸ਼ ਦੀ ਜ਼ਮਾਨਤ ਕਰਵਾ ਕੇ ਦੇਣ ਲਈ ਰਿਸ਼ਵਤ ਲੈਂਦਿਆਂ ਦੇਖਿਆ ਜਾ ਰਿਹਾ ਸੀ। ਉਹਨਾਂ ਕਿਹਾ ਕਿ ਅਜਿਹੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਹੁੰਦਿਆਂ ਕਦੇ ਪ੍ਰਦੇਸ਼ ਚੋਂ ਨਸ਼ਾ ਖਤਮ ਹੋਵੇਗਾ ਵੀ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਨ੍ਹਾਂ ਚਿਰ ਹਰੇਕ ਪੁਲਿਸ ਅਧਿਕਾਰੀ ਤੇ ਕਰਮਚਾਰੀ ਆਪਣੀ ਡਿਊਟੀ ਇਮਾਨਦਾਰੀ ਅਤੇ ਧਿਆਨਤਦਾਰੀ ਨਾਲ ਨਹੀਂ ਕਰਨਗੇ ਉਨੀ ਦੇਰ ਤਕ ਨਸ਼ਿਆਂ ਦੇ ਸੌਦਾਗਰ ਮਾਵਾਂ ਦੀਆਂ ਕੁੱਖ਼ਾਂ ਖਾਲੀ ਕਰਦੇ ਰਿਹਣਗੇ। ਸ਼੍ਰੀ ਕੰਡਲ ਨੇ ਪ੍ਰਦੇਸ਼ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਲਕਾ ਦੀਨਾਨਗਰ ਵਿਖੇ ਦਿਨ ਦਿਹਾੜੇ ਹੋ ਰਹੀਆਂ ਡਕੈਤੀਆਂ ਚੋਰੀਆਂ ਅਤੇ ਨਸ਼ਾ ਤਸਕਰਾਂ ਤੇ ਸ਼ਿਕੰਜਾ ਕੱਸਿਆ ਜਾਵੇ ਤਾਂ ਜ਼ੋ ਆਮ ਪਬਲਿਕ ਸੁੱਖ ਦੀ ਨੀਂਦ ਸੌਂ ਸਕੇ।