ਅੰਤਰ ਸਕੂਲ ਵੈਦਿਕ ਭਾਸ਼ਣ ਪ੍ਰਤੀਯੋਗਿਤਾ 'ਚ ਵਧੀਆ ਕਾਰਗੁਜਾਰੀ ਦਿਖਾਈ
ਮੁਹੰਮਦ ਇਸਮਾਈਲ ਏਸ਼ੀਆ, ਬਾਬੂਸ਼ਾਹੀ ਨੈਟਵਰਕ
ਮਾਲੇਰਕੋਟਲਾ 24 ਨਵੰਬਰ 2022- ਵੇਦ ਪ੍ਰਚਾਰ ਮੰਡਲ ਪੰਜਾਬ ਦੁਆਰਾ ਕੇ.ਐਮ.ਆਰ.ਡੀ ਜੈਨ ਕਾਲਜ ਫਾਰ ਵੂਮਨ ਮਾਲੇਰਕੋਟਲਾ ਵਿੱਚ ਅੰਤਰ ਸਕੂਲ ਵੈਦਿਕ ਭਾਸ਼ਣ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ ਜੋ ਸ੍ਰੀ ਵਰਿੰਦਰ ਜੈਨ ਦੀ ਪ੍ਰਧਾਨਗੀ ਵਿੱਚ ਅਤੇ ਹੈਡ ਆਫ ਐਜੂਕੈਸ਼ਨ ਅਫੇਅਰਜ਼ ਡਾ. ਮੀਨਾ ਕੁਮਾਰੀ ਦੇ ਕੂਸ਼ਲ ਅਗਵਾਈ ਵਿਚ ਕੀਤਾ ਗਿਆ।
ਸਮਾਰੋਹ ਦੀ ਮੁੱਖ ਮਹਿਮਾਨ ਡਾ. ਨੀਤੂ ਸੇਠੀ ਪ੍ਰਿੰਸੀਪਲ ਮੋਡਰਨ ਕਾਲਜ ਆਫ਼ ਐਜ਼ੂਕੇਸ਼ਨ ਸ਼ੇਰਗੜ੍ਹ ਚੀਮਾ ਅਤੇ ਹੋਰ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਸੁਨੀਤਾ ਸ੍ਰੀ ਰਾਕੇਸ਼ ਚਾਨਨਾ, ਸ੍ਰੀਮਤੀ ਸੁਨੀਤਾ ਮੈਗੋਨ ਅਤੇ ਮੰਡਲ ਦੇ ਹੋਰ ਅਧਿਕਾਰੀਆਂ ਨੇ ਕੀਤਾ ਜੱਜ ਸਹਿਬਾਨ ਦੀ ਭੂਮਿਕਾ ਡਾ ਊਸ਼ਾ ਅਵਸਥੀ, ਡਾ ਪ੍ਰਵੀਨ ਸ਼ਰਮਾ ਅਤੇ ਪ੍ਰੋਫ਼ੇਸਰ ਵਿਨਯ ਸੋਫਤ ਵਲੋਂ ਨਿਭਾਈ ਗਈ. ਸਮਾਗਮ ਪ੍ਰਾਰਥਨਾ, ਸਰਸ੍ਵਤੀ ਵੰਦਨਾ ਅਤੇ ਜੋਤ ਜਗਾਉਣ ਨਾਲ ਆਰੰਭ ਕੀਤਾ ਗਿਆ. ਅਤੇ ਆਰੰਭ ਕੀਤਾ ਗਿਆ ਡਾ. ਅਨੂ ਗੌੜ ਨੇ ਮੰਚ ਸੰਚਾਲਨ ਕੀਤਾ।
ਇਸ ਪ੍ਰਤੀਯੋਗਿਤਾ ਵਿੱਚ 15 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ. ਮੁੱਖ ਮਹਿਮਾਨ ਪ੍ਰਿੰਸੀਪਲ ਨੀਤੂ ਸੇਠੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਵੈਦਿਕ ਸੰਸਕ੍ਰਿਤੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਬਹੁਤ ਲੋੜ ਹੈ. ਜਿਸਦੇ ਲਈ ਵੈਦ ਪ੍ਰਚਾਰ ਮੰਡਲ ਸਰਾਹੁਣਯੋਗ ਕੰਮ ਕਰ ਰਿਹਾ ਹੈ, ਪੱਛਮੀ ਸੰਸਕ੍ਰਿਤੀ ਦਾ ਅੰਧਾ ਅਨੂਕਰਣ ਠੀਕ ਨਹੀਂ ਉਨ੍ਹਾਂ ਨੇ ਵੇਦਾਂ ਦੇ ਸੰਦੇਸ਼ ਨੂੰ ਜੀਵਨ ਵਿੱਚ ਅਪਨਾਉਣ ਤੇ ਬਲ ਦਿੱਤਾ ਹੈ. ਇਸ ਪ੍ਰਤੀਯੋਗਤਾ ਵਿੱਚ ਹਿਤੈਸ਼ੀ (ਸਰਵਹਿੱਤਕਾਰੀ ਵਿੱਦਿਆ ਮੰਦਿਰ, ਮਾਲੇਰਕੋਟਲਾ ), ਅੰਕ੍ਰਿਤਾ (ਦਯਾਨੰਦ ਆਦਰਸ਼ ਵਿਦਾਲਯਾ, ਅਹਿਮਦਗੜ੍ਹ ) ਰੁਕਯਿਆ ਖਾਤੂਨ (ਇਸਲਾਮੀਆ ਗਰ੍ਲ੍ਸ ਸੀ. ਸੈ. ਸਕੂਲ, ਮਾਲੇਰਕੋਟਲਾ )ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ ਜਦੋਕਿ ਸ ਸ ਸ ਸਕੂਲ ਦਾ ਵਿਦਿਆਰਥੀ ਲਵਪ੍ਰੀਤ ਸਿੰਘ ਨੂੰ ਸ਼ਲਾਂਗਾ ਪੁਰਸਕਾਰ ਦਿਤਾ ਗਿਆ. ਸਾਰੇ ਜੇਤੂਆਂ ਨੂੰ ਪੁਰਸਕਾਰ ਅਤੇ ਪ੍ਰਮਾਣ ਪੱਤਰ ਦਿੱਤੇ ਗਏ. ਕਾਲਜ ਸਟਾਫ ਨੇ ਇਸ ਕਾਰਜ ਵਿੱਚ ਭਰਪੂਰ ਸਹਿਯੋਗ ਦਿੱਤਾ।