ਧਰੇੜੀ ਜੱਟਾਂ ਟੋਲ ਪਲਾਜ਼ਾ ਕਿਸਾਨਾਂ ਨੇ ਫਿਰ ਘੇਰਿਆ, ਰਾਜਪੁਰਾ-ਚੰਡੀਗੜ੍ਹ ਰੋਡ ਕੀਤੀ ਬੰਦ
ਜੀ ਐਸ ਪੰਨੂ
ਪਟਿਆਲਾ,24ਨਵੰਬਰ,2022: ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ ਕਿਉਂਕਿ ਕਿਸਾਨਾਂ ਨੇ ਅੱਜ ਮੁੜ ਤੋਂ ਧਰੇੜੀ ਜੱਟਾਂ ਟੋਲ ਪਲਾਜ਼ਾ ਘੇਰ ਲਿਆ ਹੈ। ਉਹ ਅਪਣੀਆਂ ਮੰਗਾਂ ਬਨਾਉਣ ਲਈ ਬਜਿੱਦ ਹਨ।ਉਹ ਸਵੇਰੇ ਤੋਂ ਹੀ ਰਾਜਪੁਰਾ ਚੰਡੀਗੜ੍ਹ ਰੋਡ ਰੋਕੀ ਬੈਠੇ ਹਨ।
ਉਧਰ ਪਟਿਆਲਾ ਪੁਲਿਸ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਕਿਉਂਕਿ ਉਨ੍ਹਾਂ ਨੇ ਅਰਬਨ ਅਸਟੇਟ ਫੇਸ ਦੋ ਦੇ ਪੁਲ ਤੋਂ ਹੀ ਲੋਕਾਂ ਨੂੰ ਵਾਪਸ ਕਰਨਾ ਸ਼ੂਰੂ ਕਰ ਦਿੱਤਾ ਹੈ। ਇਸ ਨਾਲ ਪੰਜਾਬੀ ਯੂਨੀਵਰਸਿਟੀ, ਅਰਬਨ ਅਸਟੇਟ ਫੇਸ 123ਅਤੇ ਘਨੋਰ ਦੇ ਲੋਕਾਂ ਨੂੰ ਪ੍ਰਸ਼ਾਨੀ ਆ ਰਹੀ ਹੈ। ਉਨ੍ਹਾਂ ਆਪਣੇ ਘਰ ਜਾਣਾ ਮੁਸ਼ਕਿਲ ਹੋ ਗਿਆ ਹੈ ਦੂਜੇ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਮੰਨ ਕੇ ਸਰਕਾਰ ਲਾਗੂ ਨਹੀਂ ਕਰ ਰਹੀ ਹੈ ਤੇ ਜਦੋਂ ਤੱਕ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਧਰਨਾ ਜਾਰੀ ਰਹੇਗਾ।