43ਵੀਆਂ ਮਿੰਨੀ ਪ੍ਰਾਇਮਰੀ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦਾ ਤਿੰਨ ਰੋਜ਼ਾ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸੰਪੰਨ
- ਕਬੱਡੀ ਨੈਸ਼ਨਲ ਸਟਾਇਲ (ਲੜਕੇ) ਦੇ ਫਾਈਨਲ ਵਿਚ ਸੁਲਤਾਨਪੁਰ ਲੋਧੀ - 1 ਨੇ ਕੀਤਾ ਜਿੱਤ ਦਾ ਝੰਡਾ ਬੁਲੰਦ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ, 24 ਨਵੰਬਰ 2022- ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ)- ਕਪੂਰਥਲਾ ਜਗਵਿੰਦਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਕਪੂਰਥਲਾ ਮੈਡਮ ਨੰਦਾ ਧਵਨ ਦੀ ਅਗਵਾਈ ਹੇਠ , ਜਿਲ੍ਹੇ ਦੇ ਸਮੂਹ ਬਲਾਕ ਅਫਸਰਾਂ ਅਤੇ ਸਮੂਹ ਸੈਂਟਰ ਹੈਡ ਟੀਚਰਾਂ ਦੇ ਸਹਿਯੋਗ ਨਾਲ ਜਿਲ੍ਹਾ ਟੂਰਨਾਂਮੈਂਟ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ 43ਵੀਆਂ ਮਿੰਨੀ ਪ੍ਰਾਇਮਰੀ ਜਿਲ੍ਹਾ ਪੱਧਰੀ ਸਕੂਲ ਖੇਡਾਂ ਦਾ ਤਿੰਨ ਰੋਜ਼ਾ ਟੂਰਨਾਮੈਂਟ ਸਥਾਨਕ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਈਆਂ।
ਡੀ ਐਮ ( ਸਪੋਰਟਸ) ਖੇਡਾਂ ਕਪੂਰਥਲਾ ਸੁਖਵਿੰਦਰ ਸਿੰਘ ਖੱਸਣ, ਬੀ ਪੀ ਈ ਓ(ਕ-1 ਅਤੇ ਕ- 3) ਰਾਜੇਸ਼ ਕੁਮਾਰ , ਬੀ ਪੀ ਈ ਓ ( ਕ-2, ਫ਼- 1 ਅਤੇ 2) ਸੰਜੀਵ ਕੁਮਾਰ ਹਾਂਡਾ, ਬੀ ਪੀ ਈ ਓ( ਭੁਲਥ) , ਬੀ ਪੀ ਈ ਓ ( ਮਸੀਤਾਂ) ਭੁਪਿੰਦਰ ਸਿੰਘ, ਬਲਜੀਤ ਸਿੰਘ ਬੱਬਾ,ਲਕਸ਼ਦੀਪ ਸ਼ਰਮਾ ਦੋਵੇਂ ਜਿਲ੍ਹਾ ਖੇਡ ਕੋ- ਆਰਡੀਨੇਟਰ , ਗੁਰਮੇਜ ਸਿੰਘ ਤਲਵੰਡੀ ਚੌਧਰੀਆਂ , ਗੁਰਮੁੱਖ ਸਿੰਘ ਬਾਬਾ, ਆਦਿ ਦੀ ਦੇਖ ਰੇਖ ਹੇਠ ਦਿਨ ਦੇ ਸ਼ੁਰੂ ਹੋਏ ਖੇਡ ਮੇਲੇ ਦਾ ਉਦਘਾਟਨ ਹਲ਼ਕਾ ਕਪੂਰਥਲਾ ਦੇ ਇੰਚਾਰਜ਼ ਮੰਜੂ ਰਾਣਾ, ਸੁਲਤਾਨਪੁਰ ਲੋਧੀ ਦੇ ਇੰਚਾਰਜ਼ ਸੱਜਣ ਸਿੰਘ ਚੀਮਾ, "ਆਪ " ,ਸੁਦੇਸ਼ ਕੁਮਾਰ ਸ਼ਰਮਾ ਤਲਵੰਡੀ ਚੌਧਰੀਆਂ, ਪਰਵਿੰਦਰ ਸਿੰਘ ਢੋਟ,ਸ਼ਾਇਰ ਕੰਵਰ ਇਕਬਾਲ ਸਿੰਘ, ਆਦਿ ਨੇ ਸਾਂਝੇ ਤੌਰ ਉੱਤੇ ਰਿਬਨ ਕੱਟ ਕੇ ਕੀਤਾ, ਅਤੇ ਵੱਖ ਵੱਖ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਤਕਸੀਮ ਕੀਤੇ।
ਬੀ ਐੱਸ ਓ ਕਪੂਰਥਲਾ -3 ਮੈਡਮ ਜਸਬੀਰ ਕੌਰ,ਬੀ ਐੱਸ ਓ ਕਪੂਰਥਲਾ - 2 ਮੈਡਮ ਕੰਵਲਦੀਪ ਕੌਰ,ਬੀ ਐੱਸ ਓ ਨਡਾਲਾ ਮੈਡਮ ਸਰਬਜੀਤ ਕੌਰ,ਬੀ ਐੱਸ ਓ ਭੁਲੱਥ ਕੁਲਵੰਤ ਸਿੰਘ,ਬੀ ਐੱਸ ਓ ਫਗਵਾੜਾ ਗੁਰਮੇਜ ਸਿੰਘ,ਬੀ ਐੱਸ ਓ ਕਪੂਰਥਲਾ --1 ਮੈਡਮ ਰਾਜਬੀਰ ਕੌਰ, ਬੀ ਐੱਸ ਓ ਸ - 1 ਮੇਜਰ ਸਿੰਘ , ਬੀ ਐੱਸ ਓ ਮਸੀਤਾਂ - ਮੈਡਮ ਹਰਪ੍ਰੀਤ ਕੌਰ ਆਦਿ ਖੇਡ ਅਧਿਆਪਕਾਂ ਦੀ ਅਗਵਾਈ ਹੇਠ ਅੱਜ ਖੇਡੇ ਗਏ ਕਬੱਡੀ ਨੈਸ਼ਨਲ ਸਟਾਈਲ (ਕੁੜੀਆਂ) ਦੇ ਫਾਈਨਲ ਮੈਚ ਮੁਕਾਬਲੇ ਵਿਚ ਫਗਵਾੜਾ - 1 ਬਲਾਕ ਨੇ ਕਪੂਰਥਲਾ - 2 ਬਲਾਕ ਨੂੰ ਹਰਾਇਆ ਇਸੇ ਤਰ੍ਹਾਂ ਕਬੱਡੀ ਨੈਸ਼ਨਲ ਸਟਾਈਲ (ਲੜਕੇ) ਦੇ ਫਾਈਨਲ ਮੈਚ ਮੁਕਾਬਲੇ ਵਿਚ ਸੁਲਤਾਨਪੁਰ ਲੋਧੀ - 1 ਬਲਾਕ ਨੇ ਨਡਾਲਾ ਬਲਾਕ ਨੂੰ ਹਰਾਇਆ। ਖੋ - ਖੋ (ਲੜਕੇ) ਦੇ ਫਾਇਨਲ ਮੁਕਾਬਲੇ ਵਿਚ ਸੁਲਤਾਨਪੁਰ ਲੋਧੀ ਨੇ ਬਲਾਕ ਨਡਾਲਾ ਨੂੰ ਹਰਾਇਆ ਜਦਕਿ ਖੋ - ਖੋ (ਲੜਕੀਆਂ) ਦੇ ਫ਼ਾਈਨਲ ਮੁਕਾਬਲੇ ਵਿਚ ਸੁਲਤਾਨਪੁਰ ਲੋਧੀ - 1 ਬਲਾਕ ਨੇ ਕਪੂਰਥਲਾ -2 ਬਲਾਕ ਕਪੂਰਥਲਾ - 2 ਨੂੰ ਹਰਾਇਆ। ਕਬੱਡੀ ਸਰਕਲ ਸਟਾਈਲ ਦੇ ਫਾਈਨਲ ਮੁਕਾਬਲੇ ਵਿਚ ਕਪੂਰਥਲਾ- 1 ਬਲਾਕ ਨੇ ਸੁਲਤਾਨਪੁਰ ਲੋਧੀ- 1 ਬਲਾਕ ਨੂੰ ਹਰਾਇਆ । ਫੁੱਟਬਾਲ ਦੇ ਫ਼ਾਈਨਲ ਮੁਕਾਬਲੇ ਵਿਚ ਫਗਵਾੜਾ -1 ਬਲਾਕ ਨੇ ਕਪੂਰਥਲਾ- 2 ਬਲਾਕ ਨੂੰ ਹਰਾਇਆ । ਰੱਸਾਕੱਸੀ ਦੇ ਫੰਡਰ ਮੁਕਾਬਲੇ ਵਿਚ ਕਪੂਰਥਲਾ -1 ਬਲਾਕ ਨੇ ਫਗਵਾੜਾ ਬਲਾਕ ਨੂੰ ਹਰਾਇਆ ਜਦਕਿ ਬੈਡਮਿੰਟਨ( ਲੜਕੀਆਂ) ਦੇ ਫ਼ਾਈਨਲ ਮੁਕਾਬਲੇ ਵਿਚ ਨਡਾਲਾ ਬਲਾਕ ਨੇ ਕਪੂਰਥਲਾ- 2 ਬਲਾਕ ਨੂੰ ਹਰਾਇਆ ।
ਉਕਤ ਤਿੰਨ ਰੋਜ਼ਾ ਖੇਡ ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਦੌਰਾਨ ਵੱਖ ਵੱਖ ਸਕੂਲਾਂ ਦੇ ਵਿੱਦਿਆਰਥੀਆਂ ਨੇ ਰੰਗਾ- ਰੰਗ ਸਭਿਆਚਾਰਕ ਪ੍ਰੋਗਰਾਮ(ਲ਼ੋਕ ਗੀਤ, ਸੋਲੋ ਡਾਂਸ, ਗਿੱਧਾ, ਭੰਗੜਾ, ਕੋਰੀਓਗਰਾਫ਼ੀਆਂ) ਪੇਸ਼ ਕਰਕੇ ਹਾਜ਼ਰੀਨ ਦਾ ਖ਼ੂਬ ਮਨੋਰੰਜਨ ਕੀਤਾ।
ਖੇਡ ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ ਡਿਪਟੀ ਡੀ ਈ ਓ ( ਸੈਕੰਡਰੀ ) ਕਪੂਰਥਲਾ ਬਿਕਰਮਜੀਤ ਸਿੰਘ ਥਿੰਦ, ਡੀ ਐਮ ( ਸਪੋਰਟਸ) ਖੇਡਾਂ ਕਪੂਰਥਲਾ ਸੁਖਵਿੰਦਰ ਸਿੰਘ ਖੱਸਣ, ਸੱਜਣ ਸਿੰਘ ਚੀਮਾ ( ਸੁਲਤਾਨਪੁਰ ਲੋਧੀ), ਮੰਜੂ ਰਾਣਾ ( ਕਪੂਰਥਲਾ), ਆਰਕੀਟੈਕਟ ਪਰਵਿੰਦਰ ਸਿੰਘ ਢੋਟ, ਸ਼ਾਇਰ ਕੰਵਰ ਇਕਬਾਲ, ਐਸ ਐਚ ਓ ਸੁਦੇਸ਼ ਕੁਮਾਰ ਸ਼ਰਮਾ, ਰਸ਼ਪਾਲ ਸਿੰਘ ਵੜੈਚ, ਸੁਖਚੈਨ ਸਿੰਘ ਬੱਧਣ, ਰਵੀ ਵਾਹੀ, ਇੰਦਰਜੀਤ ਸਿੰਘ ਬਿਧੀਪੁਰ, ਸੀ ਐੱਚ ਟੀ ਜੈਮਲ ਸਿੰਘ, ਦੀਪਕ ਆਨੰਦ, ਮੈਡਮ ਸੁਖਪ੍ਰੀਤ ਕੌਰ, ਅਨਿਲ ਕੁਮਾਰ ਸ਼ਰਮਾ, ਰਾਜੂ ਜੈਨਪੁਰੀ,ਮੇਜਰ ਸਿੰਘ ਖੱਸਣ , ਬਲਜਿੰਦਰ ਗਾਂਧੀ, ਆਦਿ ਦਾ ਯਾਦਗਾਰੀ ਚਿੰਨ ਦੇ ਕੇ ਵਿਸ਼ੇਸ਼ ਸਨਮਾਨ ਕੀਤਾ। ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਹੈਡ ਟੀਚਰ ਹਰਮਿੰਦਰ ਕੌਰ, ਮੋਨਿਕਾ ਭੱਲਾ, ਪਲਵਿੰਦਰ ਕੌਰ,ਹਰਪ੍ਰੀਤ ਕੌਰ,ਹੈੱਡ ਟੀਚਰ ਅਮਨਦੀਪ ਕੌਰ ਗੌਰੇ, ਹੈਡ ਟੀਚਰ,ਅਵਤਾਰ ਸਿੰਘ ਵੀਨੂੰ ਸੇਖੜੀ ਸੀ ਐੱਚ ਟੀ, ਜਸਵਿੰਦਰ ਸਿੰਘ ਸ਼ਿਕਾਰਪੁਰ,ਰਾਮ ਸਿੰਘ ਸੀ ਐੱਚ ਟੀ, ਕੁਲਦੀਪ ਸਿੰਘ ਸੀ ਐੱਚ ਟੀ, ਸਰਬਜੀਤ ਸਿੰਘ,ਹੈੱਡ ਟੀਚਰ ਜਸਪਾਲ ਸਿੰਘ ਤੋਤੀ, ਲਖਵਿੰਦਰ ਸਿੰਘ ਟਿੱਬਾ,ਰਾਜਿੰਦਰ ਸਿੰਘ , ਹਰਜਿੰਦਰ ਸਿੰਘ ਢੋਟ, ਜਸ਼ਨਪ੍ਰੀਤ ਕੌਰ ਸੀ ਐੱਚ ਟੀ ਹਮੀਰਾ, ਰਚਨਾ ਪੁਰੀ,ਹਰਪ੍ਰੀਤ ਕੌਰ,ਸੈ਼ਲਜਾ ਸ਼ਰਮਾ,ਸੀ ਐੱਚ ਟੀ ਹਰਪ੍ਰੀਤ ਸਿੰਘ, ਜਸਬੀਰ ਸੈਣੀ,ਜਸਬੀਰ ਸਿੰਘ ਭੰਗੂ, ਮਨਪ੍ਰੀਤ ਕੌਰ , ਸਤਵਿੰਦਰ ਕੌਰ,ਨਿੰਮੀ ਰਾਣੀ, ਜਗਦੀਪ ਕੌਰ, ਮਨਜੀਤ ਸਿੰਘ,ਬਲਵੀਰ ਸਿੰਘ ਢਪਈ,ਰਜਨੀਸ਼ ਕੁਮਾਰ ਕਾਲਾ ਸੰਘਿਆਂ ਨੀਰੂ ਬਾਲਾ ਬਲੇਰਖਾਨਪੁਰ (ਸਾਰੇ ਸੈਂਟਰ ਹੈੱਡ ਟੀਚਰ)
ਗੁਰਦੀਪ ਧੰਮ ਹੈੱਡ ਟੀਚਰ,ਪਵਨ ਕੁਮਾਰ,ਕਮਲਦੀਪ,ਹੈਡ ਟੀਚਰ ਕੁਲਵਿੰਦਰ ਕੌਰ , ਰਾਜਦੀਪ ਕੌਰ,ਦੀਪਕ ਆਨੰਦ,ਮੀਨੂ ਰਾਣੀ,ਸ਼ੈਲੀ ਸ਼ਰਮਾ,ਕਮਲਜੀਤ ਕੌਰ ਆਦਿ ਨੇ ਅਹਿਮ ਭੂਮਿਕਾ ਨਿਭਾਈ।