ਅਨੰਦ ਈਸ਼ਰ ਸਕੂਲ ਛਪਾਰ ਦੇ ਵਿਦਿਆਰਥੀਆਂ ਨੇ ਐਨ ਸੀ ਸੀ ਦੇ ਖੇਤਰ ਵਿੱਚ ਮਾਰੀਆਂ ਮੱਲਾਂ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 24 ਨਵੰਬਰ 2022 - 19 ਪੰਜਾਬ ਬਟਾਲੀਅਨ ਐਨ ਸੀ ਸੀ ਦੇ ਦੁਆਰਾ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟ ਖੰਨਾ ਵਿਖੇ 15 ਨਵੰਬਰ 2022 ਤੋਂ 22 ਨਵੰਬਰ ਤੱਕ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਅਨੰਦ ਈਸ਼ਰ ਸਕੂਲ ਦੇ 29 ਐਨ ਸੀ ਸੀ ਕੈਡਿਟਾਂ ਨੇ ਭਾਗ ਲਿਆ। ਕੈਂਪ ਵਿੱਚ ਡਰਿੱਲ ਮਾਰਚ,ਮੈਪ ਰੀਡਿੰਗ, ਨਿਸ਼ਾਨੇਬਾਜ਼ੀ ਦੇ ਮੁਕਾਬਲੇ ਕਰਵਾਏ ਗਏ।ਇਸ ਵਿੱਚ ਰੱਸਾਕਸ਼ੀ ਵਿੱਚ 5 ਵਿਦਿਆਰਥੀਆਂ ਜਸਪਾਲ ਸਿੰਘ, ਤਸ਼ਮਨਜੀਤ ਸਿੰਘ, ਅਜੈ ਸਿੰਘ ਦਿਉਲ, ਅਰਸ਼ਵੀਰ ਸਿੰਘ ਤੇ ਜੈਦੀਪ ਸਿੰਘ ਭੁੱਲਰ ਨੇ ਗੋਲਡ ਤਗਮਾ ਜਿੱਤਿਆ। ਹਥਿਆਰ ਸਿਖਲਾਈ ਵਿੱਚ ਸਾਰਜੈਂਟ ਤਨਵੀਰ ਕੌਰ ਨੇ ਗੋਲਡ ਮੈਡਲ ਪ੍ਰਾਪਤ ਕੀਤਾ। ਕੈਂਪ ਮੈਨੇਜਮੈਂਟ ਵਿੱਚ ਕੈਡਿਟ ਹਰਮਨਜੋਤ ਕੌਰ ਤੇ ਕੈਡਿਟ ਪਵਨਪ੍ਰੀਤ ਕੌਰ ਨੇ ਗੋਲਡ ਮੈਡਲ ਪ੍ਰਾਪਤ ਕੀਤਾ, 200 ਮੀਟਰ ਰੇਸ ਵਿੱਚ ਸਾਰਜੈਂਟ ਤਨਵੀਰ ਕੌਰ ਅਤੇ ਕੈਡਿਟ ਕਰਨਦੀਪ ਸਿੰਘ ਨੇ ਗੋਲਡ ਮੈਡਲ ਜਿੱਤਿਆ। ਸਰਵਸ਼੍ਰੇਸ਼ਠ ਕੈਡਿਟ ਵਜੋਂ ਸਾਰਜੈਂਟ ਤਨਵੀਰ ਕੌਰ (ਲੜਕੀਆਂ) ਤੇ ਸਾਰਜੈਂਟ ਅਵਤੇਸ਼ ਸਿੰਘ ਬੋਪਾਰਾਏ ਨੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ। ਸਕੂਲ ਦੇ ਡਾਇਰੈਕਟਰ ਕਰਤਾਰ ਸਿੰਘ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਅੱਗੇ ਤੋਂ ਹੋਰ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ 'ਤੇ ਸਕੂਲ ਦੇ ਡਾਇਰੈਕਟਰ, ਪ੍ਰਿੰਸੀਪਲ ਤੇ ਐਨ.ਸੀ.ਸੀ ਅਫਸਰ ਰਾਕੇਸ਼ ਸ਼ੋਰੀ ਸ਼ਾਮਿਲ ਸਨ।