ਨਸ਼ਾ ਛੁਡਾਊ ਕੇਂਦਰ ਵਿਚ ਭਰਤੀ ਮਰੀਜ਼ ਅਤੇ ਡਾਕਟਰ ਵਿੱਚ ਛਿੜਿਆ ਵਿਵਾਦ
- ਮਰੀਜ਼ ਨੇ ਡਾਕਟਰ ਨੂੰ ਦਿੱਤੀ ਧਮਕੀ ਦੇ ਡਾਕਟਰ ਨੇ ਬੁਲਾਈ ਪੁਲਿਸ
ਦੀਪਕ ਜੈਨ
ਜਗਰਾਉਂ, 24 ਨਵੰਬਰ 2022 - ਅੱਜ ਸਥਾਨਕ ਸਿਵਲ ਹਸਪਤਾਲ ਜਗਰਾਊ ਚ ਉਸ ਵੇਲੇ ਮਾਹੌਲ ਤਨਾਅਪੂਰਨ ਹੋ ਗਿਆ। ਜਦੋਂ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਇਕ ਮਰੀਜ਼ ਵੱਲੋਂ ਡਾਕਟਰ ਨਾਲ ਬਦਸਲੂਕੀ ਕਰਦਿਆਂ ਵੇਖ ਲੈਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਮਰੀਜ਼ ਵੱਲੋਂ ਵੇਖ ਲੈਣ ਦੀਆਂ ਧਮਕੀਆਂ ਦੇਣ ਤੇ ਡਾਕਟਰ ਵੱਲੋਂ ਵੀ ਮੌਕੇ ਤੇ ਹੀ ਪੁਲਿਸ ਨੂੰ ਬੁਲਾਇਆ ਗਿਆ।
ਮੌਕੇ ਤੇ ਮੌਜੂਦ ਮੀਡੀਆ ਨਾਲ ਗੱਲ ਬਾਤ ਕਰਦੇ ਡਾਕਟਰ ਪਿੰਕੀ ਸਰੂਪ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਨਾਮ ਦਾ ਮਰੀਜ਼ ਰੇਲਵੇ ਬ੍ਰਿਜ ਦੇ ਥੱਲੇ ਮੁੜ ਵਸੇਬਾ ਕੇਂਦਰ ਵਿੱਖੇ ਬਣੇ ਨਸ਼ਾ ਛੁਡਾਊ ਕੇਂਦਰ ਵਿਚ ਪਿਛਲੇ ਦੋ ਤਿੰਨ ਦਿਨਾਂ ਤੋ ਦਾਖਲ ਹੈ ਅਤੇ ਉਥੇ ਇਸ ਦਾ ਵਧੀਆ ਢੰਗ ਨਾਲ ਇਲਾਜ ਵੀ ਕੀਤਾ ਜਾ ਰਿਹਾ ਹੈ। ਪਰ ਅੱਜ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾ ਹੀ ਛੁੱਟੀ ਲੈ ਕੇ ਸਿਵਲ ਹਸਪਤਾਲ ਵਿੱਚ ਆ ਗਿਆ ਇਥੇ ਆ ਕੇ ਉਨ੍ਹਾਂ ਨੂੰ ਆਖਣ ਲੱਗਾ ਕਿ ਉਹ ਸਿਵਲ ਹਸਪਤਾਲ ਵਿੱਚ ਬਣੇ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਹੋਣਾ ਚਾਹੁੰਦਾ ਹੈ ਪਰ ਉਹਨਾਂ ਨੇ ਉਸ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਇਜ਼ਾਜ਼ਤ ਤੋਂ ਬਿਨਾ ਛੁੱਟੀ ਲੈ ਕੇ ਕਿਉਂ ਆਇਆ ਉਨ੍ਹਾਂ ਦੇ ਇੰਨਾ ਕਹਿਣ ਤੇ ਹੀ ਮਰੀਜ਼ ਭੜਕ ਉੱਠਿਆ ਅਤੇ ਉਹਨਾਂ ਨੂੰ ਵੇਖ ਲੈਣ ਦੀਆਂ ਧਮਕੀਆਂ ਦਿੰਦਾ ਹੋਇਆ ਬਦਸਲੂਕੀ ਕਰਨ ਲੱਗਾ ਜਿਸ ਕਾਰਨ ਉਨ੍ਹਾਂ ਨੇ ਪੁਲਿਸ ਨੂੰ ਸੱਦਿਆ ਹੈ। ਦੂਜੇ ਪਾਸੇ ਮਰੀਜ਼ ਗੁਰਵਿੰਦਰ ਸਿੰਘ ਵੱਲੋਂ ਮੁੜ ਵਸੇਬਾ ਕੇਂਦਰ ਵਿਚ ਬਣੇ ਨਸ਼ਾ ਛੁਡਾਊ ਕੇਂਦਰ ਵਿੱਚ ਮਰੀਜ਼ਾਂ ਲਈ ਕੋਈ ਵੀ ਪੁਖਤਾ ਪ੍ਰਬੰਧ ਨਾ ਹੋਣ ਦੇ ਨਾਲ-ਨਾਲ ਡਾਕਟਰ ਨੂੰ ਕਿਸੇ ਵੀ ਤਰ੍ਹਾਂ ਦੀਆਂ ਧਮਕੀਆਂ ਨਾ ਦੇਣ ਦੀ ਗੱਲ ਆਖੀ।