ਪਾਵਰਕਾਮ ਦੇ ਸੀ ਐਮ ਡੀ ਦੀ ਵੱਟਸਐਪ ਆਈ ਡੀ /ਡੀ ਪੀ ਦੀ ਕੀਤੀ ਦੂਰਵਰਤੋ, ਪਰਚਾ ਦਰਜ
ਜੀ ਐਸ ਪੰਨੂ
ਪਟਿਆਲਾ,24ਨਬੰਵਰ,2022:ਪਾਵਰਕਾਮ ਦੇ ਵਿਭਾਗ ਵਿਚ ਬੜਾ ਹੀ ਗੰਭੀਰ ਮਾਮਲਾ ਸਾਹਮਣੇ ਆਇਆ ਹੈ ਕਿ ਪਾਵਰਕਾਮ ਦੇ ਸੀ ਐਮ ਡੀ ਦੀ ਵੱਟਸਐਪ ਆਈ ਡੀ ਦੀ ਦੂਰਵਰਤੋ ਕੀਤੀ ਗਈ ਹੈ ਤਾਂ ਉਨ੍ਹਾਂ ਦੇ ਦਫਤਰ ਨੇ ਕਿਸੇ ਅਗਿਆਤ ਵਿਅਕਤੀ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਥਾਣਾ ਪਟਿਆਲਾ ਕੋਤਵਾਲੀ ਵਿਚ ਐਫ ਆਈ ਆਰ ਨੰਬਰ 241 ਮਿਤੀ 23.11.22 ਦਰਜ ਕੀਤੀ ਗਈ ਹੈ। ਕਿਸੇ ਅਗਿਆਤ ਵਿਅਕਤੀਆਂ/ ਵਿਅਕਤੀ ਨੇ ਆਪਣੇ ਵੱਟਸਐਪ ਨੰਬਰ 9798210449,6354462849 ਤੇ ਬਲਦੇਵ ਸਿੰਘ ਸਰਾਂ ਦੀ ਜਾਅਲੀ ਆਈ ਡੀ ਬਣਾ ਕੇ ਤੇ ਉਨ੍ਹਾਂ ਦੀ ਡੀ ਪੀ ਲਗਾਂ ਕੇ ਪਾਵਰਕਾਮ ਦੇ ਅਫਸਰਾਂ ਨਾਲ਼ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।
ਇਥੇ ਇਹ ਦੱਸਣਯੋਗ ਹੈ ਕਿ ਪਾਵਰ ਕਾਮ ਦੇ ਨੋਟਿਸ ਵਿੱਚ ਇਹ ਮਾਮਲਾ 26ਜੁਲਾਈ2022 ਨੂੰ ਆ ਗਿਆ ਸੀ ਤੇ ਉਸੇ ਸਮੇਂ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਸੀ, ਪਰੰਤੂ ਪੁਲਿਸ ਨੇ ਇਸ ਦੀ ਐਫ ਆਈ ਆਰ 23.11.2022 ਨੂੰ ਅਮਲ ਲਿਆਂਦੀ ਹੈ ਇਨ੍ਹਾਂ ਸਮਾਂ ਬੀਤਣ ਦੇ ਬਾਵਜੂਦ ਐਫ ਆਈ ਆਰ ਅਗਿਆਤ ਵਿਅਕਤੀਆਂ ਦੇ ਖਿਲਾਫ ਹੀ ਲਿੱਖੀ ਗਈ ਹੈ ਇਥੋਂ ਤੱਕ ਕਿ ਵੱਟਸਐਪ ਨੰਬਰ ਵੀ ਮੌਜੂਦ ਹੈ ਪਰ ਬੰਦਾ/ ਬੰਦੇ ਨਹੀਂ ਲੱਭੇ ਗਏ ਹਨ। ਇਹ ਵੀ ਪਤਾ ਲਗਿਆ ਕਿ ਪਾਵਰ ਕਾਮ ਦੇ ਕੁੱਝ ਅਫਸਰਾਂ ਨਾਲ ਗੱਲਬਾਤ ਵੀ ਕੀਤੀ ਗਈ ਹੈ ਅਤੇ ਉਨ੍ਹਾਂ ਤੋਂ ਮੰਗ ਵੀ ਕੀਤੀ ਗਈ ਹੈ।
ਇਸ ਘਟਨਾ ਸਬੰਧੀ ਪਾਵਰ ਕਾਮ ਦੇ ਅਫਸਰਾਂ ਨੂੰ ਵਟਸਐਪ ਗਰੁੱਪ ਰਾਹੀਂ ਵੀ ਦੱਸ ਦਿੱਤਾ ਸੀ।ਪਰ ਫੇਰ ਵੀ ਜਾਂਚਣ ਵਾਲ਼ੀ ਗੱਲ ਹੈ ਕਿ ਅਗਿਆਤ ਵਿਅਕਤੀਆਂ/ਵਿਅਕਤੀ ਨੇ ਕਿਥੇ ਕਿਥੇ ਤੇ ਕਿਨਾਂ ਫਾਇਦਾ ਕਿਸ ਤਰ੍ਹਾਂ ਉਠਾਇਆ ਹੈ।ਓ ਐਸ ਡੀ ਟੂ ਸੀ ਐਮ ਡੀ ਨੇ ਬਾਬੂਸ਼ਾਹੀ ਡਾਟ ਕਾਮ ਨਾਲ ਗੱਲ ਕਰਦਿਆਂ ਦੱਸਿਆ ਕਿ ਪੁਲਿਸ ਇਨਕੂਆਰੀ ਦਾ ਵਿਸ਼ਾ ਹੈ ਹੋਣੀਂ ਚਾਹੀਦੀ ਹੈ ਕਿਉਂਕਿ ਸੀ ਐਮ ਡੀ ਦਾ ਨਾਂ ਕਿਤੇ ਵੀ ਵਰਤਿਆ ਜਾ ਸਕਦਾ ਹੈ ਪਰ ਸਾਡੀ ਨਿਗਰਾਨੀ ਵਿਚ ਜ਼ਿਆਦਾ ਕੁਝ ਨਹੀਂ ਪਤਾ ਲੱਗ ਸਕਿਆਂ ਸਿਰਫ ਗੱਲਬਾਤ ਹੀ ਨਜ਼ਰ ਵਿਚ ਆਈ ਹੈ।