ਸਾੜ੍ਹੀ, ਸਲਵਾਰ ਅਤੇ ਸੂਟ 'ਤੇ ਟਿੱਪਣੀ ਕਰਕੇ ਬਾਬਾ ਰਾਮਦੇਵ ਨੇ ਕੀਤਾ ਪਛਤਾਵਾ, ਕਿਹਾ- 'ਮੇਰਾ ਮਤਲਬ ਸੀ ਸਾਦੇ ਕੱਪੜੇ'
ਇੱਥੇ ਯੋਗਾ ਕੈਂਪ 'ਚ ਸ਼ਿਰਕਤ ਕਰਨ ਦੌਰਾਨ ਔਰਤਾਂ ਦੇ ਕੱਪੜਿਆਂ 'ਤੇ ਟਿੱਪਣੀ ਕਰਨ ਵਾਲੇ ਯੋਗ ਗੁਰੂ ਬਾਬਾ ਰਾਮਦੇਵ ਦੀ ਹਰ ਪਾਸਿਓਂ ਆਲੋਚਨਾ ਹੋ ਰਹੀ ਹੈ। ਦਿੱਲੀ ਮਹਿਲਾ ਕਮਿਸ਼ਨ ਦੇ ਇਤਰਾਜ਼ ਤੋਂ ਬਾਅਦ ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਵੀ ਬਾਬਾ ਰਾਮਦੇਵ ਨੂੰ ਜਨਤਕ ਤੌਰ 'ਤੇ ਮੁਆਫੀ ਮੰਗਣ ਲਈ ਕਿਹਾ ਹੈ।
ਦੀਪਕ ਗਰਗ
ਪੁਣੇ 28 ਨਵੰਬਰ 2022 : ਇੱਥੇ ਯੋਗਾ ਕੈਂਪ 'ਚ ਸ਼ਿਰਕਤ ਕਰਨ ਦੌਰਾਨ ਔਰਤਾਂ ਦੇ ਕੱਪੜਿਆਂ 'ਤੇ ਟਿੱਪਣੀ ਕਰਨ ਵਾਲੇ ਯੋਗ ਗੁਰੂ ਬਾਬਾ ਰਾਮਦੇਵ ਦੀ ਹਰ ਪਾਸਿਓਂ ਆਲੋਚਨਾ ਹੋ ਰਹੀ ਹੈ। ਦਿੱਲੀ ਮਹਿਲਾ ਕਮਿਸ਼ਨ ਦੇ ਇਤਰਾਜ਼ ਤੋਂ ਬਾਅਦ ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਵੀ ਬਾਬਾ ਰਾਮਦੇਵ ਨੂੰ ਜਨਤਕ ਤੌਰ 'ਤੇ ਮੁਆਫੀ ਮੰਗਣ ਲਈ ਕਿਹਾ ਸੀ। ਇਸ 'ਤੇ ਬਾਬਾ ਰਾਮਦੇਵ ਨੇ ਆਪਣੇ ਬਿਆਨ 'ਤੇ ਸ਼ਰਮ ਜ਼ਾਹਰ ਕਰਦਿਆਂ ਮੁਆਫੀ ਮੰਗੀ।