ਸਾਬਕਾ ਫੋਜੀ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ 7 ਨਾਮਜ਼ਦ
ਫੋਜੀ ਦੇ ਬੇਟੇ ਨੇ ਪੁਲਿਸ ਖ਼ਿਲਾਫ਼ ਲਾਏ ਕਾਰਵਾਈ ਨਾ ਕਰਨ ਦੇ ਦੋਸ਼
ਜਗਰਾਉਂ 28 ਨਵੰਬਰ 2022 (ਦੀਪਕ ਜੈਨ): ਥਾਣਾ ਰਾਏਕੋਟ ਪੁਲਿਸ ਦੇ ਅਧੀਨ ਪੈਂਦੇ ਪਿੰਡ ਬੁਰਜ ਹਕੀਮਾਂ ਦੇ ਰਹਿਣ ਵਾਲੇ ਸਾਬਕਾ ਫੌਜੀ ਨਾਜਰ ਸਿੰਘ ਨੂੰ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਮਾਮਲੇ ਵਿੱਚ ਪਿਛਲੇ ਦਿਨੀਂ ਥਾਣਾ ਸਦਰ ਰਾਏਕੋਟ ਪੁਲਿਸ ਵੱਲੋਂ 7 ਦੋਸ਼ੀਆਂ ਨੂੰ ਨਾਮਜ਼ਦ ਕਰ ਪਰਚਾ ਦਰਜ ਕੀਤਾ ਗਿਆ ਸੀ। ਪਰ ਦੋਸ਼ੀਆਂ ਖ਼ਿਲਾਫ ਪਰਚਾ ਦਰਜ ਹੋਣ ਤੋਂ ਇਕ ਮਹੀਨੇ ਤੋਂ ਵੱਧ ਸਮਾਂ ਹੋਣ ਦੇ ਬਾਵਜੂਦ ਦੇ ਦੋਸ਼ੀਆਂ ਖਿਲਾਫ ਸਥਾਨਕ ਪੁਲਿਸ ਪ੍ਰਸ਼ਾਸਨ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਨਾ ਕਰਨ ਦੇ ਚਲਦਿਆਂ ਸਾਬਕਾ ਫੌਜੀ ਨਾਜਰ ਸਿੰਘ ਦੇ ਲੜਕੇ ਹਰਮੰਦਰ ਸਿੰਘ ਵੱਲੋਂ ਇਕ ਪ੍ਰੈਸ ਵਾਰਤਾ ਦੌਰਾਨ ਪੁਲਸ ਪ੍ਰਸ਼ਾਸਨ ਖਿਲਾਫ ਆਪਣਾ ਰੋਸ ਪ੍ਰਗਟਾਵਾ ਕੀਤਾ।
ਹਰਮੰਦਰ ਸਿੰਘ ਨੇ ਦਸਿਆ ਕਿ ਉਸਦੇ ਸੁਰਗਵਾਸੀ ਪਿਤਾ ਸਾਬਕਾ ਫੌਜੀ ਨਾਜਰ ਸਿੰਘ ਫੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਆਪਣੇ ਪਿੰਡ ਦੇ ਸਰਪੰਚ ਵੀ ਰਹੇ ਹਨ ਅਤੇ ਹੁਣ ਆਮ ਲੋਕਾਂ ਦੀ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰਦੇ ਹੋਏ ਆਪਣਾ ਜੀਵਨ ਬਤੀਤ ਕਰ ਰਹੇ ਸਨ ਪਰ ਸਰਬਜੀਤ ਸਿੰਘ, ਬਲਦੇਵ ਸਿੰਘ ,ਦੀਪੂ ,ਜੀਵਨ ਸਿੰਘ ਵੱਲੋਂ ਬੇਵਜਾ ਮੇਰੇ ਪਿਤਾ ਨਾਜਰ ਸਿੰਘ ਨੂੰ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਅਤੇ ਇਨ੍ਹਾਂ ਤੋਂ ਦੁਖੀ ਹੋ ਕੇ ਅਖੀਰ ਇੱਕ ਦਿਨ ਮੇਰੇ ਪਿਤਾ ਨੇ ਆਤਮਹੱਤਿਆ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਹਰਮੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਵਿੱਚ ਆਪਣੇ ਘਰ ਦੀ ਨਵੀਂ ਉਸਾਰੀ ਦਾ ਕੰਮ ਮਿਸਤਰੀ ਸਰਬਜੀਤ ਸਿੰਘ ਤੋਂ ਸ਼ੁਰੂ ਕਰਵਾਇਆ ਸੀ ਜੋ ਕਿ ਘਰ ਦੀ ਉਸਾਰੀ ਦਾ ਕੰਮ ਵਿੱਚ ਵਿਚਾਲੇ ਛੱਡ ਕੇ ਭੱਜ ਗਿਆ ਸੀ ਜਿਸ ਤੋਂ ਬਾਅਦ ਸਰਬਜੀਤ ਸਿੰਘ ਦੇ ਭਰਾ ਬਲਦੇਵ ਸਿੰਘ ਨੇ ਮੇਰੇ ਪਿਤਾ ਨਾਜਰ ਸਿੰਘ ਨਾਲ ਗੱਲਬਾਤ ਕਰਕੇ ਸਾਡੇ ਘਰ ਦੀ ਉਸਾਰੀ ਦਾ ਕੰਮ ਫਿਰ ਤੋਂ ਸ਼ੁਰੂ ਕਰ ਦਿੱਤਾ ਸੀ।
ਕਰੀਬ ਦੋ ਮਹੀਨੇ ਪਹਿਲਾਂ ਬਲਦੇਵ ਸਿੰਘ ਮੇਰੇ ਪਿਤਾ ਤੋਂ ਆਪਣੀ ਮਿਹਨਤ ਦੇ ਸਾਰੇ ਪੈਸੇ ਲੈ ਗਿਆ। ਪਰ ਬਲਦੇਵ ਸਿੰਘ ਦੇ ਪੈਸੇ ਲੈਣ ਦੇ ਬਾਵਜੂਦ ਉਸਦਾ ਭਰਾ ਸਰਬਜੀਤ ਸਿੰਘ ਮੇਰੇ ਪਿਤਾ ਤੋਂ ਹੋਰ ਪੈਸੇ ਹੜੱਪਣ ਦਾ ਮੇਰੇ ਪਿਤਾ ਨੂੰ ਬਲੈਕਮੇਲ ਕਰਨ ਲੱਗਾ ਜਦ ਮੇਰੇ ਪਿਤਾ ਨੇ ਇਸ ਮਾਮਲੇ ਵਿੱਚ ਪੰਚਾਇਤਾਂ ਗੱਲਬਾਤ ਕੀਤੀ ਤਾਂ ਪੰਚਾਇਤ ਨੇ ਵੀ ਉਹਨਾਂ ਨੂੰ ਆਪਣੇ ਮਹਿਕਮੇ ਤੇ ਪੂਰਾ ਹਿਸਾਬ-ਕਿਤਾਬ ਬਣਾ ਕੇ ਪੈਸਿਆਂ ਬਾਰੇ ਦੱਸਣ ਨੂੰ ਕਿਹਾ ਪਰ ਉਨ੍ਹਾਂ ਵੱਲੋਂ ਪੰਚਾਇਤੀ ਤੌਰ ਤੇ ਵੀ ਪੰਚਾਇਤ ਦੀ ਗੱਲ ਨਹੀਂ ਸੁਣੀ ਗਈ। ਇਸ ਤੋਂ ਬਾਅਦ ਕਰੀਬ 2 ਮਹੀਨੇ ਪਹਿਲਾਂ ਮਿਸਤਰੀ ਸਰਬਜੀਤ ਸਿੰਘ ਵੱਲੋਂ ਇਸ ਪੂਰੇ ਮਾਮਲੇ ਦੀ ਥਾਣੇ ਵਿੱਚ ਕਰ ਦਿੱਤੀ ਗਈ । ਪਰ ਪੈਸਿਆਂ ਦੇ ਲੈਣ ਦੇਣ ਦਾ ਮਾਮਲਾ ਹੋਣ ਕਾਰਨ ਪੁਲਸ ਵੱਲੋਂ ਦੋਹਾਂ ਧਿਰਾਂ ਨੂੰ ਅਦਾਲਤੀ ਕੇਸ ਕਰਨ ਆਖਿਆ ਕਿ ਵਾਪਸ ਭੇਜ ਦਿੱਤਾ ਗਿਆ।
ਹਰਮੰਦਰ ਸਿੰਘ ਨੇ ਦਸਿਆ ਕਿ ਸਰਬਜੀਤ ਸਿੰਘ ਅਤੇ ਉਸਦਾ ਭਰਾ ਬਲਦੇਵ ਸਿੰਘ, ਕਾਮਰੇਡ ਲਖਵੀਰ ਸਿੰਘ,ਦਿਪੂ ,ਜਿਵਨ ਸਿੰਘ,ਡਾਕਟਰ ਪ੍ਰਕਾਸ਼ ਬਰਮੀ ਆਪਸੀ ਹਮਮਸ਼ਵਰਾ ਹੋ ਕੇ ਮੇਰੇ ਪਿਤਾ ਨਾਜਰ ਸਿੰਘ ਤੇ ਪੈਸੇ ਦੇਣ ਲਈ ਦਬਾਉ ਬਣਾਉਣ ਲੱਗ ਪਏ ਜਿਸ ਕਾਰਨ ਇਹਨਾਂ ਤੋਂ ਦੁਖੀ ਹੋ ਕੇ ਮੇਰੇ ਪਿਤਾ ਨੇ ਆਤਮ ਹੱਤਿਆ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਅਤੇ ਮੇਰੇ ਪਿਤਾ ਨੇ ਸਾਰੇ ਦੋਸ਼ੀਆਂ ਖਿਲਾਫ ਆਪਣੀ ਮੌਤ ਤੋਂ ਪਹਿਲਾਂ ਸੁਸਾਇਡ ਨੋਟ ਭਵਿੱਖ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਵੀ ਦੱਸਿਆ ਕਿ ਪੁਲਸ ਵੱਲੋਂ ਇਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਹਰਮੰਦਰ ਸਿੰਘ ਨੇ ਦਸਿਆ ਕਿ ਖੁਦਕੁਸ਼ੀ ਕਰਨ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਪਰ ਦੋਸ਼ੀਆਂ ਨੂੰ ਫੜਨ ਦੇ ਲਈ ਪੁਲਿਸ ਵੱਲੋਂ ਕੋਈ ਵੀ ਪੁਖਤਾ ਕਾਰਵਾਈ ਨਹੀਂ ਕੀਤੀ ਗਈ। ਜਿਸਦੇ ਚੱਲਦੇ ਅੱਜ ਐਸਐਸਪੀ ਜਗਰਾਉਂ ਹਰਜੀਤ ਸਿੰਘ ਨੂੰ ਮਿਲੇ ਹਨ ਅਤੇ ਐਸ ਐਸ ਪੀ ਹਰਜੀਤ ਸਿੰਘ ਨੇ ਇਸ ਮਾਮਲੇ ਦੀ ਜਾਂਚ ਡੀਐਸਪੀ ਇਨਵੈਸਟੀਗੇਸ਼ਨ ਨੂੰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਡੀਐੱਸਪੀ ਇਨਵੈਸਟੀਗੇਸ਼ਨ ਐਫ ਆਈ ਆਰ ਦੀ ਕਾਪੀ ਮਾਰਕ ਕਰ ਦਿੱਤੀ ਹੈ ਅਤੇ ਇਸ ਮਾਮਲੇ ਦੀ ਜਾਂਚ ਡੀਐਸਪੀ ਇਨਵੈਸਟੀਗੇਸ਼ਨ ਵੱਲੋਂ ਕੀਤੀ ਜਾਵੇਗੀ।