ਡਾ.ਸੰਜੀਵ ਗੋਇਲ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਬਣੇ
ਮਾਲਵੇ ਦੇ ਸਿਰਕੱਢ ਸਮਾਜ ਸੇਵੀ ਡਾਕਟਰ ਦੇ ਮੀਤ ਪ੍ਰਧਾਨ ਚੁਣੇ ਜਾਣ ਤੇ ਹਰ ਪਾਸੇ ਖੁਸ਼ੀ ਦੀ ਲਹਿਰ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈਟਵਰਕ
ਫਰੀਦਕੋਟ, 29 ਨਵੰਬਰ ( ਪਰਵਿੰਦਰ ਸਿੰਘ ਕੰਧਾਰੀ )-ਦੇਸ਼ ਦੀ ਡਾਕਟਰਾਂ ਦੀ ਸੰਸਥਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪੰਜਾਬ ਇਕਾਈ ਦੀ ਚੋਣ ਜਲੰਧਰ ਵਿਖੇ ਹੋਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ਰੀਦਕੋਟ ਆਈ.ਐਮ.ਏ ਦੇ ਪ੍ਰਧਾਨ ਡਾ.ਐਸ.ਐਸ.ਬਰਾੜ ਅਤੇ ਸਕੱਤਰ ਡਾ.ਬਿਮਲ ਗਰਗ ਨੇ ਦੱਸਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਚੋੋਣ, ਦੇਸ਼ ਅੰਦਰ ਹੁੰਦੀਆਂ ਵੱਡੀਆਂ ਚੋਣਾਂ ਵਾਂਗ ਹੋਈ। ਸਭ ਤੋਂ ਪਹਿਲਾਂ ਆਹੁਦੇਦਾਰਾਂ ਦੀ ਨਵੀ ਐਸੋਸੀਏਸ਼ਨ ਦੀ ਚੋਣ ਵਾਸਤੇ ਚਾਹਵਾਨ ਡਾਕਟਰ ਸਾਹਿਬਾਨ ਨੇ ਆਪਣੀ ਨਾਮਦਗੀ ਭਰੀ । ਇਸ ਉਪਰੰਤ ਨਾਮਜ਼ਦਗੀਆਂ ਦੀ ਸਮੀਖਿਆ ਕੀਤੀ | ਫ਼ਿਰ ਨਾਮਜ਼ਦਗੀਆਂ ਵਾਪਸ ਲੈਣ ਦੀ ਨਿਸਚਿਤ ਤਾਰੀਕ ਅਨੁਸਾਰ ਨਾਮਜ਼ਦਗੀਆਂ ਵਾਪਸ ਲਈਆਂ ਗਈਆਂ । ਉਨ੍ਹਾਂ ਦੱਸਿਆ ਵਿਧੀਵੱਤ ਢੰਗ ਨਾਲ ਸਾਲ 2023 ਵਾਸਤੇ ਐਸੋਸੀਏਸ਼ਨ ਪੰਜਾਬ ਦੀ ਹੋਈ ਚੋਣ ਪ੍ਰਕਿ੍ਆ 'ਚ ਡਾ.ਭਗਵੰਤ ਸਿੰਘ ਪਟਿਆਲਾ ਨੂੰ ਪ੍ਰਧਾਨ, ਫ਼ਰੀਦਕੋਟ ਦੇ ਸਿਰਕੱਢ ਸਮਾਜ ਸੇਵੀ ਡਾ.ਸੰਜੀਵ ਗੋਇਲ ਨੂੰ ਮੀਤ ਪ੍ਰਧਾਨ, ਡਾ.ਸੰਜੀਵ ਮਿੱਤਲ ਜਲੰਧਰ ਨੂੰ ਸਕੱਤਰ ਅਤੇ ਡਾ.ਆਰ.ਐਸ.ਬੱਲ ਜਲੰਧਰ ਨੂੰ ਫ਼ਾਈਨਾਂਸ ਸਕੱਤਰ ਚੁਣਿਆ ਗਿਆ। ਇਸ ਮੌਕੇ ਪੰਜਾਬ ਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਆਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ ਤੇ ਨਵੀਂ ਚੁਣੀ ਟੀਮ ਨੂੰ ਵਧਾਈ ਦਿੱਤੀ । ਇਸ ਮੌਕੇ ਨਵੀਂ ਚੁਣੀ ਟੀਮ ਨੇ ਵਿਸ਼ਵਾਸ਼ ਦੁਆਇਆ ਕਿ ਉਹ ਜਿੱਥੇ ਰਾਜ ਦੇ ਸਮੂਹ ਡਾਕਟਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਵਾਸਤੇ ਤਨਦੇਹੀ ਨਾਲ ਕਾਰਜ ਕਰਨਗੇ, ਉੱਥੇ ਮੈਡੀਕਲ ਖੇਤਰਾਂ 'ਚ ਆ ਰਹੀਆਂ ਨਵੀਆਂ ਤਕਨੀਕਾਂ ਦੀ ਜਾਣਕਾਰੀ ਸਬੰਧਿਤ ਡਾਕਟਰ ਸਾਹਿਬਾਨ ਨੂੰ ਦੇਣ ਵਾਸਤੇ ਵੀ ਵਿਸ਼ੇਸ਼ ਉਪਰਾਲੇ ਕਰਨਗੇ ਤਾਂ ਜੋ ਮਰੀਜ਼ਾਂ ਦਾ ਇਲਾਜ ਸੁਖਾਲੇ ਢੰਗ ਨਾਲ ਕੀਤਾ ਜਾ ਸਕੇ । ਇਸ ਮੌਕੇ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਵੱਲੋਂ ਸਿਹਤ ਵਿਭਾਗ ਦੀਆਂ ਨਵੀਆਂ ਪਾਲਿਸੀਜ਼ ਤਿਆਰ ਕਰਨ ਮੌਕੇ ਐਸੋਸੀਏਸ਼ਨ ਨੂੰ ਨੁਮਾਇੰਦਗੀ ਦਿੱਤੀ ਜਾਵੇ ।
ਡਾ.ਐਸ.ਐਸ.ਬਰਾੜ ਅਤੇ ਡਾ.ਬਿਮਲ ਗਰਗ ਨੇ ਦੱਸਿਆ ਕਿ ਮਾਲਵੇ 'ਚ ਪਹਿਲੀ ਵਾਰ ਡਾ.ਸੰਜੀਵ ਗੋਇਲ ਨੂੰ ਐਸੋਸੀਏਸ਼ਨ ਪੰਜਾਬ ਦਾ ਮੀਤ ਪ੍ਰਧਾਨ ਚੁਣਿਆ ਜਾਣਾ ਸਭ ਲਈ ਮਾਣ ਵਾਲੀ ਗੱਲ ਹੈ । ਇਸ ਤੋਂ ਪਹਿਲਾਂ ਵੱਡੇ ਜ਼ਿਲਿਆਂ 'ਚੋਂ ਹੀ ਐਸੋਸੀਏਸ਼ਨ ਨੂੰ ਰਾਜ ਪੱਧਰ ਤੇ ਪ੍ਰਤੀਨਿਧਤਾ ਮਿਲਦੀ ਸੀ । ਉਨ੍ਹਾਂ ਕਿਹਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਫ਼ਰੀਦਕੋਟ ਇਕਾਈ 'ਚ ਡਾ.ਸੰਜੀਵ ਗੋਇਲ ਵੱਲੋਂ ਨਿਭਾਈਆਂ ਸੇਵਾਵਾਂ, ਰਾਜ ਪੱਧਰ ਤੇ ਹਮੇਸ਼ਾ ਦਿੱਤਾ ਵੱਡਮੁੱਲਾ ਸਹਿਯੋਗ ਡਾ.ਸੰਜੀਵ ਗੋਇਲ ਦੀ ਮੀਤ ਪ੍ਰਧਾਨ ਵਜੋ ਚੋਣ ਲਈ ਸਹਾਈ ਹੋਇਆ । ਇੱਥੇ ਜ਼ਿਕਰਯੋਗ ਹੈ ਕਿ ਡਾ.ਸੰਜੀਵ ਗੋਇਲ ਚੰਡੀਗੜ ਅੱਖਾਂ ਦੇ ਹਸਪਤਾਲ ਫ਼ਰੀਦਕੋਟ ਦੇ ਮੈਨੇਜਿੰਗ ਡਾਇਰੈਕਟਰ ਹੋਣ ਦੇ ਨਾਲ-ਨਾਲ ਸਮਾਜ ਸੇਵਾ ਖੇਤਰ 'ਚ ਵਿਲੱਖਣ ਪਹਿਚਾਣ ਰੱਖਦੇ ਹਨ ।
ਇੱਕ ਸਮਾਜ ਸੇਵੀ ਵਜੋਂ ਉਨ੍ਹਾਂ ਵੱਡੀ ਗਿਣਤੀ 'ਚ ਅੱਖਾਂ ਦੇ ਆਪ੍ਰੇਸ਼ਨ ਰਾਹੀਂ ਮਾਨਵਤਾ ਦੀ ਵੱਡੀ ਸੇਵਾ ਕੀਤੀ ਹੈ । ਉਹ ਸਮਾਜ ਸੇਵੀ ਸੰਸਥਾ ਲਾਇਨਜ਼ ਫ਼ਰੀਦਕੋਟ ਕਲੱਬ ਵਿਸ਼ਾਲ, ਰੋਟਰੀ ਕਲੱਬ ਫ਼ਰੀਦਕੋਟ,ਇੰਡੀਅਨ ਮੈਡੀਕਲ ਐਸੋਸੀਏਸ਼ਨ ਫ਼ਰੀਦਕੋਟ, ਬਾਬਾ ਖੇਤਰਪਾਲ ਚੈਰੀਟੇਬਲ ਟਰੱਸਟ 'ਚ ਆਪਣੀ ਅਹਿਮ ਸੇਵਾਵਾਂ ਪ੍ਰਦਾਨ ਕਰ ਰਹੇ ਹਨ । ਡਾ.ਸੰਜੀਵ ਗੋਇਲ ਨੂੰ ਪੰਜਾਬ ਦੇ ਮੀਤ ਪ੍ਰਧਾਨ ਚੁਣੇ ਜਾਣ ਤੇ ਡਾ.ਐਸ.ਐਸ.ਬਰਾੜ, ਡਾ.ਬਿਮਲ ਗਰਗ, ਡਾ.ਗੁਰਸੇਵਕ ਸਿੰਘ, ਡਾ.ਹਰਮੇਸ਼ ਮਿੱਤਲ, ਡਾ.ਐਸ.ਪੀ.ਐਸ.ਸੋਢੀ, ਡਾ.ਚੰਦਰ ਸ਼ੇਖਰ ਕੱਕੜ, ਡਾ.ਐਚ.ਪੀ.ਸੰਧੂ, ਡਾ.ਹਰੀਸ਼ ਅਰੋੜਾ, ਡਾ.ਗਗਨ ਬਜਾਜ, ਡਾ.ਕਰਨ ਬਜਾਜ, ਡਾ.ਜਸਵੰਤ ਸਿੰਘ,ਡਾ.ਏ.ਪੀ.ਐਸ.ਕੋਛੜ, ਡਾ.ਆਰ.ਕੇ.ਆਨੰਦ, ਡਾ.ਜਗਰਾਜ ਸਿੰਘ, ਡਾ.ਨਵਜੋਤ ਕੌਰ, ਡਾ.ਨਰੇਸ਼ ਬਾਗਲਾ, ਡਾ.ਐਮ.ਐਲ.ਕਪੂਰ, ਡਾ.ਵਿਸ਼ਵਦੀਪ ਗੋਇਲ, ਡਾ.ਐਚ.ਪੀ.ਧਾਲੀਵਾਲ, ਡਾ.ਹਰਜਿੰਦਰ ਸਿੰਘ, ਡਾ.ਦਾਨਿਸ਼ ਜਿੰਦਲ,ਡਾ.ਬਿਕਰਮਦੀਪ ਸਿੰਘ, ਡਾ.ਰਵੀ ਬਾਂਸਲ, ਡਾ.ਪੰਕਜ ਬਾਂਸਲ, ਡਾ.ਰਵਿੰਦਰ ਗੋਇਲ ਨੇ ਵਧਾਈ ਦਿੱਤੀ ਹੈ । ਇਸ ਮੌਕੇ ਡਾ.ਸੰਜੀਵ ਗੋਇਲ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਉਹ ਹੋਰ ਸੁਹਿਦਰਤਾ ਅਤੇ ਤਨਦੇਹੀ ਨਾਲ ਡਾਕਟਰ ਸਾਹਿਬਾਨ, ਮਰੀਜ਼ਾਂ ਦੀ ਭਲਾਈ ਵਾਸਤੇ ਕਾਰਜਸ਼ੀਲ ਰਹਿਣਗੇ ।
ਡਾ.ਸੰਜੀਵ ਗੋਇਲ ਨੇ ਪੰਜਾਬ ਦੇ ਮੀਤ ਪ੍ਰਧਾਨ ਤੇ ਪਿ੍ੰਸੀਪਲ ਡਾ.ਐਸ.ਐਸ.ਬਰਾੜ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ, ਦੁਸਹਿਰਾ ਕਮੇਟੀ ਫ਼ਰੀਦਕੋਟ ਦੇ ਚੇਅਰਮੈਨ ਅਸ਼ੋਕ ਸੱਚਰ, ਪ੍ਰਵੀਨ ਕਾਲਾ ਚੇਅਰਮੈਨ ਸਹਾਰਾ ਸੇਵਾ ਸੁਸਾਇਟੀ ਫ਼ਰੀਦਕੋਟ, ਭੰਗੜਾ ਕੋਚ ਗੁਰਚਰਨ ਸਿੰਘ ਪ੍ਰਧਾਨ ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ, ਜਗਜੀਤ ਸਿੰਘ ਚਾਹਲ ਰਿਟਾਇਡ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਆਰਸ਼ ਸੱਚਰ ਪ੍ਰਧਾਨ ਰੋਟਰੀ ਕਲੱਬ ਫ਼ਰੀਦਕੋਟ,ਗੁਰਵਿੰਦਰ ਸਿੰਘ ਧਿੰਗੜਾ ਪ੍ਰਧਾਨ ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ, ਡਾ.ਬਲਜੀਤ ਸ਼ਰਮਾ ਪ੍ਰਧਾਨ, ਦਵਿੰਦਰ ਸਿੰਘ ਪੰਜਾਬ ਮੋਟਰਜ਼ ਆਲ ਪ੍ਰੋਜੈਕਟ ਚੇਅਰਮੈਨ ਨੈਸ਼ਨਲ ਯੂਥ ਕਲੱਬ, ਰਜਨੀਸ਼ ਗਰੋਵਰ ਲਾਇਨਜ਼ ਕਲੱਬ ਪੰਜਾਬ ਦੇ ਕੋਆਰਡੀਨੇਟਰ, ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਗਿੱਲ, ਰਾਜਿੰਦਰ ਦਾਸ ਰਿੰਕੂ ਪ੍ਰਧਾਨ ਬਾਬਾ ਸ਼੍ਰੀ ਚੰਦ ਵੈਲਫ਼ੇਅਰ ਚੈਰੀਟੇਬਲ ਟਰੱਸਟ,ਡਾ.ਰੇਸ਼ਮ ਸਿੰਘ ਬਾਹੀਆ ਸਮਾਜ ਸੇਵੀ, ਗੁਰਪ੍ਰੀਤ ਸਿੰਘ ਭੰਡਾਰੀ, ਲੋਕ ਗਾਇਕ ਹਰਿੰਦਰ ਸੰਧੂ, ਲੋਕ ਗਾਇਕ ਕੁਲਵਿੰਦਰ ਕੰਵਲ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ, ਸਮਾਜ ਸੇਵੀ ਐਡਵੋਕੇਟ ਰਾਜ ਕੁਮਾਰ ਗੁਪਤਾ, ਗੁਰਿੰਦਰ ਸਿੰਘ ਗੋਰਾ ਮੈਨੇਜਿੰਗ ਡਾਇਰੈਕਟਰ ਨੱਥਾ ਸਿੰਘ ਐਂਡ ਸੰਨਜ਼, ਸਮਾਜ ਸੇਵੀ ਨਾਇਬ ਸਿੰਘ ਪੁਰਬਾ, ਗੁਰਮੇਲ ਸਿੰਘ ਜੱਸਲ, ਰੰਗਕਰਮੀ ਸੁਨੀਲ ਵਾਟਸ, ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ, ਐਲ.ਆਈ.ਸੀ.ਸਲਾਹਕਾਰ ਮਨੀਸ਼ ਮਹਿਤਾ ਨੇ ਵਧਾਈ ਦਿੱਤੀ ਹੈ।