ਮਜੀਠੀਆ ਨੇ ਮੰਤਰੀ ਅਨਮੋਲ ਗਗਨ ਮਾਨ ਦੀ ਪੁਲਿਸ ਵਰਦੀ 'ਚ ਪਿਸਤੌਲ ਵਾਲੀ ਫੋਟੋ ਨੂੰ ਲੈ ਕੇ ਮਾਨ ਸਰਕਾਰ ਨੂੰ ਘੇਰਿਆ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 30 ਨਵੰਬਰ 2022- ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਲੋਂ ਆਪਣੀ ਪੁਲਿਸ ਵਰਦੀ ਅਤੇ ਪਿਸਤੌਲ ਵਾਲੀ ਫੋਟੋ ਨੂੰ ਚਾਰ ਦਿਨ ਬਾਅਦ ਵੀ ਸੋਸ਼ਲ ਮੀਡੀਆ ਤੋਂ ਨਾ ਹਟਾਉਣ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ।
ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਅਸਲੀ ਡੀਜੀਪੀ ਪੰਜਾਬ ਪੁਲਿਸ ਕੌਣ ਹੈ? ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਦੋਹਰੇ ਮਾਪਦੰਡੇ ਕਿਉਂ ? ਅਤੇ ਆਮ ਜਨਤਾ ਲਈ ਫਿਰ ਪਰਚੇ ਕਿਉਂ? ।