ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਵਿਖੇ ਲਾਇਆ ਅੱਖਾਂ ਦਾ ਮੁਫਤ ਚੈਕਅੱਪ ਕੈਂਪ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈਟਵਰਕ
ਫਰੀਦਕੋਟ, 30 ਨਵੰਬਰ 2022- ਰੋਟਰੀ ਕਲੱਬ ਵੱਲੋਂ 30 ਦਿਨਾਂ ਅੱਖਾਂ ਦੇ ਮੁਫਤ ਚੈਕਅੱਪ ਕੈਂਪ ਦੀ ਮੁਹਿੰਮ ਨੂੰ ਪੂਰੇ 20 ਦਿਨ ਹੋ ਗਏ ਹਨ। ਅੱਜ ਦਾ ਮੁਫਤ ਚੈਕਅੱਪ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਵਿਖੇ ਲਗਾਇਆ ਗਿਆ। ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਰੋਟਰੀ ਕਲੱਬ ਦੇ ਪ੍ਰਧਾਨ ਅਰਸ਼ ਸੱਚਰ ਨੇ ਦੱਸਿਆ ਅੱਜ ਦੇ ਕੈਂਪ ਵਿੱਚ 78 ਲੋਕਾਂ ਦੀਆਂ ਮੁਫਤ ਅੱਖਾਂ ਦਾ ਚੈਕਅੱਪ ਕੀਤਾ ਗਿਆ ਤਾਂ 49 ਲੋਕਾਂ ਨੂੰ ਮੁਫਤ ਐਨਕਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਰੋਟਰੀ ਕਲੱਬ ਵੱਲੋਂ ਹੋਰ ਵੀ ਸਮਾਜਸੇਵੀ ਕੰਮ ਲਗਤਾਰ ਜਾਰੀ ਹਨ। ਇਸ ਮੌਕੇ ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਟੋਨੀ ਬਰਗਾੜੀ ਆਦਿ ਹਾਜ਼ਰ ਸਨ।