ਰੋਟਰੀ ਕਲੱਬ ਵੱਲੋਂ ਅਵਾਰਾ ਪਸ਼ੂਆਂ ਤੋਂ ਸ਼ਹਿਰ ਮੁਕਤ ਲਈ ਪਸ਼ੂ ਕਾਬੂ ਕਰਕੇ ਗਊਸ਼ਾਲਾ ਭੇਜੇ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈਟਵਰਕ
ਫ਼ਰੀਦਕੋਟ,30 ਨਵੰਬਰ 2022- ਸਮਾਜ ਸੇਵਾ ਖੇਤਰ 'ਚ ਹਮੇਸ਼ਾ ਮੋਹਰੀ ਰਹਿ ਕੇ ਕੰਮ ਕਰਨ ਵਾਲੇ ਰੋਟਰੀ ਕਲੱਬ ਫ਼ਰੀਦਕੋਟ ਨੇ 'ਸੇਵ ਕਾਓ-ਸੇਵ ਫ਼ਰੀਦਕੋਟ' ਮੁਹਿੰਮ ਤਹਿਤ ਅੱਜ ਫ਼ਰੀਦਕੋਟ ਸ਼ਹਿਰ ਨੂੰ ਅਵਾਰਾ ਪਸ਼ੂਆਂ ਤੋਂ ਮੁਕਤ ਕਰਨ ਦੀ ਮੁਹਿੰਮ ਦਾ ਆਗਾਜ਼ ਕੀਤਾ ਹੈ । ਇਸ ਮੁਹਿੰਮ ਦੇ 5 ਵੇੰ ਦਿਨ 17 ਅਵਾਰਾ ਪਸ਼ੂ ਕਾਬੂ ਕਰਕੇ ਗਊਸ਼ਾਲਾ ਭੇਜੇ ਗਏ । ਕਲੱਬ ਦੇ ਪ੍ਰਧਾਨ ਆਰਸ਼ ਸੱਚਰ ਨੇ ਦੱਸਿਆ ਕਿ ਇਸ ਮੁਹਿੰਮ ਲਈ ਡਿਪਟੀ ਕਮਿਸ਼ਨਰ ਫ਼ਰੀਦਕੋਟ ਡਾ.ਰੂਹੀ ਦੁੱਗ, ਐਸ.ਐਸ.ਪੀ.ਫ਼ਰੀਦਕੋਟ ਰਾਜਪਾਲ ਸਿੰਘ ਸੰਧੂ, ਨਗਰ ਕੌਂਸਲ ਫ਼ਰੀਦਕੋਟ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦੀ ਅਗਵਾਈ 'ਚ ਫ਼ਰੀਦਕੋਟ ਸ਼ਹਿਰ ਨੂੰ ਅਵਾਰਾ ਪਸ਼ੂਆਂ ਤੋਂ ਮੁਕਤ ਕੀਤਾ ਜਾਵੇਗਾ ।
ਉਨ੍ਹਾਂ ਨੇ ਕਿਹਾ ਗਾਊਮਾਤਾ ਦੀ ਸੇਵਾ ਲਈ ਉਹ ਹਮੇਸ਼ਾ ਤਿਆਰ ਰਹਿੰਦੇ ਹਨ ਤੇ ਉਨ੍ਹਾਂ ਨੇ ਕਿਹਾ ਮਨ ਨੂੰ ਬਹੁਤ ਜਿਆਦਾ ਸੰਤੁਸ਼ਟੀ ਮਿਲ ਰਹੀ ਹੈ ਕਿਉਂਕਿ ਹੁਣ ਗਾਊਮਾਤਾ ਸੜਕਾਂ ਤੇ ਨਹੀ ਰੁਲੇਗੀ ਤੇ ਗਾਊਮਾਤਾ ਸਿਰਫ ਹੁਣ ਲੋਕਾਂ ਨੂੰ ਗਾਊਸਾਲਾ ਵਿੱਚ ਹੀ ਮਿਲੇਗੀ ਤੇ ਲੋਕਾਂ ਨੂੰ ਐਕਸੀਡੈਂਟ ਤੋ ਰਾਹਤ ਮਿਲੇਗੀ ਕਿਉਂਕਿ ਅੱਗੇ ਅਵਾਰਾ ਪਸ਼ੂ ਆਮ ਘੁੰਮਦੇ ਦਿਖਾਈ ਦਿੰਦੇ ਸਨ। ਉਨ੍ਹਾਂ ਨੇ ਕਿਹਾ ਰੋਟਰੀ ਕਲੱਬ ਵੱਲੋਂ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦ ਤੱਕ ਸ਼ਹਿਰ ਵਿੱਚੋਂ ਅਵਾਰਾ ਪਸ਼ੂ ਖਤਮ ਨਹੀ ਹੋ ਜਾਂਦੇ। ਇਸ ਮੌਕੇ ਨਵਦੀਪ ਗਰਗ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਚਰਨਜੀਤ ਡੋਡ, ਵੀਰਪਾਲ, ਅਨਿਲ , ਜਸੂ, ਗੋਲਡੀ ਪੁਰਬਾ, ਸਨੀ, ਚੋਪੜਾ ਆਦਿ ਹਾਜ਼ਰ ਸਨ।