ਪਟਿਆਲਾ ਪੁਲਿਸ ਨੇ ਪਹਿਲਕਦਮੀ ਕਰਦੇ ਹੋਏ ਸਾਇਬਰ ਅਪਰਾਧਾਂ ਅਤੇ ਆਨਲਾਈਨ ਠੱਗੀ 'ਤੇ ਕਸੀ ਨਕੇਲ
- ਸਾਇਬਰ ਕਰਾਇਮ ਸੈਲ ਕਰਵਾ ਰਿਹਾ ਹੈ ਪੀੜਤਾਂ ਦੇ ਪੈਸੇ ਵਾਪਿਸ
ਜੀ ਐਸ ਪੰਨੂ
ਪਟਿਆਲਾ,30ਨਵੰਬਰ,2022: ਵਰੁਨ ਸ਼ਰਮਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ‘National Computer Security Day' ਦੇ ਮੌਕੇ ਤੇ ਦੱਸਿਆ ਕਿ ਤਕਨੀਕ ਦੀ ਸਹੂਲਤ ਅਤੇ ਤਰੱਕੀ ਨਾਲ ਸਾਈਬਰ ਅਪਰਾਧ ਅਤੇ ਆਨਲਾਈਨ ਧੋਖਾਧੜੀ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਜਿਸ ਤਰਾਂ ਲੋਨ ਐਪ ਧੋਖਾਧੜੀ,OTP ਧੋਖਾਧੜੀ, ਵਿਦੇਸ਼ੀ ਰਿਸ਼ਤੇਦਾਰ ਬਣ ਕੇ ਨਕਲੀ ਕਾਲ ਕਰਨਾ, Paytm/G-pay ਧੋਖਾਧੜੀ, ਬਿਜਲੀ ਬਿੱਲ ਧੋਖਾਧੜੀ,ਜਾਅਲੀ ਸੋਸ਼ਲ ਮੀਡੀਆ ਖਾਤੇ ਅਤੇ ਸਾਈਬਰ ਸਟਾਕਿੰਗ ਜਿਹੇ ਆਨਲਾਈਨ ਧੋਖਾਧੜੀ ਦੇ ਮਾਮਲੇ ਸ਼ਾਮਲ ਹਨ, ਇਹਨਾਂ ਮਾਮਲਿਆ ਦੀ ਰਿਪੋਰਟ ਸਮੇਂ ਸਿਰ/ਤੁਰੰਤ ਕਰਨਾ, ਸਾਈਬਰ ਅਪਰਾਧੀ ਦਾ ਪਰਦਾਫਾਸ਼ ਕਰਨ ਵਿਚ ਪੁਲਿਸ ਮਦਦ ਕਰਦਾ ਹੈ।
ਸਾਈਬਰ ਅਪਰਾਧਾਂ ਦੀ ਸ਼ਿਕਾਇਤ ਦੇ ਮਾਮਲੇ ਵਿੱਚ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ।ਪਟਿਆਲਾ ਪੁਲਿਸ ਵੱਲੋ ਨਾਗਰਿਕਾਂ ਨੂੰ ਸਾਈਬਰ ਅਪਰਾਧਾਂ ਸਬੰਧੀ ਅਸਾਨੀ ਨਾਲ ਸ਼ਿਕਾਇਤ ਕਰਨ ਲਈ ਅਤੇ 24 ਘੰਟੇ ਦੀ ਸਹੂਲਤ ਪ੍ਰਦਾਨ ਕਰਨ ਲਈ 24X7 ਸਾਇਬਰ ਹੈਲਪ ਡੈਸਕ ਚਲਾਈਆਂ ਜਾ ਰਿਹਾ ਹੈ।ਇਹ ਹੈਲਪ ਡੈਸਕ ਦਫਤਰ ਐਸ.ਐਸ.ਪੀ ਪਟਿਆਲਾ ਦੇ ਨਜ਼ਦੀਕ ਸਥਿਤ ਹੈ।ਸਾਈਬਰ ਧੋਖਾਧੜੀ ਨਾਲ ਪੀੜਤ ਜਾਂ ਸ਼ਿਕਾਇਤਕਰਤਾ ਦਿਨ ਜਾਂ ਰਾਤ ਕਿਸੇ ਵੀ ਸਮੇਂ ਹੈਲਪ ਡੈਸਕ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।
ਸਾਈਬਰ ਸੈੱਲ ਵਿੱਚ ਤਾਇਨਾਤ ਪੁਲਿਸ ਕਮਚਾਰੀਆ ਵੱਲੋ ਸ਼ਿਕਾਇਤ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ, ਜਿਸ ਨਾਲ ਧੋਖਾਧੜੀ ਨਾਲ ਕੀਤੀਆਂ ਬੈਂਕ ਟ੍ਰਾਂਜੈਕਸ਼ਨ ਨੂੰ ਰੋਕਿਆ ਜਾ ਸਕਦਾ ਹੈ, ਅਤੇ ਸ਼ੋਸ਼ਲ ਮੀਡੀਆ ਪਰ ਬਣੀ ਫਰਜੀ ਆਈ.ਡੀ. ਦੇ ਪਿੱਛੇ ਅਣਪਛਾਤੇ ਵਿਅਕਤੀ ਦਾ ਪਤਾ ਲਗਾਇਆ ਜਾ ਸਕਦਾ ਹੈ।
ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆਂ ਕਿ ਅੱਜ ‘National Computer Security Day' ਦੇ ਮੌਕੇ ਤੇ ਪਹਿਲਕਦਮੀ ਕਰਦਿਆਂ ਸਾਇਬਰ ਕਰਾਇਮ ਸੈਲ, ਪਟਿਆਲਾ ਵੱਲੋਂ ਵੱਖ- ਵੱਖ ਥਾਵਾਂ ਤੇ ਸਾਇਬਰ ਜਾਗਰੂਕਤਾ ਸੈਮੀਨਾਰ ਲਗਾਏ ਗਏ, ਜਿਸ ਦਾ ਉਦੇਸ਼ ਸਾਇਬਰ ਅਪਰਾਧਾਂ ਤੇ ਆਨਲਾਈਨ ਧੋਖਾਧੜੀ ਬਾਰੇ ਨਾਗਰਿਕਾਂ ਨੂੰ ਸੁਚੇਤ ਕਰਨਾ ਹੈ, ਤਾਂ ਜੋ ਸਾਇਬਰ ਅਪਰਾਧਾਂ ਤੇ ਨਕੇਲ ਕੱਸੀ ਜਾ ਸਕੇ।
ਇਸ ਦੇ ਨਾਲ ਹੀ ਉਹਨਾਂ ਨੇ ਵਧੇਰੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ 15 ਦਿਨਾਂ ਦੇ ਸਮੇਂ ਦੌਰਾਨ ਸਾਇਬਰ ਕਰਾਇਮ ਸੈਲ ਵਿਖੇ ਮੌਸੂਲ ਹੋੋਈਆਂ ਦਰਖਾਸਤਾਂ ਤੇ ਤੁਰੰਤ ਕਾਰਵਾਈ ਕਰਦਿਆਂ ਤਕਰੀਬਨ 160 ਦਰਖਾਸਤਾਂ ਦਾ ਨਿਪਟਾਰਾ ਕੀਤਾਅਤੇਆਨਲਾਈਨ ਧੋਖਾਧੜੀ ਦੀਆਂ ਦਰਖਾਸਤਾਂ ਵਿਚ ਪਬਲਿਕ ਦੇ 10ਲੱਖ 67 ਹਜ਼ਾਰ ਰੁਪਏ ਵਾਪਸੀ ਕਰਵਾਏ ਗਏ ਹਨ। ਇਸ ਤੋਂ ਇਲਾਵਾ ਪਟਿਆਲਾ ਪੁਲਿਸ ਦੀ ਸੋਸ਼ਲ ਮੀਡੀਆ ਟੀਮ ਨੇ ਬੜੀ ਮੇਹਨਤ ਅਤੇ ਲਗਨ ਨਾਲ ਸੋਸ਼ਲ ਮੀਡੀਆ ਸਾਇਟਾਂ ਦੀ ਮੋਨੀਟਰਿੰਗ ਕਰਦੇ ਹੋਏ ਜਨਤਕ ਥਾਵਾਂ ਜਾਂ ਸੋਸ਼ਲ ਮੀਡੀਆ ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲਿਆਂ ਖਿਲਾਫ 08 ਮੁਕੱਦਮੇਂ ਦਰਜ ਕੀਤੇ ਅਤੇ 02 ਮੁਕੱਦਮੇਂ ਧਮਕੀ ਭਰਿਆਂ ਕਾਲਾਂ ਕਰਨ ਵਾਲੇ ਵਿਅਕਤੀਆਂ ਖਿਲਾਂਫ ਦਰਜ ਕੀਤੇ।
ਆਪ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਇਬਰ ਅਪਰਾਧਾਂ ਤੋਂ ਬਚਣ ਲਈ ਆਪਣੀ ਨਿਿੱਜੀ ਜਾਣਕਾਰੀ ਕਿਸੇ ਵੀ ਅਣਜਾਣ ਵਿਅਕਤੀ ਨਾਲ ਸਾਂਝੀ ਨਾ ਕਰੋ, ਦੂਜੇ ਪਾਸੇ ਜਨਤਕ ਥਾਵਾਂ ਜਾਂ ਸੋਸ਼ਲ ਮੀਡੀਆ ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਖਤ ਹਦਾਇਤ ਹੈ ਕਿ ਸਾਡੀ ਉਹਨਾਂ ਤੇ ਹਰ ਵੇਲੇ ਅੱਖ ਹੈ 'ਤੇ ਅਜਿਹਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।