ਦਿੱਲੀ : ਜਿਸ ਮਸਜਿਦ ’ਚ ਕੋਰੋਨਾ ਦੌਰਾਨ ਤਬਲੀਗੀ ਜਮਾਤ ਦੇ ਲੋਕ ਆਏ ਸਨ ਕੋਰੋਨਾ ਪਾਜ਼ੀਟਿਵ, ਉਸਨੂੰ ਮੁੜ ਖੋਲ੍ਹਣ ਦਾ ਰਾਹ ਪੱਧਰਾ, ਪੜ੍ਹੋ ਵੇਰਵੇ
ਮੁਹੰਮਦ ਇਸਮਾਈਲ ਏਸ਼ੀਆ
ਦਿੱਲੀ /ਮਾਲੇਰਕੋਟਲਾ 1 ਦਸੰਬਰ 2022: ਦਿੱਲੀ ਹਾਈ ਕੋਰਟ ਦਿੱਲੀ ਵਕਫ਼ ਬੋਰਡ ਦੀ ਉਸ ਪਟੀਸ਼ਨ 'ਤੇ ਸੁਣਵਾਈ 'ਚ ਮਰਕਜ਼ ਨੂੰ ਮੁੜ ਖੋਲ੍ਹਣ ਦਾ ਨਿਰਦੇਸ਼ ਦੇਣ ਦੀ ਮੰਗ ਨੂੰ ਲੈ ਕੇ ਦਿੱਲੀ ਪੁਲਿਸ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਉਸ ਨੂੰ ਨਿਜ਼ਾਮੂਦੀਨ ਮਰਕਜ਼, ਉਸ ਮਸਜਿਦ ਦੀਆਂ ਚਾਬੀਆਂ ਸੌਂਪਣ ਵਿੱਚ ਕੋਈ ਇਤਰਾਜ਼ ਨਹੀਂ ਹੈ, ਜਿੱਥੇ ਮਾਰਚ 2020 ਵਿੱਚ ਇੱਕ ਧਾਰਮਿਕ ਸਭਾ ਵਿੱਚ ਸ਼ਾਮਲ ਹੋਣ ਵਾਲੇ ਕਈ ਲੋਕ ਤਬਲੀਗੀ ਜਮਾਤ ਦੇ ਮੁਖੀ ਮੌਲਾਨਾ ਮੁਹੰਮਦ ਸਾਦ ਕਾਂਧਲਵੀ ਨੂੰ ਕੋਵਿਡ-19 ਨਾਲ ਸੰਕਰਮਿਤ ਹੋਏ ਸਨ। ਜਿਸ ਨੂੰ ਲੈ ਕੇ ਅੱਜ ਨਿਜ਼ਾਮੂਦੀਨ ਮਰਕਜ਼ ਦੀਆਂ ਚਾਬੀਆਂ ਮਰਕਜ਼ ਦੇ ਪ੍ਰਬੰਧਕ ਮੌਲਾਨਾ ਮੁਹੰਮਦ ਯੂਸਫ ਸਲੋਨੀ ਨੂੰ ਦਿੱਲੀ ਪੁਲਿਸ ਨੇ ਸੌਂਪ ਦਿੱਤੀਆਂ ਗਈਆਂ ।
ਦੱਸ਼ਣਾ ਬਣਦਾ ਹੈ ਕਿ ਜਸਟਿਸ ਜਸਮੀਤ ਸਿੰਘ ਨੇ ਆਪਣੇ ਹੁਕਮ ਵਿੱਚ ਦਿੱਲੀ ਪੁਲਿਸ ਨੂੰ ਪਾਈ ਝਾੜ ਤੋ ਬਾਦ ਇਹ ਕਾਰਵਾਈ ਸਾਹਮਣੇ ਆਈ ਹੈ।