← ਪਿਛੇ ਪਰਤੋ
ਬਰਗਾੜੀ ਇਨਸਾਫ ਮੋਰਚਾ ਅੱਜ 1 ਦਸੰਬਰ ਨੂੰ ਕਰੇਗਾ ਅਗਲੀ ਰਣਨੀਤੀ ਦਾ ਐਲਾਨ ਬਰਗਾੜੀ, 1 ਦਸੰਬਰ, 2022: ਬਰਗਾੜੀ ਇਨਸਾਫ ਮੋਰਚੇ ਵੱਲੋਂ ਅੱਜ 1 ਦਸੰਬਰ ਨੂੰ ਇਨਸਾਫ ਲੈਣ ਵਾਸਤੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਪੀੜਤ ਸੁਖਰਾਜ ਸਿੰਘ ਨੇ ਦੱਸਿਆ ਕਿ 14 ਅਕਤੂਬਰ 2022 ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਸਰਕਾਰ ਲਈ ਡੇਢ ਮਹੀਨੇ ਦਾ ਸਮਾਂ ਮੋਰਚੇ ਵਿਚ ਆ ਕੇ ਮੰਗਿਆ ਸੀ ਜੋ ਲੰਘੇ ਕੱਲ੍ਹ ਖਤਮ ਹੋ ਗਿਆ ਹੈ। ਇਸ ਲਈ ਹੁਣ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ਤਾਂ ਜੋ ਇਨਸਾਫ ਹਾਸਲ ਕੀਤਾ ਜਾ ਸਕੇ।
Total Responses : 189