← ਪਿਛੇ ਪਰਤੋ
ਬੀ ਡੀ ਪੀ ਓ ਦਫਤਰ ’ਚ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਪੜ੍ਹੋ ਵੇਰਵਾ ਮਲੋਟ, 1 ਦਸੰਬਰ, 2022: ਬਲਾਕ ਵਿਕਾਸ ਤੇ ਪੰਚਾਇਤ ਅਫਸਰ (ਬੀ ਡੀ ਪੀਓ) ਦਫਤਰ ਮਲੋਟ ਦੀ ਕੰਧ ’ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ। ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਦਾਅਵਾ ਕੀਤਾ ਹੈ ਕਿ ਇਹ ਨਾਅਰੇ ਉਹਨਾਂ ਦੀ ਜਥੇਬੰਦੀ ਨੇ ਲਿਖੇ ਹਨ ਅਤੇ 10 ਦਸੰਬਰ ਤੋਂ ਪੰਜਾਬ ਹੁਲ ਖਾਲਿਸਤਾਨ ਮੁਹਿੰਮ ਆਰੰਭ ਕੀਤੀ ਜਾਵੇਗੀ। ਪੰਨੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ 7 ਮਹੀਨਿਆਂ ਦੇ ਰਾਜ ਵਿਚ 800 ਤੋਂ ਜ਼ਿਆਦਾ ਕਿਸਾਨਾਂ ਨੇ ਖੁਦਕੁਸ਼ੀਆਂਕੀਤੀਆਂ ਹਨ। ਉਹਨਾਂ ਕਿਹਾ ਕਿ ਬੇਅੰਤ ਸਿੰਘ ਸਿੱਖਾਂ ਦੀ ਨਸਲਕੁਸ਼ੀ ਕਰ ਰਿਹਾਸੀ ਤੇ ਭਗਵੰਤ ਮਾਨ ਸਰਕਾਰ ਕਿਸਾਨਾਂ ਨੂੰ ਖੁਦਕੁਸ਼ੀ ਲਈ ਮਜਬੂਰ ਕਰ ਕੇ ਆਰਥਿਕ ਨਸਲਕੁਸ਼ੀ ਕਰ ਰਹੀ ਹੈ। ਉਸਨੇ ਕਿਹਾ ਕਿ ਬੇਅੰਤ ਸਿੰਘ ਦੇ ਜਬਰ ਦਾ ਖਾਤਮਾ ਬੰਬ ਨਾਲ ਹੋ ਗਿਆਸੀ ਤੇ ਭਗਵੰਤ ਮਾਨ ਦੇ ਜਵਾਨੀ-ਕਿਸਾਨੀ ਤੇ ਪਾਣੀ ਖਿਲਾਫ ਅਪਰਾਧ ਖਾਲਿਸਤਾਨ ਰੈਫਰੰਡਮ ਵਿਚ ਬੈਲਟ ਰਾਹੀਂ ਖਤਮ ਕੀਤੇ ਜਾਣਗੇ।
Total Responses : 862