ਈਡੀ ਵਲੋਂ ਖਰੜ ਦੇ ਨਾਮੀ ਬਿਲਡਰ ਦੇ ਘਰ ਛਾਪੇਮਾਰੀ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 1 ਦਸੰਬਰ 2022- ਖਰੜ ਦੇ ਨਾਮੀ ਬਿਲਡਰ ਦੇ ਘਰ ਅੱਜ ਸਵੇਰੇ ਹੀ ਈਡੀ ਨੇ ਦਸਤਕ ਦਿੱਤੀ ਅਤੇ ਦਸਤਾਵੇਜ਼ ਖੰਗਾਲੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ, ਜਿਸ ਨਾਮੀ ਬਿਲਡਰ ਦੇ ਘਰ ਈਡੀ ਨੇ ਰੇਡ ਕੀਤੀ, ਉਹ ਸਿਆਸਤਦਾਨ ਵੀ ਹੈ।
ਨਿਊਜ਼-18 ਦੀ ਖ਼ਬਰ ਦੇ ਮੁਤਾਬਿਕ, ਪਿਛਲੇ ਕਰੀਬ ਡੇਢ ਘੰਟੇ ਤੋਂ ਈਡੀ ਦੇ ਵਲੋਂ ਬਿਲਡਰ ਦੇ ਘਰ ਦਸਤਾਵੇਜ਼ ਖੰਗਾਲੇ ਜਾ ਰਹੇ ਹਨ। ਦੱਸ ਦਈਏ ਕਿ, ਇਸ ਤੋਂ ਪਹਿਲਾਂ ਵੀ ਈਡੀ ਦੇ ਵਲੋਂ ਪੰਜਾਬ ਦੇ ਅੰਦਰ ਨਾਮੀ ਲੋਕਾਂ ਦੇ ਘਰ ਛਾਪੇਮਾਰੀ ਕੀਤੀ ਸੀ।