ਸਰਕਾਰੀ ਸੀ.ਸੈ.ਸਕੂਲ ਵਾਂਦਰ ਜਟਾਣਾ ਦੀਆਂ ਵਾਲੀਵਾਲ ਅੰਡਰ-14 ਤੇ 17 ਟੀਮਾਂ ਨੇ ਪੰਜਾਬ ਜਿੱਤਿਆ
ਸਾਲ 2011 ਤੋਂ ਨਿਰੰਤਰ ਰਾਜ ਪੱਧਰ ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਵਾਲੀਵਾਲ 'ਚ ਸਕੂਲ ਦੀਆਂ ਵਿਦਿਆਰਥਣਾ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਂਦਰ ਜਟਾਣਾ ਦੀਆਂ 14 ਬੇਟੀਆਂ ਨੇ ਵਾਲੀਵਾਲ 'ਚ ਨੈਸ਼ਨਲ ਖੇਡੀ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 1 ਦਸੰਬਰ 2022-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਂਦਰ ਜਟਾਣਾ ਦੀਆਂ ਵਾਲੀਵਾਲ ਲੜਕੀਆਂ ਅੰਡਰ-14 ਅਤੇ ਅੰਡਰ-17 ਦੀਆਂ ਟੀਮਾਂ ਨੇ ਪੰਜਾਬ ਜਿੱਤ ਕੇ ਇੱਕ ਵਾਰ ਫ਼ੇਰ ਸਕੂਲ, ਅਧਿਆਪਕਾਂ, ਮਾਪਿਆਂ ਅਤੇ ਫ਼ਰੀਦਕੋਟ ਦਾ ਨਾਮ ਰਾਜ ਪੱਧਰ ਤੇ ਰੌਸ਼ਨ ਕੀਤਾ ਹੈ | ਇੱਥੇ ਜ਼ਿਕਰਯੋਗ ਹੈ ਕਿ ਇਸ ਸਕੂਲ ਦੀਆਂ 14 ਬੇਟੀਆਂ ਨੈਸ਼ਨਲ ਖੇਡ ਚੁੱਕੀਆਂ ਹਨ | ਜੇਤੂ ਖਿਡਾਰਣਾਂ ਦੇ ਵਾਪਸ ਸਕੂਲ ਪਹੰੁਚਣ ਤੇ ਪਿ੍ੰਸੀਪਲ ਗੁਰਮੇਲ ਕੌਰ ਨੇ ਟੀਮਾਂ ਦਾ ਸ਼ਾਨਦਾਰ ਸੁਆਗਤ ਕੀਤਾ |
ਉਨ੍ਹਾਂ ਦੱਸਿਆ ਕਿ ਕੋਚ ਪਰਵਿੰਦਰ ਸਿੰਘ ਨਿਰੰਤਰ ਕਰਵਾਈ ਜਾ ਰਹੀ ਕਰੜੀ ਮਿਹਨਤ ਕਾਰਨ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਂਦਰ ਜਟਾਣਾ ਵਾਲੀਵਾਲ ਲੜਕੀਆਂ 'ਚ ਦੇਸ਼ ਭਰ ਅੰਦਰ ਵਿਲੱਖਣ ਪਹਿਚਾਣ ਕਾਇਮ ਕਰ ਰਿਹਾ ਹੈ | ਉਨ੍ਹਾਂ ਦੱਸਿਆ ਸਾਲ 2011 ਤੋਂ ਸਕੂਲ ਨੇ ਰਾਜ ਪੱਧਰ ਤੇ ਜਿੱਤਾਂ ਪ੍ਰਾਪਤ ਕਰਨ ਦਾ ਸਿਲਲਿਸਾ ਆਰੰਭ ਕੀਤਾ ਜੋ ਅਜੇ ਤੱਕ ਨਿਰੰਤਰ ਜਾਰੀ ਹੈ | ਇਸ ਮੌਕੇ ਸਕੂਲ ਦੇ ਸੁਮੱਚੇ ਸਟਾਫ਼ ਅਤੇ ਪਿੰਡ ਵਾਸੀਆਂ ਨੇ ਵੀ ਜੇਤੂ ਬੇਟੀਆਂ, ਕੋਚ ਤੇ ਪਿ੍ੰਸੀਪਲ ਨੂੰ ਇਸ ਮਾਣਮੱਤੀ ਪ੍ਰਾਪਤੀ ਦੀ ਵਧਾਈ ਦਿੱਤੀ |
ਇਸ ਪ੍ਰਾਪਤੀ ਤੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਮਨਪ੍ਰੀਤ ਸਿੰਘ, ਜ਼ਿਲਾ ਖੇਡ ਅਫ਼ਸਰ ਫ਼ਰੀਦਕੋਟ ਪਰਮਿੰਦਰ ਸਿੰਘ ਸਿੱਧੂ,ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ, ਜ਼ਿਲਾ ਮੈਂਟਰ ਖੇਡਾਂ-ਕਮ-ਸਪੋਰਟਸ ਕੋਆਰਡੀਨੇਟਰ ਕੁਲਦੀਪ ਸਿੰਘ ਗਿੱਲ, ਜ਼ਿਲਾ ਮੀਡੀਆ ਕੋਆਰਡੀਨੇਟਰ ਜਸਬੀਰ ਸਿੰਘ ਜੱਸੀ-ਸੱਤਪਾਲ, ਜ਼ਿਲਾ ਮੈਂਟਰ ਸਮਾਰਟ ਸਕੂਲ ਪਿ੍ੰਸੀਪਲ ਨਵਦੀਪ ਸ਼ਰਮਾ, ਜ਼ਿਲੇ ਦੇ ਨੋਡਲ ਅਫ਼ਸਰ ਪਿ੍ੰਸੀਪਲ ਤੇਜਿੰਦਰ ਸਿੰਘ, ਪਿ੍ੰਸੀਪਲ ਜਸਪਾਲ ਕੌਰ, ਪਿ੍ੰਸੀਪਲ ਅਮਰਦੀਪ ਸਿੰਘ, ਪਿ੍ੰਸੀਪਲ ਰਾਜਵਿੰਦਰ ਕੌਰ, ਪਿ੍ੰਸੀਪਲ ਅੰਜਨਾ ਕੌਂਸਲ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਨੈਸ਼ਨਲ ਪੱਧਰ ਤੇ ਪ੍ਰਾਪਤੀਆਂ ਵਾਸਤੇ ਹੋਰ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ |