66ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਫ਼ਰੀਦਕੋਟ ਵਿਖੇ ਕੁਸ਼ਤੀ ਲੜਕੇ/ਲੜਕੀਆਂ ਸ਼ੁਰੂ ਹੋਈਆਂ
23 ਜ਼ਿਲਿਆਂ ਦੇ ਪਹਿਲਵਾਨ ਬੇਟੇ-ਬੇਟੀਆਂ ਕੁਸ਼ਤੀ 'ਚ ਵਿਖਾ ਰਹੇ ਨੇ ਜੌਹਰ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 1 ਦਸੰਬਰ 2022-66ਵੀਆਂ ਪੰਜਾਬ ਰਾਜ ਅੰਤਰ ਜ਼ਿਲਾ ਸਕੂਲ ਖੇਡਾਂ ਤਹਿਤ ਫ਼ਰੀਦਕੋਟ ਵਿਖੇ ਕੁਸ਼ਤੀ ਮੁਕਾਬਲੇ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਨਵੇਂ ਬਣੇ ਕੁਸ਼ਤੀ ਹਾਲ ਵਿਖੇ ਸ਼ੁਰੂ ਹੋਏ | ਇਨ੍ਹਾਂ ਖੇਡਾਂ ਦਾ ਉਦਘਾਟਨ ਕਰਨ ਲਈ ਮਨਪ੍ਰੀਤ ਸਿੰਘ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਦੀ ਮਹੱਤਤਾ ਦੱਸ ਕੇ ਪੜਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ 'ਚ ਵੀ ਪੂਰਨ ਦਿਲਚਸਪੀ ਨਾਲ ਭਾਗ ਲੈਣ ਵਾਸਤੇ ਪ੍ਰੇਰਿਤ ਕੀਤਾ | ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਪ੍ਰਦੀਪ ਦਿਓੜਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੇ ਕੀਤੀ | ਉਨ੍ਹਾਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜਿਕ ਕੁਰੀਤੀਆਂ ਦੇ ਖਾਤਮੇ ਵਾਸਤੇ ਯਤਨਸ਼ੀਲ ਰਹਿਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਦਿਆਂ ਜ਼ਿਲਾ ਮੈਂਟਰ ਖੇਡਾਂ-ਕਮ-ਸਪਰੋਟਸ ਕੋਆਰਡੀਨੇਟਰ ਸਿੱਖਿਆ ਵਿਭਾਗ ਕੁਲਦੀਪ ਸਿੰਘ ਗਿੱਲ ਨੇ ਕੁਸ਼ਤੀ ਅੰਡਰ-14 ਲੜਕੇ/ਲੜਕੀਆਂ ਕਰਵਾਈਆਂ ਜਾ ਰਹੀਆਂ ਹਨ | ਉਨ੍ਹਾ ਦੱਸਿਆ ਵੱਖ-ਵੱਖ ਭਾਰ ਵਰਗ 'ਚ ਜੇਤੂ ਰਹੇ ਪਹਿਲਵਾਨ ਤੇ ਪਹਿਲਵਾਨ ਬੇਟੀਆਂ ਰਾਜ ਪੱਧਰੀ ਕੁਸ਼ਤੀ ਮੁਕਾਬਲੇ 'ਚ ਭਾਗ ਲੈ ਰਹੀਆਂ ਹਨ |
ਇਸ ਮੌਕੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਲੈਕਚਰਾਰ ਨਰੇਸ਼ ਕੁਮਾਰ ਨੇ ਧੰਨਵਾਦ ਕਰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਦੇ ਪਿ੍ੰਸੀਪਲ, ਮੁੱਖ ਅਧਿਆਪਕ, ਫ਼ਿਜੀਕਲ ਐਜੂਕੇਸ਼ਨ ਦੇ ਅਧਿਆਪਕ ਸਾਹਿਬਾਨ ਦੇ ਨਾਲ-ਨਾਲ ਬਾਬਾ ਫ਼ਰੀਦ ਕੁਸ਼ਤੀ ਅਖਾੜੇ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ ਹੈ | ਇਸ ਮੌਕੇ ਜਸਬੀਰ ਸਿੰਘ ਸੰਧੂ ਨੇ ਫ਼ਰੀਦਕੋਟ ਜ਼ਿਲੇ ਦੀਆਂ ਖੇਡ ਖੇਤਰ 'ਚ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਜਸਬੀਰ ਸਿੰਘ ਸੰਧੂ ਰਿਟਾਇਡ ਹੈਡ ਮਾਸਟਰ, ਨਰੇਸ਼ ਕੁਮਾਰ ਜਨਰਲ ਸਕੱਤਰ ਜ਼ਿਲਾ ਟੂਰਨਾਮੈਂਟ ਕਮੇਟੀ, ਇਕਬਾਲ ਸਿੰਘ ਚੰਦਭਾਨ, ਮਨਜਿੰਦਰ ਸਿੰਘ ਪੀ.ਟੀ.ਆਈ, ਮਨਪ੍ਰੀਤ ਸਿੰਘ ਪੀ.ਟੀ.ਆਈ, ਰਣਜੋਤ ਸਿੰਘ ਡੀ.ਪੀ.ਈ, ਚੰਦਨ ਸਿੰਘ ਡੀ.ਪੀ.ਈ, ਗੋਬਿੰਦ ਸਿੰਘ ਜਨੇਰੀਆਂ, ਸੁਖਜਿੰਦਰ ਸਿੰਘ ਸਾਭਾ,ਲੈਕਚਰਾਰ ਹਰਬੰਸ ਸਿੰਘ, ਜਸਬੀਰ ਸਿੰਘ ਜੱਸੀ ਜ਼ਿਲਾ ਮੀਡੀਆ ਕੋਆਰਡੀਨੇਟਰ ਸਿੱਖਿਆ ਵਿਭਾਗ ਨੇ ਇਨ੍ਹਾਂ ਖੇਡਾਂ ਦੀ ਸਫ਼ਲਤਾ ਲਈ ਵੱਡਮੁੱਲਾ ਯੋਗਦਾਨ ਦਿੱਤਾ |
ਇਸ ਮੌਕੇ ਕਰਵਾਏ ਵੱਖ-ਵੱਖ ਭਾਰ ਵਰਗ ਦੇ ਕੁਸ਼ਤੀ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ:35ਕਿਲੋਗ੍ਰਾਮ ਭਾਰ ਵੀ ਕੁਸ਼ਤੀ 'ਚ ਮਲਹਾਰ, ਸ਼੍ਰੀ ਅੰਮਿ੍ੰਤਸਰ ਸਾਹਿਬ ਨੇ ਪਹਿਲਾ, ਯਸ਼ਦੀਪ ਸਿੰਘ, ਹੁਸ਼ਿਆਰਪੁਰ ਨੇ ਦੂਜਾ, ਪਿ੍ੰਸ, ਮਲੇਰਕੋਟਲਾ ਨੇ ਤੀਜਾ ਅਤੇ ਆਯੂਸ਼, ਮੁਹਾਲੀ ਨੇ ਚੌਥਾ ਸਥਾਨ ਹਾਸਲ ਕੀਤਾ | ਕੁਸ਼ਤੀ 38 ਕਿਲੋਗ੍ਰਾਮ 'ਚ ਕਮਲਪ੍ਰੀਤ, ਮੋਹਲੀ ਨੇ ਪਹਿਲਾ, ਆਫ਼ਤਾਬ ਰੋਪੜ ਨੇ ਦੂਜਾ, ਗੁਰਪਿੰਦਰ ਸਿੰਘ ਫ਼ਰੀਦਕੋਟ ਅਤੇ ਵੰਸ਼ ਜਲੰਧਰ ਨੇ ਤੀਜਾ, ਕੁਸ਼ਤੀ 41 ਕਿਲੋਗ੍ਰਾਮ ਭਾਰ ਵਰਗ 'ਚ ਸਲੀਮ ਸ਼੍ਰੀ ਅੰਮਿ੍ਤਸਰ ਸਾਹਿਬ ਨੇ ਪਹਿਲਾ, ਊਦੇ ਸਿੰਘ ਪਠਾਨਕੋਟ ਨੇ ਦੂਜਾ, ਅਭੀਜੋਤ ਮੋਹਾਲੀ ਨੇ ਤੀਜਾ ਯੁਵਰਾਜ ਸਿੰਘ ਪਟਿਆਲਾ ਨੇ ਤੀਜਾ, ਕੁਸ਼ਤੀ 44ਕਿਲੋਗ੍ਰਾਮ ਭਾਰ ਵਰਗ 'ਚ ਅਮਨਜੋਤ ਰੋਪੜ ਨੇ ਪਹਿਲਾ, ਰਮਨਦੀਪ ਸਿੰਘ ਸ਼੍ਰੀ ਅੰਮਿ੍ਤਸਰ ਸਾਹਿਬ ਨੇ ਦੂਜਾ, ਦਿਲਸ਼ਾਨ ਸਿੰਘ ਐਸ.ਬੀ.ਐਸ.ਨਗਰ ਅਤੇ ਦਲਬੀਰ ਸਿੰਘ ਮੋਹਾਲੀ ਨੇ ਤੀਜਾ ਸਥਾਨ ਹਾਸਲ ਕੀਤਾ | ਕੁਸ਼ਤੀ 48 ਕਿਲੋਗ੍ਰਾਮ 'ਚ ਜੈਲਪ੍ਰੀਤ ਸਿੰਘ ਜਲੰਧਰ ਨੇ ਪਹਿਲਾ, ਹਰਜਸ਼ਨ ਸਿੰਘ ਫ਼ਰੀਦਕੋਟ ਨੇ ਦੂਜਾ, ਦੇਵ ਦਹੀਆ ਮੁਹਾਲੀ ਅਤੇ ਰਾਹੁਲ ਫ਼ਿਰੋਜ਼ਪਰ ਨੇ ਤੀਜਾ ਸਥਾਨ ਹਾਸਲ ਕੀਤਾ | ਕੁਸ਼ਤੀ 52 ਕਿਲੋਗ੍ਰਾਮ 'ਚ ਅਕਾਸ਼ਦੀਪ ਸਿੰਘ ਰੂਪਨਗਰ ਨੇ ਪਹਿਲਾ ਅਣਮੋਲ ਸਿੰਘ ਸ਼੍ਰੀ ਅੰਮਿ੍ਤਸਰ ਸਾਹਿਬ ਨੇ ਦੂਜਾ, ਅਮਨਦੀਪ ਸਿੰਘ ਪਟਿਆਲਾ ਅਤੇ ਜਗਜੀਤ ਸਿੰਘ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ | ਕੁਸ਼ਤੀ 57 ਕਿਲੋਗ੍ਰਾਮ 'ਚ ਅਰੁਣ ਕੁਮਾਰ ਹੁਸ਼ਿਆਰਪੁਰ ਨੇ ਪਹਿਲਾ, ਵੀਰਪ੍ਰਤਾਪ ਸਿੰਘ ਕਪੂਰਥਲਾ ਨੇ ਦੂਜਾ, ਸੁਖਮਨ ਸਿੰਘ ਸ਼੍ਰੀ ਫ਼ਤਿਹਗੜ ਸਾਹਿਬ ਅਤੇ ਧਰੁਵਜੀਤ ਸ਼੍ਰੀ ਅੰਮਿ੍ਤਸਰ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ | ਕੁਸ਼ਤੀ 62 ਕਿਲੋਗ੍ਰਾਮ 'ਚ ਤੇਜਮ ਭਰੋਵਾਲ ਕਪੂਰਥਲਾ ਨੇ ਪਹਿਲਾ, ਪਵਨਦੀਪ ਸਿੰਘ ਸ਼੍ਰੀ ਅੰਮਿ੍ਤਸਰ ਸਾਹਿਬ ਨੇ ਦੂਜਾ, ਅਰਮਾਨ ਸਿੰਘ ਪਟਿਆਲਾ ਅਤੇ ਮਰੀਧੁਲ ਪ੍ਰਤਾਪ ਗੁਰਦਾਸਪੁਰ ਨੇ ਤੀਜਾ, 68 ਕਿਲੋਗ੍ਰਾਮ 'ਚ ਪ੍ਰਨਾਮ ਸਿੰਘ ਫ਼ਰੀਦਕੋਟ ਨੇ ਪਹਿਲਾ, ਇਕਬਾਲ ਸਿੰਘ ਗੁਰਦਾਸਪੁਰ ਨੇ ਦੂਜਾ, ਪਲਵਿੰਦਰ ਸਿੰਘ ਤਰਨਤਾਰਨ ਅਤੇ ਸਾਹਿਲ ਫ਼ਾਜ਼ਲਿਕਾ ਨੇ ਤੀਜਾ ਸਥਾਨ ਹਾਸਲ ਕੀਤਾ | ਕੁਸ਼ਤੀ 75 ਕਿਲੋਗ੍ਰਾਮ ਭਾਰ ਵਰਗ 'ਚ ਵਿਸ਼ਵਾਸ਼ ਜਲੰਧਰ ਨੇ ਪਹਿਲਾ, ਦਿਲਜਾਨ ਸ਼੍ਰੀ ਅੰਮਿ੍ਤਸਰ ਸਾਹਿਬ ਨੇ ਦੂਜਾ, ਗੁਰਸ਼ਾਨਪ੍ਰੀਤ ਸਿੰਘ ਪਟਿਆਲਾ ਅਤੇ ਹਰਮਨ ਸਿੰਘ ਰੋਪੜ ਨੇ ਤੀਜਾ ਸਥਾਨ ਹਾਸਲ ਕੀਤਾ |
ਕੁਸ਼ਤੀ ਲੜਕੀਆਂ 46 ਕਿਲੋਗ੍ਰਾਮ ਭਾਰ ਵਰਗ 'ਚ ਮੰਨਤ ਮਹਿਤਾ ਐਸ.ਏ.ਐਸ. ਨਗਰ ਨੇ ਪਹਿਲਾ, ਸਲੋਨੀ ਲੁਧਿਆਣਾ ਨੇ ਦੂਜਾ, ਮਹਿਕ ਕੰਬੋਜ਼ ਅਤੇ ਸ਼ਰਨ ਅਰਗੁਨ ਜਲੰਧਰ ਨੇ ਤੀਜਾ ਸਥਾਨ ਹਾਸਲ ਕੀਤਾ | ਕੁਸ਼ਤੀ 50 ਕਿਲੋਗ੍ਰਾਮ ਭਾਰ ਵਰਗ 'ਚ ਕਨਕ ਜਲੰਧਰ ਨੇ ਪਹਿਲਾ, ਸਿਮਰਨ ਕੌਰ ਪਟਿਆਲਾ ਨੇ ਦੂਜਾ, ਰਾਜਵੀਰ ਕੌਰ ਸ਼੍ਰੀ ਮੁਕਤਸਰ ਸਾਹਿਬ ਅਤੇ ਸੁਕਰੀਤੀ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ | ਕੁਸ਼ਤੀ 54 ਕਿਲੋਗ੍ਰਾਮ ਭਾਰ ਵਰਗ 'ਚ ਕੀਰਤੀ ਪਠਾਨਕੋਟ ਨੇ ਪਹਿਲਾ, ਗੁਰਵਨ ਫ਼ਿਰੋਜ਼ਪੁਰ ਨੇ ਦੂਜਾ, ਅਮਨਦੀਪ ਕੌਰ ਸਪੋਰਟਸ ਵਿੰਗ ਘੁੱਦਾ (ਬਠਿੰਡਾ) ਅਤੇ ਸਰਗੁਨ ਹੀਰ ਹੁਸ਼ਿਆਰਪੁਰ ਨੇ ਤੀਜਾ ਸਥਾਨ ਹਾਸਲ ਕੀਤਾ | ਕੁਸ਼ਤੀ 58 ਕਿਲੋਗ੍ਰਾਮ ਭਾਰ ਵਰਗ 'ਚ ਜਸਪ੍ਰੀਤ ਕੌਰ ਪਟਿਆਲਾ ਨੇ ਪਹਿਲਾ, ਗੁਰਵਿੰਦਰ ਕੌਰ ਹੁਸ਼ਿਆਰਪੁਰ ਨੇ ਦੂਜਾ, ਪੂਜਾ ਤਰਨਤਾਰਨ ਅਤੇ ਸਹਿਜਪ੍ਰੀਤ ਕੌਰ ਫ਼ਾਜ਼ਲਿਕਾ ਨੇ ਤੀਜਾ ਸਥਾਨ ਹਾਸਲ ਕੀਤਾ | ਕੁਸ਼ਤੀ 62 ਕਿਲੋਗ੍ਰਾਮ ਭਾਰ ਵਰਗ 'ਚ ਖੁਸ਼ਦੀਪ ਕੁਮਾਰੀ ਜਲੰਧਰ ਨੇ ਪਹਿਲਾ, ਭਾਵਿਆ ਫ਼ਰੀਦਕੋਟ ਨੇ ਦੂਜਾ, ਆਰਜੂ ਕੰਬੋਜ਼ ਫ਼ਾਜ਼ਿਲਕਾ ਅਤੇ ਨਵਜੀਤ ਕੌਰ ਸ਼ਹੀਦ ਭਗਤ ਸਿੰਘ ਨਗਰ ਨੇ ਤੀਜਾ ਸਥਾਨ ਹਾਸਲ ਕੀਤਾ | ਇਨ੍ਹਾਂ ਰਾਜ ਪੱਧਰੀ ਕੁਸ਼ਤੀਆਂ ਨੂੰ ਸਫ਼ਲਤਾ ਨਾਲ ਕਰਾਉਣ ਲਈ ਲੈਕਚਰਾਰ ਗੁਰਲਾਲ ਸਿੰਘ ਬਠਿੰਡਾ, ਚਰਨਜੀਤ ਸਿੰਘ ਪਟਿਆਲਾ, ਆਸ਼ੂ ਵਿਸ਼ਾਲ ਸ਼੍ਰੀ ਅੰਮਿ੍ਤਸਰ ਸਾਹਿਬ, ਸੁਖਮੰਦਰ ਸਿੰਘ ਕੁਸ਼ਤੀ ਕੋਚ ਬਠਿੰਡਾ, ਖੁਸ਼ਵਿੰਦਰ ਸਿੰਘ, ਗੁਰਪ੍ਰੀਤ ਸਿੰਘ ਕੁਸ਼ਤੀ ਕੋਚ ਫ਼ਰੀਦਕੋਟ ਅਹਿਮ ਭੂਮਿਕਾ ਅਦਾ ਕਰ ਰਹੇ ਹਨ |