ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਦੇ ਪਹਿਲਵਾਨਾਂ ਨੇ ਜਿੱਤੇ ਚਾਂਦੀ ਦੇ ਤਗਮੇ ਜਿੱਤੇ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 1 ਦਸੰਬਰ2022-ਅੰਤਰ ਕਾਲਜ ਖੇਡਾਂ 'ਚ ਦੇਸ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਦੇ ਪਹਿਲਵਾਨ ਜੈ ਪ੍ਰਕਾਸ਼ ਸ਼ੁਕਲਾ ਨੇ ਗਰੀਕੋ ਰੋਮਨ ਸਾਟਈਲ ਦੇ 63 ਕਿਲੋਗ੍ਰਾਮ ਭਾਰ 'ਚ ਚਾਂਦੀ ਦਾ ਤਗਮਾ ਜਿੱਤਿਆ । ਇਸੇ ਕਾਲਜ ਦੇ ਪਹਿਲਵਾਨ ਨਵਦੀਪ ਕੁਮਾਰ ਨੇ 130 ਕਿਲੋਗ੍ਰਾਮ ਭਾਰ ਵਰਗ 'ਚ ਚਾਂਦੀ ਦਾ ਤਗਮਾ ਜਿੱਤਿਆ ।
ਦੋਹਾਂ ਜੇਤੂ ਪਹਿਲਵਾਨਾਂ ਦੇ ਕਾਲਜ ਪਹੁੰਚਣ ਤੇ ਪਿ੍ੰਸੀਪਲ ਜਗਦੀਪ ਸਿੰਘ,ਪ੍ਰੋ.ਕੰਵਲਦੀਪ ਸਿੰਘ, ਪ੍ਰੋ.ਮੰਜੂ ਕਪੂਰ, ਪ੍ਰੋ.ਰਣਜੀਤ ਸਿੰਘ ਬਾਜਵਾ, ਡਾ.ਰੁਪਿੰਦਰਜੀਤ ਕੌਰ, ਪ੍ਰੋ.ਰਾਜੇਸ਼ਵਰੀ ਦੇਵੀ, ਪ੍ਰੋ.ਮਨਪ੍ਰੀਤ ਕੌਰ, ਪ੍ਰੋ.ਜਸਬੀਰ ਕੌਰ, ਪ੍ਰੋ.ਸੁਖਪਾਲ ਕੌਰ ਅਤੇ ਸਮੂਹ ਸਟਾਫ਼ ਨੇ ਵਧਾਈ ਦਿੱਤੀ । ਕਾਲਜ ਪਿ੍ੰਸੀਪਲ ਨੇ ਜੇਤੂ ਪਹਿਲਵਾਨਾਂ ਨੂੰ ਤਗਮਾ ਪਹਿਨਾ ਕੇ ਸਨਮਾਨਿਤ ਕੀਤਾ ।