ਪੰਜਾਬੀ ਮਾਹ ਮਨਾਉਂਦਿਆਂ ਸੰਗੀਤ ਵਿਭਾਗ ਅਤੇ ਪੰਜਾਬੀ ਵਿਭਾਗ ਵੱਲੋਂ ਸਮਾਗਮ ਕਰਵਾਇਆ
ਭਾਸ਼ਾ ਅਤੇ ਸੰਗੀਤ ਦਾ ਡੂੰਘਾ ਸੰਬੰਧ - ਪ੍ਰਿੰਸੀਪਲ ਦੀਪਕ ਚੋਪੜਾ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 1 ਦਸੰਬਰ 2022- ਸਰਕਾਰੀ ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ ਦੇ ਪ੍ਰਿੰਸੀਪਲ ਸ੍ਰੀ ਦੀਪਕ ਚੋਪੜਾ ਜੀ ਦੀ ਅਗਵਾਈ ਅਧੀਨ ਕਾਲਜ ਦੇ ਪੰਜਾਬੀ ਵਿਭਾਗ, ਯੁਵਕ ਸੇਵਾਵਾਂ ਵਿਭਾਗ ਅਤੇ ਬ੍ਰਿਜਿੰਦਰਾ ਕਲਚਰਲ ਸੁਸਾਇਟੀ ਵੱਲੋਂ ਸਾਂਝੇ ਰੂਪ ਵਿੱਚ ਪੰਜਾਬੀ ਮਾਹ ਦੀ ਲੜੀ ਤਹਿਤ “ਪੰਜ ਸੁਖਨਕਾਰ ਅਤੇ ਪੰਜ ਗੁਲੂਕਾਰ” ਸੁਰਮਈ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਉੱਘੇ ਗਜ਼ਲਕਾਰ ਪ੍ਰੋ . ਗੁਰਤੇਜ ਕੋਹਾਰ ਵਾਲਾ ਪਹੁੰਚੇ। ਪੰਜਾਬੀ ਵਿਭਾਗ ਦੇ ਪ੍ਰੋ. ਬੂਟਾ ਸਿੰਘ ਨੇ ਸਭਨਾਂ ਨੂੰ ਜੀ ਆਇਆ ਆਖਿਆ ਅਤੇ ਮਾਂ ਸਰਸਵਤੀ ਜੀ ਦੀ ਪ੍ਰਤਿਮਾ ਸਾਹਮਣੇ ਸ਼ਮ੍ਹਾ ਰੋਸ਼ਨ ਕੀਤੀ ਗਈ।
ਮੰਚ ਸੰਚਾਲਨ ਪ੍ਰੋ. ਹਰਪ੍ਰੀਤ ਸਿੰਘ ਸਫ਼ੀ ਵੱਲੋਂ ਸ਼ਾਇਰਾਨਾ ਅੰਦਾਜ਼ ਵਿੱਚ ਕੀਤਾ ਗਿਆ। ਡਾ.ਰਾਜੇਸ਼ ਮੋਹਨ ਨੇ ਪੰਜਾਬੀ ਮਾਹ ਦੀ ਲੜੀ ਅਧੀਨ ਭਵਿੱਖ ਵਿੱਚ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਗੁਰਤੇਜ ਕੋਹਾਰਵਾਲਾ ਨੇ ਗਜ਼ਲ ਬਰੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵਿਦਿਆਰਥੀਆਂ ਵੱਲੋਂ ਡਾ. ਸੁਰਜੀਤ ਪਾਤਰ, ਡਾ. ਜਗਤਾਰ ਸਿੰਘ, ਗੁਰਤੇਜ ਕੋਹਾਰਵਾਲਾ, ਵਿਜੇ ਵਿਵੇਕ, ਡਾ. ਰਾਜੇਸ਼ ਮੋਹਨ ਆਦਿ ਕਵੀਆਂ ਦੇ ਜੀਵਨ ਅਤੇ ਰਚਨਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਇਹਨਾਂ ਕਵੀਆਂ ਦੀਆਂ ਰਚਨਾਵਾਂ, ਗਜ਼ਲ ਗਾਇਣ ਸ਼ੈਲੀ ਰਾਹੀਂ ਪੇਸ਼ ਕੀਤੀਆਂ ਗਈਆਂ।
ਇਸ ਮੌਕੇ ਪ੍ਰਿੰਸੀਪਲ ਸ੍ਰੀ ਜਗਦੀਪ ਸਿੰਘ (ਸਰਕਾਰੀ ਬੀ.ਐਡ. ਕਾਲਜ ਫ਼ਰੀਦਕੋਟ) ਉਚੇਚੇ ਤੌਰ ’ਤੇ ਕਾਲਜ ਪਹੁੰਚੇ। ਇਸ ਤੋਂ ਇਲਾਵਾ ਕਾਲਜ ਦੇ ਡਾ. ਪੂਜਾ ਭੱਲਾ (ਬਰਸਰ), ਡਾ.ਸ਼ਾਲਿਨੀ ਗੋਇਲ, ਪ੍ਰੋ. ਪਰਮਜੀਤ ਕੌਰ, ਡਾ. ਨਛੱਤਰ ਸਿੰਘ, ਪ੍ਰੋ.ਸੁਖਜੀਤ ਸਿੰਘ, ਡਾ. ਕੁਲਵਿੰਦਰ ਕੌਰ, ਪ੍ਰੋ. ਕਿਰਨ ਬਾਲਾ, ਡਾ.ਅੰਸ਼ੂਮਤੀ, ਡਾ. ਅਮਨਪ੍ਰੀਤ ਕੌਰ, ਪ੍ਰੋ. ਗੁਰਪ੍ਰੀਤ ਕੌਰ, ਸ੍ਰੀ ਅਨਿਲ ਗੁਪਤਾ, ਸ੍ਰੀ ਜਸਪ੍ਰੀਤ ਸਿੰਘ, ਸ੍ਰੀ ਜਤਿੰਦਰ ਕੁਮਾਰ ਅਤੇ ਸ੍ਰੀ ਸਾਹਿਲ ਤਿਗੋਰੀਆ ਆਦਿ ਹਾਜ਼ਰ ਸਨ। ਅੰਤ ਵਿੱਚ ਡਾ. ਅੰਸ਼ੂਮਤੀ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ।