ਸਰਕਾਰੀ ਸਕੂਲ 'ਚ ਪੰਜਾਬ ਰਾਜ ਫੂਡ ਕਮਿਸ਼ਨ ਅਧਿਕਾਰੀਆ ਵਲੋਂ ਛਾਪੇਮਾਰੀ
ਮਿਡ ਡੇ ਮੀਲ ਦਾ ਕੀਤਾ ਨਰੀਖਣ
ਰਿਪੋਰਟਰ_ਰੋਹਿਤ ਗੁਪਤਾ
ਗੁਰਦਾਸਪੁਰ, 1 ਦਸੰਬਰ 2022- ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਵਿਜੈ ਦੱਤ ਵਲੋਂ ਅੱਜ ਬਟਾਲਾ ਚ ਅਚਨਚੇਤ ਸਰਕਾਰੀ ਸਕੂਲਾਂ ਚ ਰੇਡ ਕਰ ਉੱਥੇ ਛੋਟੇ ਛੋਟੇ ਬੱਚਿਆ ਨੂੰ ਮਿਲਣ ਵਾਲੇ ਮਿਡ ਡੇ ਮੀਲ ਦਾ ਨਿਰਖਣ ਕੀਤਾ ਗਿਆ। ਉਹਨਾਂ ਕਿਹਾ ਕਿ ਉਹਨਾਂ ਦਾ ਮਕਸਦ ਹੈ ਕਿ ਬੱਚਿਆਂ ਨੂੰ ਚੰਗਾ ਖਾਣਾ ਮਿਲ ਸਕੇ ਅਤੇ ਸਮੇਂ ਸਮੇਂ ਤੇ ਉਹਨਾਂ ਵਲੋਂ ਐਸੀ ਚੈਕਿੰਗ ਅਭਿਆਨ ਚਲਾਇਆ ਜਾਂਦਾ ਹੈ |
ਅੱਜ ਸਵੇਰੇ ਹੀ ਬਟਾਲਾ ਚ ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਵਿਜੈ ਦੱਤ ਵਲੋਂ ਪ੍ਰਸ਼ਾਸ਼ਨਕ ਅਧਿਕਾਰੀਆਂ ਨਾਲ ਮਿਲ ਸਰਕਾਰੀ ਪ੍ਰਾਇਮਰੀ ਸਕੂਲ ਗਾਊਂਸਪੁਰਾ, ਬਟਾਲਾ ਵਿਖੇ ਅਚਨਚੇਤ ਛਾਪੇਮਾਰੀ ਕਰ ਸਕੂਲੀ ਬੱਚਿਆਂ ਨੂੰ ਮਿਲਣ ਵਾਲੇ ਮਿਡ ਡੇ ਮੀਲ ਦੀ ਚੈਕਿੰਗ ਕੀਤੀ ਗਈ।
ਉਹਨਾਂ ਦੱਸਿਆ ਕਿ ਇਸ ਬਾਬਤ ਉਹਨਾਂ ਨੂੰ ਸ਼ਕਾਇਤ ਮਿਲੀ ਸੀ ਕਿ ਇੱਥੇ ਜੋ ਖਾਣਾ ਬੱਚਿਆਂ ਨੂੰ ਦਿਤਾ ਜਾ ਰਿਹਾ ਹੈ ਉਸ ਚ ਕਈ ਦਿੱਕਤਾਂ ਹਨ ਅਤੇ ਇਸ ਬਾਬਤ ਖ਼ਬਰਾਂ ਵੀ ਲੱਗੀਆਂ ਜਿਸ ਦੇ ਚਲਦੇ ਉਹਨਾਂ ਵਲੋਂ ਇਥੋਂ ਹੀ ਅੱਜ ਸ਼ੁਰੂਆਤ ਕੀਤੀ ਗਈ ਹੈ ਅਤੇ ਅਗੇ ਹੋਰਨਾਂ ਸਕੂਲਾਂ ਚ ਵੀ ਇਸੇ ਤਰ੍ਹਾਂ ਬਿਨਾ ਇਤਲਾਹ ਦਿਤੇ ਚੈਕਿੰਗ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਦਾ ਮਕਸਦ ਹੈ ਕਿ ਬੱਚਿਆਂ ਨੂੰ ਮਿਲਣ ਵਾਲੇ ਖਾਣੇ ਚ ਕੋਈ ਕੁਆਲਿਟੀ ਚ ਕਮੀ ਨਾ ਹੋਵੇ ਜੇਕਰ ਕੀਤੇ ਵੀ ਖਾਮੀ ਪਾਈ ਜਾਵੇ ਤਾਂ ਉਸ ਬਾਬਤ ਉਹਨਾਂ ਵਲੋਂ ਕੜੀ ਕਾਰਵਾਈ ਕਰਦੇ ਹੋਏ ਰਿਪੋਰਟ ਬਣਾਈ ਜਾਂਦੀ ਹੈ |