ਪੁਲਿਸ ਨੇ ਮਨੀ ਐਕਸਚੇਂਜਰ ਤੋਂ ਲੁੱਟ ਦੀ ਵਾਰਦਾਤ ਨੂੰ ਸੁਲਝਾਇਆ, 7 ਵਿੱਚੋਂ ਦੋ ਮੁਲਜ਼ਮ ਕੀਤੇ ਕਾਬੂ
ਸੰਜੀਵ ਸੂਦ
- ਇੱਕ ਚਲਾਉਂਦਾ ਹੈ ਜਿਮ ਅਤੇ ਦੂਜਾ ਕੁਝ ਸਾਲ ਪਹਿਲਾਂ ਚਲਾਉਂਦਾ ਸੀ ਵੈਬ ਚੈਨਲ
- ਸਖੇਵਾਲ ਰੋਡ ਚ ਮਨੀ ਐਕਸਚੇਂਜਰ ਤੋਂ ਲੁੱਟ ਦੀ ਵਾਰਦਾਤ ਨੂੰ ਸੁਲਝਾਇਆ
- 7 ਵਿੱਚੋਂ ਦੋ ਮੁਲਜ਼ਮ ਕੀਤੇ ਕਾਬੂ, 1 ਲੱਖ ਰੁਪਏ ਬਰਾਮਦ
- ਇੱਕ ਚਲਾਉਂਦਾ ਹੈ ਜਿਮ ਅਤੇ ਦੂਜਾ ਕੁਝ ਸਾਲ ਪਹਿਲਾਂ ਚਲਾਉਂਦਾ ਸੀ ਵੈਬ ਚੈਨਲ
ਲੁਧਿਆਣਾ 1 ਦਸੰਬਰ 2022 - ਲੁਧਿਆਣਾ ਦੇ ਸੇਖੇਵਾਲ ਰੋਡ ਨੇੜੇ ਬਾਜਵਾ ਨਗਰ ਪੁਲੀ ਤੇ ਮਨੀ ਐਕਸਚੇਂਜਰ ਤੋਂ ਲੁੱਟ ਦੀ ਵਾਰਦਾਤ ਨੂੰ ਪੁਲਿਸ ਨੇ ਸੁਲਝਾਉਂਦਿਆਂ ਹੋਇਆ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿੰਨ੍ਹਾ ਕੋਲੋਂ ਇੱਕ ਲੱਖ ਰੁਪਏ ਅਤੇ ਵਾਰਦਾਤ ਚ ਵਰਤੇ ਹਥਿਆਰ, ਵਾਹਨ ਬਰਾਮਦ ਕੀਤੇ ਨੇ। ਵਾਰਦਾਤ ਨੂੰ 7 ਮੁਲਜ਼ਮਾਂ ਅੰਜਾਮ ਦਿੱਤਾ ਸੀ ਜਿਨ੍ਹਾਂ ਚੋਂ 2 ਨੂੰ ਪੁਲਿਸ ਨੇ ਕਾਬੂ ਕਰ ਲਿਆ ਜਦੋਂ ਕੇ 5 ਦੀ ਗ੍ਰਿਫਤਾਰੀ ਹਾਲੇ ਬਾਕੀ ਹੈ। ਇਸ ਦਾ ਖੁਲਾਸਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ ਕੀਤਾ ਹੈ। ਮਾਮਲੇ ਚ ਮੁਲਜ਼ਮ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਦੇ ਵਿਚ ਪ੍ਰਿਤਪਾਲ ਸਿੰਘ ਉਰਫ ਪ੍ਰਿੰਸ ਹੈ ਜੋ ਕਿ ਕੁਝ ਸਾਲ ਪਹਿਲਾਂ ਆਪਣਾ ਵੈੱਬ ਚੈਨਲ ਚਲਾਉਂਦਾ ਸੀ ਉਥੇ ਹੀ ਦੂਜਾ ਮੁਲਜ਼ਮ ਮੁਕੇਸ਼ ਕੁਮਾਰ ਹੈ ਜੋ ਕਿ ਇਸ ਪੂਰੀ ਵਾਰਤਾ ਦੇ ਅੰਦਰ ਮਾਸਟਰ ਮਾਈਂਡ ਹੈ। ਉਹ ਕਿਸੇ ਜੀਮ ਵਿੱਚ ਕੰਮ ਕਰਦਾ ਹੈ ਜਲਦ ਅਮੀਰ ਹੋਣ ਦੇ ਲਾਲਚ ਕਰਕੇ ਇਨ੍ਹਾ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਗੇ, ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲਿਸ ਚੰਗਾ ਕੰਮ ਕਰ ਰਹੀ ਹੈ ਜਿਹੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਅਸਲ ਥਾਂ ਤੇ ਪਹੁੰਚਾਣਾ ਸਾਡਾ ਕੰਮ ਹੈ, ਉਨ੍ਹਾਂ ਦੱਸਿਆ ਕਿ ਇਸ ਪੂਰੇ ਵਾਰਦਾਤ ਦੀ ਮੁਕੇਸ਼ ਨੇ ਰੇਕੀ ਕੀਤੀ ਸੀ ਉਨ੍ਹਾਂ ਨੂੰ ਉਮੀਦ ਸੀ ਕਿ ਮਨੀ ਐਕਸਚੇਂਜਰ ਦੇ ਕੋਲ 5 ਤੋਂ 10 ਲੱਖ ਰੁਪਿਆ ਹੋਵੇਗਾ ਪਰ ਜਦੋਂ ਉਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ 2 ਲੱਖ ਰੁਪਏ ਹੀ ਮਿਲੇ ਅਤੇ ਜਦੋਂ ਉਹ ਇਹਨਾਂ ਪੈਸਿਆਂ ਨੂੰ ਵੰਡਣ ਲੱਗੇ ਤਾਂ ਉਹਨਾਂ ਨੂੰ ਬੈਗ ਦੇ ਵਿਚੋਂ ਮੋਬਾਈਲ ਵੀ ਨਿਕਲਿਆ ਜਿਸ ਨੂੰ ਟ੍ਰੇਸ ਕਰਕੇ ਪੁਲਿਸ ਨੇ ਇਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਗੈਂਗ ਨਹੀਂ ਹੈ ਸਗੋ ਜਲਦ ਅਮੀਰ ਹੋਣ ਦੇ ਲਾਲਚ ਵਿੱਚ ਇਨ੍ਹਾਂ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਉਨਾਂ ਕਿਹਾ ਕਿ ਮਾਮਲੇ ਵਿੱਚ ਇੱਕ ਲੱਖ ਰੁਪਿਆ ਬਰਾਮਦ ਕਰ ਲਿਆ ਗਿਆ ਹੈ ਅਤੇ ਨਾਲ ਹੀ ਵਾਰਦਾਤ ਨੂੰ ਅੰਜਾਮ ਦੇਣ ਲਈ ਜੋ ਵਰਤੇ ਗਏ ਹਥਿਆਰ ਸਨ ਅਤੇ ਵਾਹਨ ਸਨ ਉਹ ਵੀ ਬਰਾਮਦ ਕੀਤੇ ਗਏ ਨੇ।