← ਪਿਛੇ ਪਰਤੋ
ਗੈਂਗਸਟਰ ਗੋਲਡੀ ਬਰਾੜ ਕੈਲੀਫੋਰਨੀਆਂ ’ਚ ਹਿਰਾਸਤ ’ਚ ਲਿਆ ? ਕੈਲੀਫੋਰਨੀਆਂ, 2 ਦਸੰਬਰ, 2022: ਗੈਂਗਸਟਰ ਗੋਲਡੀ ਬਰਾੜ ਨੂੰ ਕੈਲੀਫੋਰਨੀਆਂ ਵਿਚ ਹਿਰਾਸਤ ਵਿਚ ਲਏ ਜਾਣ ਦੀ ਖਬਰ ਹੈ। 20 ਨਵੰਬਰ ਦੇ ਨੇੜੇ ਤੇੜੇ ਉਸਨੂੰ ਹਿਰਾਸਤ ਵਿਚ ਲਿਆ ਗਿਆ। ਇਸ ਬਾਰੇ ਆਈ ਬੀ, ਰਾਅ ਤੇ ਦਿੱਲੀ ਪੁਲਿਸ ਨੂੰ ਇਨਪੁਟ ਮਿਲੇ ਹਨ। ਇਸਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ। ਉਧਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੋਲਡੀ ਬਰਾੜ ਨੂੰ ਹਿਰਾਸਤ ਵਿਚ ਲਏ ਜਾਣ ਦਾ ਸਵਾਗਤ ਕੀਤਾ ਹੈ। ਦੱਸਣਯੋਗ ਹੈ ਕਿ ਗੋਲਡੀ ਬਰਾੜ ਕੈਨੇਡਾ ਛੱਡ ਕੇ ਅਮਰੀਕਾ ਵੱਸ ਗਿਆ ਸੀ।
Total Responses : 936