ਕੀ ਗੈਂਗਸਟਰ ਗੋਲਡੀ ਬਰਾੜ ਨੇ ਅਮਰੀਕੀ ’ਚ ਸਿਆਸੀ ਸ਼ਰਣ ਵਾਸਤੇ ਕੀਤਾ ਅਪਲਾਈ ?
ਚੰਡੀਗੜ੍ਹ, 2 ਦਸੰਬਰ, ਕੀ 2022: ਗੈਂਗਸਟਰ ਗੋਲਡੀ ਬਰਾੜ ਨੇ ਅਮਰੀਕਾ ਵਿਚ ਸਿਆਸੀ ਸ਼ਰਣ ਲੈਣ ਵਾਸਤੇ ਅਪਲਾਈ ਕੀਤਾ ਹੈ। ਇਹ ਚਰਚਾ ਜ਼ੋਰਾਂ ’ਤੇ ਚਲ ਰਹੀ ਹੈ।
ਸੂਤਰਾਂ ਦਾ ਦੱਸਣਾ ਹੈ ਕਿ ਕੈਲੀਫੋਰਨੀਆਂ ਚ ਰਹਿ ਰਹੇ ਗੋਲਡੀ ਬਰਾੜ ਨੇ ਆਪਣੇ ਵਕੀਲ ਰਾਹੀਂ ਅਮਰੀਕਾ ਵਿਚ ਸਿਆਸੀ ਸ਼ਰਣ ਲੈਣ ਵਾਸਤੇ ਅਪਲਾਈ ਕੀਤਾ ਹੈ। ਅਮਰੀਕਾ ਦੇ ਕਾਨੂੰਨ ਮੁਤਾਬਕ ਜੇਕਰ ਕੋਈ ਆਪਣੀ ਜਾਨ ਨੂੰ ਖ਼ਤਰੇ ਦਾ ਹਵਾਲਾ ਦੇ ਕੇ ਸਿਆਸੀ ਸ਼ਰਣ ਵਾਸਤੇ ਅਪਲਾਈ ਕਰਦਾ ਹੈ ਤਾਂ ਉਸਦੀ ਅਰਜ਼ੀ ਦਾ ਨਿਬੇੜਾ ਹੋਣ ਤੱਕ ਅਜਿਹੇ ਵਿਅਕਤੀ ਨੂੰ ਉਸਦੇ ਮੁਲਕ ਹਵਾਲੇ ਨਹੀਂ ਕੀਤਾ ਜਾ ਸਕਦਾ।
ਗੋਲਡੀ ਬਰਾੜ ਨੇ ਸਤਿੰਦਰਜੀਤ ਸਿੰਘ ਬਰਾੜ ਦੇ ਨਾਂ ’ਤੇ ਸਿਆਸੀ ਸ਼ਰਣ ਲਈ ਅਪਲਾਈ ਕੀਤਾ ਦੱਸਿਆ ਜਾ ਰਿਹਾ ਹੈ। ਇਹ ਵੀ ਵੇਖਣ ਵਾਲੀ ਗੱਲ ਹੋਵੇਗੀ ਕਿ ਜੇਕਰ ਗੋਲਡੀ ਬਰਾੜ ਦੀ ਸਿਆਸੀ ਸ਼ਰਣ ਦੀ ਅਰਜ਼ੀ ਨਾ ਮਨਜ਼ੂਰ ਹੁੰਦੀ ਹੈ ਤਾਂ ਉਸਨੂੰ ਭਾਰਤ ਹਵਾਲੇ ਕੀਤਾ ਜਾਵੇਗਾ ਜਾਂ ਫਿਰ ਕੈਨੇਡਾ ਦੇ ਹਵਾਲੇ ਕੀਤਾ ਜਾਵੇਗਾ ਕਿਉਂਕਿ ਉਸ ਕੋਲ ਕੈਨੇਡਾ ਦਾ ਮਲਟੀਪਲ ਵੀਜ਼ਾ ਹੈ ਅਤੇ ਉਹ ਉਥੋਂ ਕਾਨੂੰਨੀ ਵਿਧੀ ਰਾਂਹੀਂ ਅਮਰੀਕਾ ਗਿਆ ਹੈ .
ਕੀ ਗੋਲਡੀ ਨੂੰ ਡੀਟੇਨ ਕੀਤਾ ਗਿਆ ਹੈ ਜਾਂ ਨਹੀਂ ਇਸ ਬਾਰੇ ਕੋਈ ਪਖਤਾ ਜਾਣਕਾਰੀ ਨਹੀਂ .