ਬਿਸ਼ਨੋਈ ਗੈਂਗ ਦੇ ਨਾਮ 'ਤੇ ਏਜੇਂਸੀ ਮਾਲਕ ਨੂੰ ਧਮਕੀ
ਦੀਪਕ ਜੈਨ
ਜਗਰਾਓ 1 ਦਸੰਬਰ 2022-: ਜਗਰਾਓਂ ਦੇ ਮੋਗਾ ਰੋਡ ਸਥਿਤ ਬਜਾਜ ਟੂ ਵਹੀਲਰ ਦੀ ਏਜੰਸੀ ਦੇ ਬਾਹਰ ਕੰਧਾਂ 'ਤੇ ਏਜੰਸੀ ਦੇ ਮਾਲਕ ਨੂੰ ਜਾਨ ਤੋਂ ਮਾਰਨ ਦੀ ਬਿਸ਼ਨੋਈ ਗੈਂਗ ਵਲੋਂ ਧਮਕੀ ਲਿਖ ਦਿੱਤੀ ਗਈ। ਏਜੰਸੀ ਖੋਲ੍ਹਣ ਆਏ ਸਟਾਫ ਨੇ ਧਮਕੀਆਂ ਲਿਖੀਆਂ ਪੜ੍ਹ ਕੇ ਮਾਲਕ ਨੂੰ ਸੂਚਨਾ ਦਿੱਤੀ।
ਮਾਲਕ ਵਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਥਾਣਾ ਸਿਟੀ ਦੇ ਐਸ ਐਚ ਓ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਫੋਰਸ ਮੌਕੇ 'ਤੇ ਪੁੱਜੀ। ਮਾਲਕ ਨੂੰ ਮਾਰਨ ਦੀ ਲਿਖੀ ਧਮਕੀ ਦੇ ਥੱਲੇ ਬਿਸ਼ਨੋਈ ਗੈਂਗ ਲਿਖੇ ਹੋਣ ਕਰਕੇ ਪੁਲਿਸ ਵੀ ਇਸ ਧਮਕੀ ਨੂੰ ਲੈ ਕੇ ਗੰਭੀਰ ਹੈ ਤੇ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।