ਭਾਗਵਤ ਕਥਾ ਦੌਰਾਨ ਸ੍ਰੀ ਕ੍ਰਿਸ਼ਨ ਜਨਮ ਉਤਸਵ ਮਨਾਇਆ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ , 2 ਦਸੰਬਰ 2022 : ਬੀਤੇ ਦਿਨ ਮੰਦਿਰ ਸ਼੍ਰੀ ਬ੍ਰਾਹਮਣ ਸਭਾ ਵਿੱਚ ਸ਼੍ਰੀ ਭਾਗਵਤ ਕਥਾ ਦੇ ਚੌਥੇ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਪ੍ਰਗਟ ਉਤਸਵ ਮਨਾਇਆ ਗਿਆ।ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ।ਕਥਾਵਾਚਕ ਸ਼ਾਸਤਰੀ ਕਨ੍ਹਈਆ ਜੀ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਕਥਾ ਪੇਸ਼ ਕੀਤੀ।ਸ੍ਰੀ ਵਿਜੇ ਸ਼ਰਮਾ ਜੀ। ਰਾਜੀਵ ਸ਼ਰਮਾ ਨੇ ਕੇਕ ਕੱਟ ਕੇ ਪ੍ਰਸ਼ਾਦ ਵੰਡਿਆ।ਇਸ ਮੌਕੇ ਬ੍ਰਾਹਮਣ ਸਭਾ ਹਾਲ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ | ਸ਼੍ਰੀ ਵਿਜੇ ਸ਼ਰਮਾ, ਰਾਜੀਵ ਮਿੰਟਾ, ਸ਼੍ਰੀ ਰਜਨੀਸ਼ ਸ਼ਰਮਾ, ਸ਼੍ਰੀ ਨਰੇਸ਼ ਤੀਰਪਾਠੀ ਨੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਸਮਾਂ ਕੱਢ ਕੇ ਕਥਾ ਸਰਵਣ ਕਰੋ, ਇਸ ਨਾਲ ਜੀਵਨ ਸਫਲ ਹੋਵੇਗਾ। ਕਥਾ ਦਾ ਸਮਾਂ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਹੈ।