ਬਾਇਲੋਜੀ ਅਤੇ ਫ਼ਿਜੀਕਸ ਵਿਸ਼ਿਆਂ ਦੇ ਲੈਕਚਰਾਰਾਂ ਦੀ ਤਿੰਨ ਰੋਜ਼ਾ ਵਰਕਸ਼ਾਪ ਲਗਾਈ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 3 ਦਸੰਬਰ 2022- ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਮਨਪ੍ਰੀਤ ਸਿੰਘ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਦੀ ਯੋਗ ਅਗਵਾਈ ਹੇਠ ਜ਼ਿਲਾ ਮੈਂਟਰ, ਪਿ੍ਰੰਸੀਪਲ ਮਨਜੀਤ ਸਿੰਘ ਭੁੱਲਰ ਨੇ ਜ਼ਿਲਾ ਪੱਧਰ ਤੇ ਬਾਇਲੋਜੀ ਵਿਸ਼ੇ ਦੀ ਤਿੰਨ ਰੋਜ਼ਾ ਪ੍ਰੈਕਟੀਕਲ/ਐਕਟਵਿਟੀ ਦੀ ਵਰਕਸ਼ਾਪ/ਟਰੇਨਿੰਗ ਅਤੇ ਪਿ੍ਰੰਸੀਪਲ ਜ਼ਿਲਾ ਮੈਂਟਰ ਰਾਜੇਸ਼ ਕੁਮਾਰ ਸ਼ਰਮਾ ਨੇ ਜ਼ਿਲਾ ਪੱਧਰ ਤੇ ਫ਼ਿਜੀਕਸ ਵਿਸ਼ੇ ਦੀ ਤਿੰਨ ਰੋਜ਼ਾ ਪ੍ਰੈਕਟੀਕਲ/ਐਕਟਵਿਟੀ ਦਾ ਆਯੋਜਨ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਕੀਤਾ।
ਇਸ ਵਰਕਸ਼ਾਪ ਚ ਵੱਖ-ਵੱਖ ਸਾਇੰਸ ਗਰੁੱਪਾਂ ਵਾਲੇ ਸਕੂਲਾਂ ਦੇ 12 ਲੈਕਚਰਾਰ ਬਾਇਲੋਜੀ ਅਤੇ ਫ਼ਿਜੀਕਸ ਦੇ 12 ਲੈਕਚਰਾਰਾਂ ਨੇ ਭਾਗ ਲਿਆ। ਬਾਇਲੋਜੀ ਵਿਸ਼ੇ ਦੇ ਰਿਸੋਰਸਰ ਪਰਸਨ ਗੁਰਜਿੰਦਰ ਸਿੰਘ, ਕਰਮਜੀਤ ਸਿੰਘ, ਗੁਰਪਿੰਦਰ ਕੌਰ ਅਤੇ ਫ਼ਿਜੀਕਸ ਵਿਸ਼ੇ ਦੇ ਰਿਸੋਰਸ ਪਰਸਨ ਜ਼ੈਲ ਸਿੰਘ, ਸ਼ਿੰਕਦਰ ਸ਼ਰਮਾ ਤੇ ਮਨਪ੍ਰੀਤ ਕੌਰ ਨੇ 11ਵੀਂ ਅਤੇ 12ਵੀਂ ਦੇ ਸਾਰੇ ਪ੍ਰੈਕਟੀਕਲ ਅਤੇ ਏਡਕੇਅਰਐਪ ਤੇ ਅਪਲੋਡ ਗਤੀਵਿਧੀਆਂ ਕਰਵਾਈਆਂ।
ਪਹਿਲੇ ਦਿਨ ਡਾਈਟ ਫ਼ਰੀਦਕੋਟ ਦੇ ਇੰਚਾਰਜ਼ ਸੁਖਬੀਰਇੰਦਰ ਸਿੰਘ ਉਚੇਚੇ ਤੌਰ ਤੇ ਵਰਕਸ਼ਾਪ ਚ ਪਹੁੰਚੇ। ਇਸ ਮੌਕੇ ਪਿ੍ਰੰਸੀਪਲ ਮਨਜੀਤ ਸਿੰਘ ਭੁੱਲਰ ਅਤੇ ਪਿ੍ਰੰਸੀਪਲ ਰਾਜੇਸ਼ ਸ਼ਰਮਾ ਨੇ ਸਾਰੇ ਬਾਇਲੋਜੀ ਅਤੇ ਫ਼ਿਜੀਕਸ ਵਿਸ਼ਿਆਂ ਦੇ ਲੈਕਚਰਾਰ ਸਾਹਿਬਾਨ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਦੋਹਾਂ ਵਿਸ਼ਿਆਂ ਦੇ ਪ੍ਰਾਪਤ ਗਿਆਨ ਨੂੰ ਵਿਦਿਆਰਥੀਆਂ ਦਾ ਅਮਲੀ ਗਿਆਨ ਬਣਾਉਣ ਵਾਸਤੇ ਨਿਰੰਤਰ ਠੋਸ ਉਪਰਾਲੇ ਕੀਤੇ ਜਾਣ। ਸਮੂਹ ਲੈਕਚਰਾਰ ਸਾਹਿਬਾਨ ਨੇ ਇਸ ਵਰਕਸ਼ਾਪ ਚ ਪੂਰਨ ਦਿਲਚਸਪੀ ਨਾਲ ਭਾਗ ਲਗਾਉਂਦਿਆਂ ਵਿਭਾਗ ਤੋਂ ਮੰਗ ਕੀਤੀ ਕਿ ਅਜਿਹੇ ਪ੍ਰੋਗਰਾਮ ਅਤੇ ਵਰਕਸ਼ਾਪ ਨਿਰੰਤਰ ਲਗਾਈਆਂ ਜਾਣ।