6 ਦਸੰਬਰ ਤੋਂ ਸੁਰੂ ਹੋਣ ਜਾ ਰਹੀਆਂ ਸੂਬਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਲਈ ਮੀਟਿੰਗ
6000 ਖਿਡਾਰੀ ਅਤੇ 2000 ਅਧਿਆਪਕ ਤੇ ਖੇਡ ਅਧਿਕਾਰੀ ਲੈਣਗੇ ਭਾਗ
ਭਾਈ ਨੰਦ ਲਾਲ ਪਬਲਿਕ ਸਕੂਲ ਅਤੇ ਖਾਲਸਾ ਕਾਲਜ ਦੇ ਖੇਡ ਮੈਦਾਨਾਂ ਵਿਚ ਹੋਣਗੀਆਂ ਖੇਡਾਂ
ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 03 ਦਸੰਬਰ 2022:ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ 6 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਅੱਜ ਭਾਈ ਨੰਦ ਲਾਲ ਪਬਲਿਕ ਸਕੂਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿਲਾ ਸਿੱਖਿਆ ਅਫਸਰ(ਐ.ਸਿੱ.) ਰੂਪਨਗਰ ਸੰਗੀਤਾ ਸ਼ਰਮਾ ਵੱਲੋਂ ਸਮੂਹ ਕਨਵੀਨਰ, ਉਪ ਕਨਵੀਨਰ ਅਤੇ ਅਧਿਆਪਕਾਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਨੂੰ ਕਰਵਾਉਣ ਲਈ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆ ਗਈਆਂ।
ਮੀਟਿੰਗ ਵਿੱਚ ਉਕਤ ਤੋਂ ਇਲਾਵਾ ਉਪ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਰੰਜਨਾ ਕਟਿਆਲ,ਉੱਪ ਜਿਲਾ ਸਿੱਖਿਆ ਅਫਸਰ (ਸੈ.ਸਿੱ.) ਸੁਰਿੰਦਰਪਾਲ ਸਿੰਘ, ਪ੍ਰਿੰਸੀਪਲ ਵਰਿੰਦਰ ਸ਼ਰਮਾਂ ਡੀ.ਐਮ. ਖੇਡਾਂ ਬਲਜਿੰਦਰ ਸਿੰਘ, ਪ੍ਰਿੰਸੀਪਲ ਸਤਨਾਮ ਸਿੰਘ, ਸੀਨੀਆਰ ਲੈਕਚਰਾਰ ਸਤਨਾਮ ਸਿੰਘ ਸੰਧੂ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਨਜੀਤ ਸਿੰਘ ਮਾਵੀ ਆਦਿ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਹੋਣ ਜਾ ਰਹੀਆਂ ਖੇਡਾਂ ਭਾਈ ਨੰਦ ਲਾਲ ਪਬਲਿਕ ਸਕੂਲ਼ ਅਤੇ ਸ਼੍ਰੀ ਗੁਰੁ ਤੇਗ ਬਹਾਦਰ ਖਾਲਸਾ ਕਾਲਜ ਦੇ ਖੇਡ ਮੈਦਾਨਾਂ ਵਿੱਚ ਹੋਣਗੀਆਂ, ਜਿਸ ਲਈ ਜਿਲਾ ਰੂਪਨਗਰ ਦੇ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਮੌਕੇ ਉਹਨਾਂ ਦੱਸਿਆਂ ਕਿ ਇਹਨਾਂ ਖੇਡਾ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਅੰਤਰ ਜਿਲ੍ਹਾ ਟੂਰਨਾਮੈਂਟ ਕਮੇਟੀ, ਜਿਊਰੀ ਆਫ ਅਪੀਲ/ ਤਕਨੀਕੀ ਕਮੇਟੀ, ਪ੍ਰੈਸ ਕਮੇਟੀ, ਸਰਟੀਫਿਕੇਟ ਕਮੇਟੀ,ਰਿਹਾਇਸ਼ ਕਮੇਟੀ, ਟ੍ਰਾਂਸਪੋਰਟ ਕਮੇਟੀ, ਸਟੇਜ ਕਮੇਟੀ, ਗਰਾਊਂਡ ਪ੍ਰਬੰਧਕੀ ਕਮੇਟੀ, ਮੈਸ ਪ੍ਰਬੰਧਕੀ ਕਮੇਟੀ ਤੋਂ ਇਲਾਵਾ ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ, ਫੁੱਟਬਾਲ, ਖੋ ਖੋ, ਐਥਲੈਟਿਕਸ, ਕੁਸ਼ਤੀਆਂ, ਸ਼ਤਰੰਜ, ਰੱਸਾਕੱਸੀ ਲੜਕੇ, ਜਿਮਨਾਸਟਿਕ, ਬੈਡਮਿੰਟਨ, ਰੱਸੀਟੱਪਾ, ਯੋਗਾ, ਸਕੇਟਿੰਗ, ਕਰਾਟੇ, ਗੱਤਕਾ (ਲੜਕੇ) ਅਤੇ ਤੈਰਾਕੀ ਖੇਡ ਦੀਆਂ ਕਮੇਟੀਆਂ ਵੀ ਬਣਾਈਆ ਗਈਆਂ ਹਨ। ਇਸ ਮੌਕੇ ਜਿਲਾ ਸਿੱਖਿਆ ਅਫਸਰ ਸੰਗੀਤਾ ਸ਼ਰਮਾਂ ਨੇ ਦੱਸਿਆ ਕਿ ਸੂਬਾ ਪ੍ਰਾਇਮਰੀ ਸਕੂਲ ਖੇਡਾ ਵਿੱਚ ਪੰਜਾਬ ਦੇ 23 ਜਿਲਿਆਂ ਦੇ 6000 ਦੇ ਕਰੀਬ ਖਿਡਾਰੀ ਅਤੇ 2000 ਦੇ ਕਰੀਬ ਅਧਿਆਪਕ ਅਤੇ ਖੇਡ ਅਧਿਕਾਰੀ ਭਾਗ ਲੈਣਗੇ। ਜਿਹਨਾਂ ਦੀ ਸਹੂਲਤ ਲਈ ਬਣਾਈਆਂ ਗਈਆਂ ਕਮੇਟੀਆਂ ਹਰ ਸਮੇਂ ਕੰਮ ਕਰਨਗੀਆਂ। ਉਹਨਾਂ ਦੱਸਿਆ ਕਿ ਖਿਡਾਰੀਆਂ ਅਤੇ ਅਧਿਕਾਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸ਼੍ਰੀ ਗੁਰੁ ਤੇਗ ਬਹਾਦਰ ਨਿਵਾਸ ਵਿਖੇ ਕੀਤਾ ਗਿਆ ਹੈ।
ਇਸ ਮੌਕੇ ਪ੍ਰਿੰਸੀਪਲ ਅਵਤਾਰ ਸਿੰਘ, ਪ੍ਰਿੰ. ਹਰਦੀਪ ਸਿੰਘ ਢੀਡਸਾਂ, ਪ੍ਰਿੰ ਇੰਦਰਜੀਤ ਸਿੰਘ, ਸੁਪਰਡੈਂਟ ਮਲਕੀਤ ਸਿੰਘ ਭੱਠਲ, ਮਨਿੰਦਰ ਰਾਣਾ, ਹਰਕੀਰਤ ਸਿੰਘ ਮਿਨਹਾਸ, ਹਰਮਨ ਸੰਧੂ, ਹਰਪ੍ਰੀਤ ਸਿੰਘ ਲੌਗੀਆਂ, ਅਮਰੀਕ ਸਿੰਘ ਸਨੋਲੀ, ਰਾਕੇਸ਼ ਕੁਮਾਰ ਰੌੜੀ, ਮਨਜੋਤ ਸਿੰਘ, ਤਰਲੋਚਨ ਸਿੰਘ, ਭੁਪਿੰਦਰ ਸਿੰਘ ਮਿੰਟੂ, ਇਕਬਾਲ ਸਿੰਘ, ਗੁਰਜਤਿੰਦਰਪਾਲ ਸਿੰਘ, ਸ਼ਰਨਜੀਤ ਕੌਰ, ਰਵਿੰਦਰ ਕੁਮਾਰ, ਪੰਕਜ ਕੁਮਾਰ, ਅਰਵਿੰਦਰ ਕੁਮਾਰ ਲਾਲੀ, ਜਸਵੀਰ ਸਿੰਘ ਮਾਨ, ਲਖਵਿੰਦਰ ਸਿੰਘ ਸੈਣੀ, ਰਾਕੇਸ਼ ਭੰਡਾਰੀ, ਤਾਰਾ ਰਾਣੀ, ਅਮਨਪ੍ਰੀਤ ਕੌਰ, ਰਾਜੇਸ਼ ਗੁਲੇਰੀਆ, ਲਖਵਿੰਦਰ ਸਿੰਘ ਕੋਟਲਾ, ਚਰਨਜੀਤ ਸਿੰਘ ਬੰਗਾ, ਗੁਰਚਰਨ ਸਿੰਘ, ਸ਼ੁਸ਼ੀਲ ਧੀਮਾਨ, ਰਾਜਵੀਰ ਚੌਂਤਾ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।