ਇਨਕਮ ਟੈਕਸ ਬਾਰ ਐਸੋਸੀਏਸ਼ਨ ਨੇ ਐਡਵੋਕੇਟ ਦਿਵਸ ਮਨਾਇਆ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 4 ਦਸੰਬਰ, 2022: ਬੀਤੀ ਦਿਨੀਂ ਇਨਕਮ ਟੈਕਸ ਬਾਰ ਐਸੋਸੀਏਸ਼ਨ ਫਰੀਦਕੋਟ ਵੱਲੋਂ ਐਡਵੋਕੇਟ ਦਿਵਸ ਮਨਾਇਆ ਗਿਆ। ਇਸ ਮੌਕੇ ’ਤੇ ਇਨਕਮ ਟੈਕਸ ਬਾਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗਗਨਦੀਪ ਸੁਖੀਜਾ ਅਤੇ ਉਪ ਪ੍ਰਧਾਨ ਐਡਵੋਕੇਟ ਭੂਸ਼ਣ ਬਾਂਸਲ ਨੇ ਕਿਹਾ ਇਹ ਦਿਨ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ ਰਾਜੇਂਦਰ ਪ੍ਰਸ਼ਾਦ ਦੇ ਜੈਯੰਤੀ ਮੌਕੇ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਡਾ ਪ੍ਰਸ਼ਾਦ ਦੇਸ਼ ਦੇ ਪਹਿਲੇ ਰਾਸ਼ਟਰਪਤੀ ਤੇ ਇੱਕ ਮਹਾਨ ਆਜ਼ਾਦੀ ਘੁਲਾਟੀਏ ਸਨ ਤੇ ਉਨ੍ਹਾਂ ਨੇ ਕਿਹਾ ਡਾ ਪ੍ਰਸ਼ਾਦ ਨੇ ਭਾਰਤੀ ਸੰਵਿਧਾਨ ਦੀ ਉਸਾਰੀ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਨੇ ਕਿਹਾ ਰਾਸ਼ਟਰਪਤੀ ਤੋਂ ਪਹਿਲਾਂ ਇਹ ਵਕੀਲ ਵੀ ਸਨ। ਇਸ ਮੌਕੇ ਵਿਨੈ ਗੁਪਤਾ, ਜੇ ਕੇ ਗਰਗ, ਅਨੁਜ ਗੁਪਤਾ, ਰਾਜੀਵ ਗੁਪਤਾ, ਰਜਨੀਸ਼ ਗਰੋਵਰ, ਰੋਹਿਤ ਬਾਂਸਲ, ਕੇਸ਼ਵ ਗਰੋਵਰ, ਸੰਜੀਵ ਅਰੋੜਾ ਆਦਿ ਹਾਜ਼ਰ ਸਨ।