← ਪਿਛੇ ਪਰਤੋ
ਦਿੱਲੀ : ਨਗਰ ਨਿਗਮ ਦੇ 250 ਵਾਰਡਾਂ ’ਚ ਵੋਟਾਂ ਪੈਣ ਦਾ ਅਮਲ ਜਾਰੀ ਨਵੀਂ ਦਿੱਲੀ, 4 ਦਸੰਬਰ, 2022: ਨਗਰ ਨਿਗਮ ਦਿੱਲੀ ਦੇ 250 ਵਾਰਡਾਂ ਵਿਚ ਵੋਟਾਂ ਪੈਣ ਦਾ ਅਮਲ ਜਾਰੀ ਹੈ। ਵੋਟਾਂ 5.30 ਵਜੇ ਬਾਅਦ ਦੁਪਹਿਰ ਤੱਕ ਪੈਣਗੀਆਂ। ਇਹਨਾਂ ਚੋਣਾਂ ਵਿਚ 1.45 ਕਰੋੜ ਵੋਟਰ 1349 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਮੁੱਖ ਮੁਕਾਬਲਾ ਇਥੇ ਤਿੰਨ ਧਿਰੀਹੈ ਜਿਸ ਵਿਚ ਭਾਜਪਾ ਤੇ ਆਪ ਤੋਂ ਇਲਾਵਾ ਕਾਂਗਰਸ ਵੀ ਸ਼ਾਮਲ ਹੈ। ਕੇਂਦਰੀ ਮੰਤਰੀਆਂ, ਭਾਜਪਾ ਦੇ ਰਾਜ ਵਾਲੇ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੇ ਭਾਜਪਾ ਉਮੀਦਵਾਰਾਂ ਵਾਸਤੇ ਘਰ ਘਰ ਜਾ ਕੇ ਵੋਟਾਂ ਮੰਗੀਆਂ। ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ :
Total Responses : 189