ਇੰਦੌਰ : ਸਰਕਾਰੀ ਲਾਅ ਕਾਲਜ ਵਿਚ ਹਿੰਦੂ ਵਿਰੋਧੀ ਕਿਤਾਬ ਲਾਇਬ੍ਰੇਰੀ ’ਚ ਮਿਲਣ ’ਤੇ ਪਿਆ ਰੌਲਾ, ਪ੍ਰਿੰਸੀਪਲ ਨੁੰ ਦੇਣਾ ਪਿਆ ਅਸਤੀਫਾ
ਇੰਦੌਰ, 4 ਦਸੰਬਰ, 2022: ਇੰਦੌਰ ਦੇ ਨਵੇਂ ਸਰਕਾਰੀ ਲਾਅ ਕਾਲਜ ਵਿਚ ਹਿੰਦੂ ਵਿਰੋਧੀ ਕਿਤਾਬ ਵਿਚ ਧਾਰਮਿਕ ਕੱਟੜਤਾ ਦਾ ਪ੍ਰਚਾਰ ਦਾ ਖੁਲ੍ਹਾਸਾ ਹੋਣ ’ਤੇ ਰੋਲਾ ਪੈ ਗਿਆ ਜਿਸ ਕਾਰਨ ਜਿਥੇ ਕਾਲਜ ਪ੍ਰਸ਼ਾਸਨ ਨੂੰ ਛੇ ਪ੍ਰੋਫੈਸਰਾਂ ਨੂੰ ਡਿਊਟੀ ਤੋਂ ਫਾਰਗ ਕਰਨਾ ਪਿਆ, ਉਥੇ ਹੀ ਪ੍ਰਿੰਸੀਪਲ ਨੂੰ ਅਸਤੀਫਾ ਦੇਣਾ ਪਿਆ।
ਇਸ ਕਿਤਾਬ ਵਿਚ ਹਿੰਦੂ ਵਿਰੋਧੀ ਟਿੱਪਣੀਆਂ ਕੀਤੀਆਂ ਗਈਆਂ ਤੇ ਕਈ ਸੰਗਠਨਾਂ ਖਿਲਾਫ ਬੇਹੱਦ ਇਤਰਾਜ਼ਯੋਗ ਭਾਸ਼ਾ ਵਰਤੀ ਗਈ ਹੈ। ਡਾ. ਫਰਹਾਤ ਖਾਨ ਵੱਲੋਂ ਇਹ ਪੁਸਤਕ ’ਮਾਸ ਵਾਇਲੰਸ ਐਂਡ ਕ੍ਰਿਮੀਨਲ ਜਸਟਿਸ ਸਿਸਟਮ’ ਲਿਖੀ ਗਈ ਹੈ ਜੋ ਕਾਲਜ ਦੀ ਲਾਇਬ੍ਰੇਰੀ ਵਿਚ ਮਿਲ ਗਈ ਹੈ। ਇਸ ਵਿਚ ਹਿੰਦੂਆਂ, ਆਰ ਐਸ ਐਸ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਹੋਰ ਹਿੰਦੂ ਸੰਗਠਨਾਂ ਦੇ ਖਿਲਾਫ ਟਿੱਪਣੀਆਂ ਕੀਤੀਆਂ ਗਈਆਂ ਹਨ। ਇਹ ਵੀ ਲਿਖਿਆ ਹੈ ਕਿ ਇਹ ਸੰਗਠਨ ਪੰਜਾਬ ਵਿਚ ਅਤਿਵਾਦੀ ਗਤੀਵਿਧੀਆਂ ਵਿਚ ਸ਼ਾਮਲ ਹਨ। ਸਰਕਾਰ ਨੇ ਮਾਮਲੇ ਦੀ ਜਾਂਚ ਐਡੀਸ਼ਨਲ ਚੀਫ ਸੈਕਟਰੀ ਨੂੰ ਸੌਂਪੀ ਹੈ। ਵਿਦਿਆਰਥੀਆਂ ਨੂੰ ਭੜਕਾਉਣ ਦੇ ਮਾਮਲੇ ’ਤੇ ਛੇ ਅਧਿਆਪਕਾਂ ਖਿਲਾਫ ਜਾਂਚ ਵੀ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਵਿਦਿਆਰਥੀਆਂ ਨੇ ਆਪ ਵੀ ਐਫ ਆਈ ਆਰ ਦਰਜ ਕਰਵਾਈ ਹੈ।