ਟੌਲ ਪਲਾਜ਼ਾ ਬੰਦ ਕਰਵਾਉਣਗੇ ਕਿਸਾਨ- ਪੜ੍ਹੋ ਤਾਰੀਖਾਂ ਦਾ ਵੇਰਵਾ - ਮੋਰਚੇ ਦੇ 9ਵੇਂ ਦਿਨ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ
ਰੋਹਿਤ ਗੁਪਤਾ
ਗੁਰਦਾਸਪੁਰ 4 ਦਸੰਬਰ 2022 -15 ਦਸੰਬਰ ਤੋਂ 15 ਜਨਵਰੀ ਤੱਕ ਸਾਰੇ ਟੋਲ ਪਲਾਜੇ ਫਰੀ ਰੱਖੇ ਜਾਣਗੇ। ਇਹ ਐਲਾਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਨੇ ਕੀਤਾ ਹੈ .
ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਲੱਗੇ ਪੱਕੇ ਮੋਰਚੇ ਵਾਲੀ ਥਾਂ ਤੇ ਪ੍ਰੈਸ ਕਾਨਫਰੰਸ ਕਿਸਾਨ ਨੇਤਾਵਾਂ ਹਰਦੀਪ ਸਿੰਘ ਫੋਜੀ ਤੇ ਸੁਖਦੇਵ ਸਿੰਘ ਅੱਲੜ ਪਿੰਡੀ ਨੇ ਐਲਾਨ ਕੀਤਾ ਕਿ 5 ਦਸੰਬਰ ਨੂੰ ਪੰਜਾਬ ਭਰ ਦੇ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਤੇ 7 ਦਸੰਬਰ ਨੂੰ ਡੀਸੀ.ਦਫ਼ਤਰਾਂ ਦੇ ਮੁੱਖ ਗੇਟ ਬੰਦ ਕੀਤੇ ਜਾਣਗੇ, 12 ਦਸੰਬਰ ਨੂੰ ਮੰਤਰੀਆਂ, ਵਿਧਾਇਕਾਂ ਦੇ ਘਰਾਂ ਅੱਗੇ ਵਿਸ਼ਾਲ ਧਰਨੇ ਦਿੱਤੇ ਜਾਣਗੇ ਤੇ 15 ਦਸੰਬਰ ਤੋਂ 15 ਜਨਵਰੀ ਤੱਕ ਸਾਰੇ ਟੋਲ ਪਲਾਜੇ ਫਰੀ ਰੱਖੇ ਜਾਣਗੇ।
ਕਿਸਾਨ ਆਗੂਆਂ ਨੇ ਮੀਡੀਏ ਨੂੰ ਦੱਸਿਆ ਕਿ ਜੇਕਰ ਪੰਜਾਬ ਤੇ ਕੇਂਦਰ ਸਰਕਾਰ ਨੇ ਮਸਲਿਆਂ ਦਾ ਹੱਲ ਨਾ ਕੱਢਿਆ ਤਾਂ ਫ਼ੇਰ ਸੂਬਾ ਕਮੇਟੀ ਦੀ ਮੀਟਿੰਗ ਲਾਕੇ ਆਰ-ਪਾਰ ਦੇ ਨਿਬੇੜਾ ਕਰੂ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੱਕੇ ਮੋਰਚਿਆਂ ਦੇ 9ਵੇਂ ਦਿਨ ਜੀ-20 ਦੇਸ਼ਾਂ ਦੀਆਂ ਗੁਰਦਾਸਪੁਰ ਸਮੇਤ ਦੇਸ਼ ਦੇ 50 ਸ਼ਹਿਰਾਂ ਦੀਆਂ 200 ਥਾਵਾਂ ਉੱਤੇ ਮੀਟਿੰਗਾਂ ਕਰਨ ਨੂੰ ਪੰਜਾਬ ਤੇ ਦੇਸ਼ ਦੇ ਲੋਕਾਂ ਦੀ ਕਿੱਤੇ ਦੀ ਬਰਬਾਦੀ ਦੱਸਦਿਆ ਅੱਜ ਗੁਰਦਾਸਪੁਰ ਜੀ.ਟੀ. ਡਾਕਖਾਨਾ ਚੋਂਕ ਰੋਡ ਜਾਮ ਕਰਕੇ ਅਡਾਨੀ, ਅੰਬਾਨੀ ਸਮੇਤ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰੇ ਕੀਤੇ ਗਏ ਤੇ ਕਿਸਾਨ ਆਗੂਆਂ ਨੇ ਜੋਰਦਾਰ ਮੰਗ ਕੀਤੀ ਕਿ ਜੀ-20 ਦੇਸ਼ਾਂ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਬੜਾਵਾ ਦੇਣ ਵਾਲੀਆਂ ਭਾਰਤ ਵਿੱਚ ਹੋ ਰਹੀਆਂ ਮੀਟਿੰਗਾਂ ਰੱਦ ਕੀਤੀਆਂ ਜਾਣ, 23 ਫ਼ਸਲਾਂ ਦੀ ਖ਼ਰੀਦ ਦਾ ਗਾਰੰਟੀ ਕਾਨੂੰਨ ਬਣਾਉਣ, ਪਿੰਡਾਂ ਵਿੱਚ ਛੋਟੀਆਂ ਸਨਅਤਾਂ ਖੇਤੀਬਾੜੀ ਉੱਤੇ ਅਧਾਰਤ ਲਗਾਉਣ, ਬਿਜਲੀ ਵੰਡ ਕਾਨੂੰਨ 2022 ਰੱਦ ਕਰਨ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ, ਪੰਜਾਬ ਦੀ ਸਾਰੀ ਜ਼ਮੀਨ ਨੂੰ ਨਹਿਰੀ ਪਾਣੀ ਲਾਉਣ, ਨਿੱਜੀ ਕੰਪਨੀਆਂ ਦੇ ਨਹਿਰੀ ਪ੍ਰਜੈਕਟ ਰੱਦ ਕਰਨ, ਪੰਜਾਬ ਦੀਆਂ ਮੰਡੀਆਂ ਦਾ ਪੇਂਡੂ ਵਿਕਾਸ ਫੰਡ ਤੁਰੰਤ ਜਾਰੀ ਕਰਨ, ਅੰਨ ਕਲਿਆਣ ਯੋਜਨਾ ਉੱਤੇ ਲਾਇਆ 11% ਕੱਟ ਤੁਰੰਤ ਵਾਪਸ ਲੈਣ, ਤੇਲ ਦੀਆਂ ਕੀਮਤਾਂ ਘੱਟ ਕਰਨ, ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨ ਅਤੇ ਬੇਅਦਬੀ ਕਰਨ ਤੇ ਬੇਅਦਬੀ ਕਰਨ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀ । ਇਸ ਮੌਕੇ ਹਾਜ਼ਰ ਆਗੂ ਹਰਵਿੰਦਰ ਸਿੰਘ ਮਸਾਣੀਆਂ, ਸੁਖਦੇਵ ਸਿੰਘ ਅੱਲੜ ਪਿੰਡੀ, ਹਰਜੀਤ ਸਿੰਘ ਲੀਲਕਲਾ, ਹਰਭਜਨ ਸਿੰਘ ਨੱਤ, ਝਿਰਮਲ ਸਿੰਘ ਬੱਜੂਮਾਨ, ਜਤਿੰਦਰ ਸਿੰਘ ਵਰਿਆ, ਵੱਸਣ ਸਿੰਘ ਪੀਰਾਂ ਬਾਗ਼, ਸੂਬਾ ਸਿੰਘ ਤੁੰਗ, ਰਣਬੀਰ ਸਿੰਘ ਡੁਗਰੀ, ਮਨਜੀਤ ਸਿੰਘ ਨਾਗਰਾ, ਆਦਿ ਹਾਜ਼ਰ ਸਨ।
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ ਵਿਸ਼ੇਸ਼ ਤੌਰ ਤੇ ਪਹੁੰਚੇ ਤੇ, ਧਰਨੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਫੋਜੀ ਜਿਲਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਨੇ ਲਿਖਤੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਦੇ ਕਿਸਾਨ ਮਜ਼ਦੂਰ ਵਿਰੋਧੀ ਰਵਈਏ ਵਿਰੁੱਧ ਸੰਘਰਸ਼ ਤਿੱਖ਼ਾ ਕਰਦਿਆਂ