ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਮਿਸ਼ਨ 1001 ਖ਼ੂਨਦਾਨ ਕੈਂਪ
ਦੀਪਕ ਗਰਗ
ਕੋਟਕਪੂਰਾ, 4 ਦਸੰਬਰ 2022 :- ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਮਿਸ਼ਨ 1001 ਖੂਨਦਾਨੀ ਤਹਿਤ ਪੀਬੀਜੀ ਵੈਲਫੇਅਰ ਕਲੱਬ, ਜਿਲਾ ਰੈੱਡ ਕਰਾਸ ਸੁਸਾਇਟੀ ਸ਼ਾਖਾ ਫਰੀਦਕੋਟ ਵਲੋਂ ਬਾਲਾ ਜੀ ਲੰਗਰ ਸੇਵਾ ਸੰਮਤੀ ਦੇ ਸਹਿਯੋਗ ਨਾਲ ਹਨੂੰਮਾਨ ਮੰਦਿਰ ਪੁਰਾਣੀ ਦਾਣਾ ਮੰਡੀ ਵਿਖੇ ਖੂਨਦਾਨ ਕੈਂਪ ਲਾਇਆ ਗਿਆ।
ਪ੍ਰਧਾਨ ਰਾਜੀਵ ਮਲਿਕ ਅਤੇ ਲੇਡੀਜ ਵਿੰਗ ਦੀ ਪ੍ਰਧਾਨ ਮੰਜੂ ਬਾਲਾ ਨੇ ਦੱਸਿਆ ਕਿ ਕੈਂਪ ਦੌਰਾਨ 37 ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ, ਜਿਸ ਨੂੰ ਬਾਬਾ ਦਿਆਲ ਸਿੰਘ ਸਰਕਾਰੀ ਹਸਪਤਾਲ ਕੋਟਕਪੂਰਾ ਬਲੱਡ ਬੈਂਕ ਦੀ ਟੀਮ ਵੱਲੋਂ ਇਕੱਤਰ ਕੀਤਾ ਗਿਆ। ਕੈਂਪ ਇੰਚਾਰਜ ਰਜਤ ਛਾਬੜਾ ਅਤੇ ਮਾਨਸ਼ੀ ਕਾਲੜਾ ਨੇ ਦੱਸਿਆ ਕਿ ਸੰਸਥਾ ਵੱਲੋਂ ਦਸੰਬਰ ਦਾ ਪੂਰਾ ਮਹੀਨਾ ਇਹ ਕੈਂਪ ਨਿਰੰਤਰ ਸੰਸਥਾ ਵਲੋਂ ਲਾਏ ਜਾ ਰਹੇ ਹਨ ਅਤੇ ਉਹਨਾ ਹੋਰਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਪਿੰਡਾਂ ਅਤੇ ਸ਼ਹਿਰਾਂ ’ਚ ਖੂਨਦਾਨ ਕੈਂਪ ਲਾਉਣ ਲਈ ਸੰਸਥਾ ਨਾਲ ਸੰਪਰਕ ਕਰਨ ਤਾਂ ਜੋ ਨਿਰੰਤਰ ਆ ਰਹੀ ਖੂਨ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ।
ਅਕਾਸ਼ ਗਰਗ ਅਤੇ ਲਵਲੀ ਅਰੋੜਾ ਨੇ ਦੱਸਿਆ ਕਿ ਅੱਜ ਦੇ ਕੈਂਪ ਦੌਰਾਨ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਐਚਡੀਐੱਫਸੀ ਬੈਂਕ ਸ਼ਾਖਾ ਫਰੀਦਕੋਟ ਵਲੋਂ ਸਨਮਾਨ ਚਿੰਨ ਦਿੱਤੇ ਗਏ। ਪੀਬੀਜੀ ਵੈਲਫੇਅਰ ਕਲੱਬ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਮੁਤਾਬਿਕ ਇਸ ਮੌਕੇ ਉਪਰੋਕਤ ਤੋਂ ਇਲਾਵਾ ਕਰਨ ਗੋਇਲ, ਸ਼ੁਭਮ ਗਰਗ, ਕੁਨਾਲ ਗੋਇਲ, ਸ਼ੁਸ਼ਾਂਤ ਬਾਂਸਲ, ਦੀਪਕ ਗੋਇਲ ਸਮੇਤ ਸੰਸਥਾ ਦੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।