ਸਰਕਾਰੀ ਕਾਲਜ ਦੇ ਊਰਦੂ ਵਿਭਾਗ ਵਲੋਂ ਐਕਸਟੈਂਸ਼ਨ ਲੈਕਚਰ 'ਉਰਦੂ ਅਦਬ ਮੇਂ ਤਨਜ਼ ਮਿਜ਼ਾਹ' ਵਿਸ਼ੇ 'ਤੇ ਕਰਵਾਇਆ ਗਿਆ
- ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਤਣਾਅ ਦਾ ਬੋਝ ਘੱਟ ਕਰਨ ਲਈ ਇਸ ਤਰ੍ਹਾਂ ਦਾ ਅਦਬ ਹੀ ਸਹਾਇਕ ਹੁੰਦਾ --ਡਾਕਟਰ ਮਨਜ਼ੂਰ ਹਸਨ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 4 ਦਸੰਬਰ 2022- ਸਥਾਨਕ ਸਰਕਾਰੀ ਕਾਲਜ ਦੇ ਊਰਦੂ ਵਿਭਾਗ ਵਲੋਂ ਇਕ ਐਕਸਟੇਸ਼ਨ ਲੈਕਚਰ 'ਉਰਦੂ ਅਦਬ ਮੇਂ ਤਨਜ਼ ਮਿਜ਼ਾਹ' ਵਿਸ਼ੇ 'ਤੇ ਆਯੋਜਨ ਕੀਤਾ ਗਿਆ ਜਿਸ ਵਿਚ ਮੁੱਖ ਵਕਤਾ ਵਜੋਂ ਡਾ. ਮਨਜੂਰ ਹਸਨ ਸਾਬਕਾ ਸਕੱਤਰ ਪੰਜਾਬ ਉਰਦੂ ਅਕਾਦਮੀ ਮਾਲੇਰਕੋਟਲਾ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਆਰੰਭ ਵਿੱਚ ਕਾਲਜ ਦੇ ਪ੍ਰਿੰਸੀਪਲ ਪ੍ਰੋ. ਡਾ. ਬਰਜਿੰਦਰ ਸਿੰਘ ਟੌਹੜਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਤਰਾਂ ਦੇ ਲੰਕਚਰ ਸਾਡੇ ਵਿਦਿਆਰਥੀਆਂ ਲਈ ਪ੍ਰੇਣਾ ਦਾ ਸਰੋਤ - ਹਨ ਅਤੇ ਸਾਡੇ ਵਿਦਿਆਰਥੀ ਇਸ ਤੋਂ ਜ਼ਰੂਰ ਲਾਭ ਚੁੱਕਣਗੇ ਅਤੇ ਭਵਿੱਖ ਰਸ਼ਨ ਕਰਨ ਲਈ ਸਹਾਇਕ ਹੋਣਗੇ। ਇਸ ਤੋਂ ਬਾਅਦ ਮੁੱਖ ਵਕਤਾ ਡਾ.ਮਨਜ਼ੂਰ ਹਸਨ ਨੇ ਉਰਦੂ ਅਦਬ ਮੈਂ ਤਨਜ਼ ਮਿਜ਼ਾਹ ਵਿਸ਼ੇ 'ਤੇ ਜਾਣਕਾਰੀ ਭਰਪੂਰ ਅਪਣਾ ਭਾਸ਼ਨ ਦਿੱਤਾ। ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਸਾਡੀ ਮੁਸ਼ਕਿਲਾਂ ਭਰੀ ਜ਼ਿੰਦਗੀ ਵਿਚ ਤਨਜ਼ ਮਿਜ਼ਾਹੀ ਅਦਬ ਦੀ ਬਹੁਤ ਮਹੱਤਤਾ ਹੈ, ਕਿਉਕਿ ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਤਣਾਅ ਦਾ ਬੋਝ ਘੱਟ ਕਰਨ ਲਈ ਇਸ ਤਰ੍ਹਾਂ ਦਾ ਅਦਬ ਹੀ ਸਹਾਇਕ ਹੁੰਦਾ ਹੈ।
ਇਸ ਭਾਸ਼ਨ ਵਿਚ ਵਿਸ਼ੇਸ਼ ਤੌਰ 'ਤੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ.ਮੁਹੰਮਦ ਇਰਫਾਨ ਫਾਰੂਕੀ, ਵਿਭਾਗੀ ਅਧਿਆਪਕ ਡਾ.ਮੁਹੰਮਦ ਸੁਹੇਬ ਤੋਂ ਇਲਾਵਾ ਪ੍ਰੋ.ਗੁਰਜਿੰਦਰ ਸਿੰਘ ਚਹਿਲ, ਪ੍ਰੋ ਹਰਗੁਰਪ੍ਰਤਾਪ ਸਿੰਘ, ਪ੍ਰੋ.ਵਲੀ ਮੁਹੰਮਦ, ਪ੍ਰੋ. ਗੁਰਮੀਤ ਸਿੰਘ, ਪ੍ਰੋ. ਬਲਜਿੰਦਰ ਕੌਰ, ਪ੍ਰੋ,ਅਲਕ ਕੁਮਾਰ ਸ਼ੁਕਲਾ, ਪ੍ਰੋ ਮੁਹੰਮਦ ਅਨਵਰ ਆਦਿ ਮੌਜੂਦ ਸਨ। ਆਖਿਰ ਵਿਚ ਡਾ. ਮੁਹੰਮਦ ਅਸ਼ਰਫ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।