ਸਵਾਰੀਆਂ ਨਾਲ ਭਰੀ ਬੱਸ ਚਲਾ ਰਹੇ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ, ਟ੍ਰੈਫਿਕ ਸਿਗਨਲ 'ਤੇ ਖੜ੍ਹੇ ਲੋਕਾਂ ਨੂੰ ਵੀ ਕੁਚਲਿਆ
ਮੱਧ ਪ੍ਰਦੇਸ਼, 4 ਦਸੰਬਰ 2022 - ਮੱਧ ਪ੍ਰਦੇਸ਼ ਦੇ ਜਬਲਪੁਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਜਿਸ ਵਿੱਚ ਇੱਕ ਬੱਸ ਡਰਾਈਵਰ ਨੂੰ ਬੱਸ ਚਲਾਉਂਦੇ ਸਮੇਂ ਦਿਲ ਦਾ ਦੌਰਾ ਪੈ ਗਿਆ, ਜਿਸ ਤੋਂ ਬਾਅਦ ਬੱਸ ਬੇਕਾਬੂ ਹੋ ਕੇ ਕੋਲਕਾਂ 'ਤੇ ਜਾ ਚੜ੍ਹੀ। ਇਸ ਵਿੱਚ ਡਰਾਈਵਰ ਦੀ ਮੌਤ ਹੋ ਗਈ ਹੈ। ਇਸ ਤੋਂ ਬਿਨਾ ਡਰਾਈਵਰ ਨੂੰ ਦੌਰਾ ਪੈਣ ਤੋਂ ਬਾਅਦ ਜਦੋਂ ਬੱਸ ਲੋਕਾਂ ਨੂੰ ਮਿੱਧਦੀ ਹੋਈ ਚਲੀ ਗਈ ਤਾਂ ਇਸ ਹਾਦਸੇ 'ਚ ਵੀ ਇੱਕ ਜ਼ਖਮੀ ਹੋਏ ਬਜ਼ੁਰਗ ਦੀ ਵੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਦੋ ਬੱਚਿਆਂ ਸਮੇਤ ਪੰਜ ਹੋਰ ਲੋਕ ਜ਼ਖਮੀ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਫੋਰਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਦਰਅਸਲ, ਇਹ ਘਟਨਾ ਮੱਧ ਪ੍ਰਦੇਸ਼ ਦੇ ਜਬਲਪੁਰ ਦੀ ਹੈ। ਇਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਹਾਦਸਾ ਸ਼ੁੱਕਰਵਾਰ ਦੁਪਹਿਰ ਨੂੰ ਜਬਲਪੁਰ ਦੇ ਇੱਕ ਚੌਰਾਹੇ 'ਤੇ ਵਾਪਰਿਆ। ਇਹ ਸਭ ਉਸ ਸਮੇਂ ਹੋਇਆ ਜਦੋਂ ਇੱਕ ਸਿਟੀ ਬੱਸ ਕੋਤਵਾਲੀ ਥਾਣਾ ਖੇਤਰ ਦੇ ਆਧਾਰਤਲ ਤੋਂ ਰਣਨੀਤਾਲ ਲਈ ਰਵਾਨਾ ਹੋਈ।
ਬੱਸ ਡਰਾਈਵਰ ਨੂੰ ਜਿਵੇਂ ਹੀ ਉਹ ਟਰੈਫਿਕ ਸਿਗਨਲ ਨੇੜੇ ਪਹੁੰਚਿਆ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਬੱਸ ਸਿਗਨਲ 'ਤੇ ਨਹੀਂ ਰੁਕੀ। ਜਦੋਂ ਤੱਕ ਲੋਕ ਕੁਝ ਸਮਝੇ, ਬੱਸ ਸਾਹਮਣੇ ਮੌਜੂਦ ਆਟੋ, ਬਾਈਕ ਅਤੇ ਸਕੂਟੀ ਸਵਾਰਾਂ ਨੂੰ ਕੁਚਲਦੀ ਹੋਈ ਅੱਗੇ ਵਧ ਗਈ।