ਰੋਟਰੀ ਕਲੱਬ ਨੇ ਸ਼ਹਿਰ ਵਿੱਚੋਂ 9 ਵੇਂ ਦਿਨ 36 ਅਵਾਰਾ ਪਸ਼ੂ ਕਾਬੂ ਕਰਕੇ ਗਊਸ਼ਾਲਾ ਵਿੱਚ ਭੇਜੇ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 5 ਦਸੰਬਰ 2022 : ਰੋਟਰੀ ਕਲੱਬ ਵੱਲੋਂ ਅਰਸ਼ ਸੱਚਰ ਦੀ ਅਗਵਾਈ ਹੇਠ ਪ੍ਰਸ਼ਾਸਨ ਦੇ ਸਹਿਯੋਗ ਨਾਲ ਗਾਊ ਮਾਤਾ ਨੂੰ ਸੜਕੀ ਦੁਰਘਟਨਾ ਤੋਂ ਬਚਣ ਲਈ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾ ਰਿਹਾ ਹੈ। ਇਸ ਮੌਕੇ ਤੇ ਰੋਟਰੀ ਕਲੱਬ ਦੇ ਪ੍ਰਧਾਨ ਅਰਸ਼ ਸੱਚਰ ਨੇ ਕਿਹਾ ਗਾਊ ਮਾਤਾ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਉਣ ਦੀ ਮੁਹਿੰਮ ਨੂੰ 9 ਦਿਨ ਹੋ ਗਏ ਹਨ ਤੇ ਅੱਜ 36 ਅਵਾਰਾ ਪਸ਼ੂ ਕਾਬੂ ਕਰ ਗਊਸ਼ਾਲਾ ਵਿਖੇ ਭੇਜੇ ਗਏ ਹਨ। ਉਨ੍ਹਾਂ ਨੇ ਕਿਹਾ ਇਹ ਮੁੰਹਿਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਫਰੀਦਕੋਟ ਸ਼ਹਿਰ ਵਿੱਚ ਸੜਕਾਂ ਤੇ ਤੁਰ ਰਹੀਆਂ ਗਾਵਾਂ ਨੂੰ ਗਾਊਸ਼ਾਲਾ ਵਿੱਚ ਪਹੁੰਚਾਇਆ ਨਹੀ ਜਾਂਦਾ।
ਉਨ੍ਹਾਂ ਨੇ ਕਿਹਾ ਇਹ ਮੁਹਿੰਮ ਤਾਂ ਚਲਾਈ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਧੁੰਦ ਪਾਵੇਗੀ ਤੇ ਗਾਵਾਂ ਸੜਕਾਂ ਵਿਚਕਾਰ ਤੁਰ ਰਹੀਆਂ ਹਨ ਤੇ ਲੋਕਾਂ ਦੇ ਐਕਸੀਡੈਂਟ ਤੋਂ ਬਚਾਅ ਲਈ ਇਹ ਮੁਹਿੰਮ ਚਲਾਈ ਹੈ। ਅਰਸ਼ ਸੱਚਰ ਨੇ ਅੱਗੇ ਕਿਹਾ ਗਾਊ ਮਾਤਾ ਸਾਰੇ ਧਰਮਾਂ ਲਈ ਆਸਥਾ ਦਾ ਵਿਸ਼ਾ ਹੈ, ਉਨ੍ਹਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਇਸ ਮੌਕੇ ਸਮਾਜਸੇਵੀ ਕੈਪਟਨ ਧਰਮ ਸਿੰਘ ਗਿੱਲ ਨੇ ਰੋਟਰੀ ਕਲੱਬ ਵੱਲੋਂ ਕੀਤੇ ਜਾ ਰਹੇ ਨੇਕ ਕੰਮਾਂ ਦੀ ਸਲਾਘਾ ਕੀਤੀ ਤੇ ਕਿਹਾ ਇਸ ਤਰ੍ਹਾਂ ਦੇ ਕੀਤੇ ਜਾ ਰਹੇ ਕੰਮਾਂ ਵਿੱਚ ਉਹ ਹਮੇਸ਼ਾ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਗੁਰਮੀਤ ਸਿੰਘ ਸੰਧੂ, ਗੋਗਾ ਸਿੰਘ, ਨਵਦੀਪ ਗਰਗ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਵੀਰਪਾਲ ਸੋਢੀ, ਜੱਸੂ, ਗੋਲਡੀ ਪੁਰਬਾ, ਸਨੀ, ਬਲਜੀਤ ਸ਼ਰਮਾ, ਸ਼ਮੀ, ਸ਼ਕਤੀ, ਨਿਰਮਲ ਸਿੰਘ, ਪਰਮਜੀਤ ਪੰਜਾਬ ਪੁਲਿਸ, ਮਨੀ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।