← ਪਿਛੇ ਪਰਤੋ
ਪੰਜਾਬ ਰੋਡਵੇਜ ਦੀ ਬੱਸ ਪਲਟੀ
ਰਜਿੰਦਰ ਕੁਮਾਰ
ਨਵਾਂਸ਼ਹਿਰ 5 ਦਸੰਬਰ 2022 : ਅੱਜ ਸਵੇਰੇ ਤੜਕਸਾਰ ਅਮ੍ਰਿਤਸਰ ਤੋਂ ਚੰਡੀਗੜ੍ਹ ਜ਼ਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਵਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਵੇਰੇ ਤੜਕਸਾਰ ਕਰੀਬ 6 ਵਜੇ ਆਸਪਾਸ ਪੰਜਾਬ ਰੋਡਵੇਜ ਨਵਾਂਸ਼ਹਿਰ ਡੀਪੂ ਦੀ ਬੱਸ ਪੀ ਬੀ 07 ਸੀ ਏ 5458 ਜੋ ਫਗਵਾੜਾ ਬਾਈ ਪਾਸ ਤੋਂ ਮੇਟਿਆਣਾ ਕੋਲ ਪੁੱਜੀ ਤਾਂ ਤੇਜ ਰਫਤਾਰ ਹੋਣ ਕਾਰਨ ਪਲਟ ਗਈ। ਬੱਸ ਪਲਟਣ ਨਾਲ ਬੱਸ ਵਿੱਚ ਸਵਾਰ ਸਵਾਰੀਆਂ ਦੇ ਮਾਮੂਲੀ ਸੱਟਾ ਲੱਗੀਆਂ । ਜਿਨ੍ਹਾਂ ਨੂੰ ਨਜਦੀਕੀ ਹਸਪਤਾਲ ਵਿਚ ਦਾਖ਼ਲ ਕਰਵਾਈਆ ਗਿਆ।
Total Responses : 935