3 ਰੋਜ਼ਾ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ ’ਚ ਬਠਿੰਡਾ ਨੇ ਜਿੱਤਿਆ ਗੋਲਡ ਮੈਡਲ
ਪੰਜਾਬ ਸਟੇਟ ਮਹਿਲਾ ਗਤਕਾ ਚੈਂਪੀਅਨਸ਼ਿਪ ਸਮਾਪਤ
ਸਕੂਲਾਂ ਵਿੱਚ ਗਤਕਾ ਕੋਚ ਨਿਯੁਕਤ ਕਰਕੇ ਬੱਚਿਆਂ ਤੇ ਨੌਜਵਾਨਾ ਨੂੰ ਦਿੱਤੀ ਜਾਵੇਗੀ ਸਿਖਲਾਈ : ਪੰਨੂੰ
ਦੀਪਕ ਗਰਗ
ਕੋਟਕਪੂਰਾ, 5 ਦਸੰਬਰ 2022 : ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ ਨਾਲ ਬੱਚਿਆਂ ਤੇ ਨੌਜਵਾਨਾਂ ਦੇ ਮਨਾ ਵਿੱਚ ਖੇਡ ਭਾਵਨਾ ਪੈਦਾ ਹੋਈ ਤੇ ਹੁਣ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਗਤਕਾ ਕੋਚ ਨਿਯੁਕਤ ਕਰਕੇ ਸਕੂਲੀ ਪੜਾਈ ਦੇ ਨਾਲ ਨਾਲ ਬੱਚਿਆਂ ਨੂੰ ਗਤਕੇ ਦੀ ਸਿਖਲਾਈ ਦੇਣ ਦੀ ਕੌਸ਼ਿਸ਼ ਵੀ ਕੀਤੀ ਜਾਵੇਗੀ। ਸਥਾਨਕ ਬਾਬਾ ਫਰੀਦ ਕਾਲਜ ਆਫ ਨਰਸਿੰਗ ਵਿਖੇ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ (ਲੜਕੀਆਂ) ਦੇ ਤੀਜੇ ਦਿਨ ਬਤੌਰ ਮੁੱਖ ਮਹਿਮਾਨ ਪੁੱਜੇ ਬਲਤੇਜ ਸਿੰਘ ਪੰਨੂੰ ਮੀਡੀਆ ਡਾਇਰੈਕਟਰ ਮੁੱਖ ਮੰਤਰੀ ਪੰਜਾਬ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਸਾਡਾ ਸ਼ਾਨਾਮੱਤਾ ਇਤਿਹਾਸ, ਗੌਰਵਮਈ ਵਿਰਾਸਤ ਅਤੇ ਸੱਭਿਆਚਾਰ ਅਲੋਪ ਹੁੰਦਾ ਜਾ ਰਿਹਾ ਸੀ ਪਰ ਗਤਕਾ ਐਸੋਸੀਏਸ਼ਨ ਵਰਗੀਆਂ ਜਥੇਬੰਦੀਆਂ ਨੇ ਗਤਕਾ ਕਲਾ ਨੂੰ ਖੇਡ ਮੈਦਾਨਾ ਵਿੱਚ ਲਿਆ ਕੇ ਜਿੱਥੇ ਪ੍ਰਫੁੱਲਿਤ ਕੀਤਾ ਹੈ, ਉੱਥੇ ਇਸ ਖੇਡ ਨੂੰ ਉਲੰਪਿਕ ਵਿੱਚ ਸ਼ਾਮਲ ਕਰਨ ਦੇ ਯਤਨ ਵੀ ਜਾਰੀ ਹਨ, ਜਿੰਨਾ ਲਈ ਪੰਜਾਬ ਸਰਕਾਰ ਦਾ ਪੂਰਨ ਸਹਿਯੋਗ ਮਿਲੇਗਾ। ਉਹਨਾਂ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਦੀ ਕਿਰਦਾਰਕੁਸ਼ੀ ਦੀਆਂ ਸਾਜਿਸ਼ਾਂ ਦਾ ਜਿਕਰ ਕਰਦਿਆਂ ਆਖਿਆ ਕਿ ਸਾਡਾ ਉੱਚਾ ਸੁੱਚਾ ਕਿਰਦਾਰ ਸ਼ੱਕੀ ਕਰਨ ਦੀਆਂ ਕੌਸ਼ਿਸ਼ਾਂ ਨੂੰ ਨੇਪਰੇ ਨਹੀਂ ਚੜਨ ਦਿੱਤਾ ਜਾਵੇਗਾ। ਜਿਲਾ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਸਰਪ੍ਰਸਤ ਕੁਲਤਾਰ ਸਿੰਘ ਬਰਾੜ ਦੀ ਅਗਵਾਈ ਵਿੱਚ ਕਰਵਾਈ ਗਈ ਤਿੰਨ ਰੋਜਾ ਮਹਿਲਾ ਚੈਂਪੀਅਨਸ਼ਿਪ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਪੰਜਾਬ ਭਰ ਦੇ ਪਿੰਡ, ਸ਼ਹਿਰਾਂ ਅਤੇ ਕਸਬਿਆਂ ਤੋਂ ਚੈਂਪੀਅਨਸ਼ਿਪ ਵਿੱਚ ਸ਼ਾਮਲ ਹੋਣ ਲਈ ਆਈਆਂ 16 ਟੀਮਾਂ ਅਰਥਾਤ 400 ਤੋਂ ਜਿਆਦਾ ਲੜਕੀਆਂ ਨੇ ਆਪਣੀ ਪ੍ਰਤਿਭਾ ਦੇ ਬਾਕਮਾਲ ਜ਼ੋਹਰ ਦਿਖਾਏ। ਓਵਰਆਲ 107 ਕੁੱਲ ਪੁਆਂਇੰਟ ਲੈ ਕੇ ਪਹਿਲਾ ਸਥਾਨ ਲੈਣ ਵਾਲੀ ਬਠਿੰਡਾ ਦੀ ਟੀਮ ਨੂੰ ਗੋਲਡ ਮੈਡਲ, 43 ਪੁਆਂਇੰਟਾਂ ਵਾਲੀ ਦੂਜੇ ਸਥਾਨ ’ਤੇ ਰਹਿਣ ਵਾਲੀ ਫਿਰੋਜਪੁਰ ਦੀ ਟੀਮ ਨੂੰ ਸਿਲਵਰ ਮੈਡਲ ਅਤੇ 37 ਪੁਆਂਇੰਟਾਂ ਵਾਲੀ ਤੀਜੇ ਸਥਾਨ ’ਤੇ ਰਹਿਣ ਵਾਲੀ ਲੁਧਿਆਣੇ ਦੀ ਟੀਮ ਨੂੰ ਬਰਾਊਨ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਜਨਰਲ ਸਕੱਤਰ ਬਲਜੀਤ ਸਿੰਘ ਖੀਵਾ ਮੁਤਾਬਿਕ ਸ਼ੋ੍ਰਮਣੀ ਕਮੇਟੀ ਮੈਂਬਰ ਸ਼ੇਰ ਸਿੰਘ ਮੰਡ ਨੇ ਗਤਕਾ ਐਸੋਸੀਏਸ਼ਨ ਨੂੰ 50,000 ਰੁਪਏ ਦੀ ਨਗਦ ਰਾਸ਼ੀ ਦੇਣ ਦਾ ਐਲਾਨ ਕਰਦਿਆਂ ਆਖਿਆ ਕਿ ਸ਼ੋ੍ਰਮਣੀ ਕਮੇਟੀ ਵਲੋਂ ਭਵਿੱਖ ਵਿੱਚ ਵੀ ਇਸ ਤਰਾਂ ਦਾ ਸਹਿਯੋਗ ਜਾਰੀ ਰਹੇਗਾ। ਡਾ. ਪ੍ਰੀਤਮ ਸਿੰਘ ਛੌਕਰ ਮੁਤਾਬਿਕ ਰੈਫਰੀ ਅਤੇ ਕੁਮੈਂਟਰੀ ’ਚ ਕ੍ਰਮਵਾਰ ਨਰਿੰਦਰਪਾਲ ਸਿੰਘ ਪਾਰਸ, ਤਲਵਿੰਦਰ ਸਿੰਘ, ਸਿਮਰਨਜੀਤ ਸਿੰਘ, ਯੋਗਰਾਜ ਸਿੰਘ, ਇੰਦਰਜੀਤ ਸਿੰਘ, ਸ਼ੈਰੀ ਸਿੰਘ, ਮਨਿੰਦਰ ਸਿੰਘ, ਲਖਵਿੰਦਰ ਸਿੰਘ, ਹਰਜਿੰਦਰ ਸਿੰਘ, ਕਰਨਜੀਤ ਸਿੰਘ, ਅਕਾਸ਼ਦੀਪ ਸਿੰਘ, ਸੁਖਦੀਪ ਸਿੰਘ, ਸੰਦੀਪ ਪਾਲ ਸਿੰਘ, ਵਿਕਰਮਜੀਤ ਸਿੰਘ, ਤੇਜਿੰਦਰ ਸਿੰਘ, ਵੀਰਪਾਲ ਕੌਰ, ਅਰਸ਼ਦੀਪ ਕੌਰ, ਕਰਮਦੀਪ ਕੌਰ ਅਤੇ ਗੁਰਦੇਵ ਸਿੰਘ ਸ਼ੰਟੀ ਆਦਿ ਦਾ ਪੂਰਨ ਸਹਿਯੋਗ ਰਿਹਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਯੂਨਾਈਟਿਡ ਸ਼ੋਸ਼ਲ ਆਰਗੇਨਾਈਜੇਸ਼ਨ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਕਾਕਾ, ਗੋਬਿੰਦ ਐਗਰੀਕਲਚਰ ਵਰਕਸ ਦੇ ਪ੍ਰਬੰਧਕ ਹਰਵਿੰਦਰ ਸਿੰਘ ਬਿੱਟਾ, ਗੁੱਡ ਮੋਰਨਿੰਗ ਵੈਲਫੇਅਰ ਕਲੱਬ ਦੇ ਚੇਅਰਮੈਨ ਪੱਪੂ ਲਹੌਰੀਆ, ਗੁਰਦੀਪ ਸਿੰਘ ਮੈਨੇਜਰ, ਪ੍ਰੋ ਐੱਚ.ਐੱਸ. ਪਦਮ, ਨਛੱਤਰ ਸਿੰਘ, ਮੁਖਤਿਆਰ ਸਿੰਘ ਮੱਤਾ, ਡਾ ਦੇਵ ਰਾਜ, ਕੈਪਟਨ ਰੂਪ ਚੰਦ, ਓਮ ਪ੍ਰਕਾਸ਼ ਗੁਪਤਾ, ਗੁਰਮੀਤ ਸਿੰਘ ਮੀਤਾ, ਅਮਰਦੀਪ ਸਿੰਘ ਦੀਪਾ, ਵਰਿੰਦਰ ਕਟਾਰੀਆ, ਸੁਖਦੇਵ ਸਿੰਘ, ਤਰਲੋਚਨ ਸਿੰਘ, ਮਾ ਸੋਮਨਾਥ ਅਰੋੜਾ, ਹਰਪ੍ਰੀਤ ਸਿੰਘ ਢਿੱਲੋਂ ਆਦਿ ਸਮੇਤ ਬਾਬਾ ਫਰੀਦ ਨਰਸਿੰਗ ਕਾਲਜ ਦੇ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਦਾ ਵੀ ਭਰਪੂਰ ਸਹਿਯੋਗ ਰਿਹਾ।