ਇਪਟਾ ਗੁਰਦਾਸਪੁਰ ਦਾ ਇਜਲਾਸ ਸਮਾਪਤ ਨਵੀਂ ਕਮੇਟੀ ਦਾ ਹੋਇਆ ਗਠਨ
ਗੁਰਮੀਤ ਸਿੰਘ ਪਾਹੜਾ ਤੇ ਗੁਰਮੀਤ ਸਿੰਘ ਬਾਜਵਾ ਤੇ ਬੂਟਾ ਰਾਮ ਆਜ਼ਾਦ ਦੂਜੀ ਵਾਰ ਬਣੇ ਪ੍ਰਧਾਨ, ਸਕੱਤਰ ਤੇ ਵਿੱਤ ਸਕੱਤਰ
ਰੋਹਿਤ ਗੁਪਤਾ
ਗੁਰਦਾਸਪੁਰ 5 ਦਸੰਬਰ 2022 : ਇੰਡੀਅਨ ਪੀਪਲ ਥਿਏਟਰ ਐਸੋਸੀਏਸ਼ਨ ( ਭਾਰਤੀ ਲੋਕ-ਹਿਤੈਸ਼ੀ ਨਾਟਕ ਸੰਸਥਾ ) ਇਪਟਾ ਗੁਰਦਾਸਪੁਰ ਦਾ ਦੂਸਰਾ ਡੈਲੀਗੇਟ ਇਜਲਾਸ ਸਥਾਨਕ ਰਾਮ ਸਿੰਘ ਦੱਤ ਯਾਦਗਾਰ ਹਾਲ ਗੁਰਦਾਸਪੁਰ ਵਿੱਚ ਸਮਾਪਤ ਹੋ ਗਿਆ ਹੈ, ਜੋ ਇੰਦਰਜੀਤ ਸਿੰਘ ਰੂਪੋਵਾਲੀ ਸੂਬਾ ਜਨਰਲ ਸਕੱਤਰ ਦੀ ਨਿਗਰਾਨੀ ਹੇਠ ਹੋਇਆ।
ਜਿਸ ਵਿੱਚ ਜਨਰਲ ਸਕੱਤਰ ਗੁਰਮੀਤ ਸਿੰਘ ਬਾਜਵਾ ਨੇ ਇਸ ਡੈਲੀਗੇਟ ਇਜਲਾਸ ਵਿੱਚ ਤਿੰਨ ਸਾਲਾਂ ਵਿੱਚ ਸੰਸਥਾ ਵਲੋਂ ਕੀਤੇ ਕਾਰਜਾਂ ਦੀ ਰੀਪੋਰਟ ਪੇਸ਼ ਕੀਤੀ, ਵਿੱਤ ਸਕੱਤਰ ਸ੍ਰੀ ਬੂਟਾ ਰਾਮ ਆਜ਼ਾਦ ਨੇ ਤਿੰਨ ਸਾਲ ਦੇ ਲੇਖੇ ਦੀ ਰੀਪੋਰਟ ਪੇਸ਼ ਕੀਤੀ ਜਿਸ ਵਿੱਚ 25500 ਰੁ: ਦਾ ਘਾਟਾ ਦਿਖਾਇਆ ਗਿਆ ਹੈ, ਜਿਸ ਨੂੰ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ, ਪ੍ਰਧਾਨ ਗੁਰਮੀਤ ਸਿੰਘ ਪਾਹੜਾ ਨੇ ਪਿਛਲੀ ਕਮੇਟੀ ਭੰਗ ਕੀਤੀ ਤੇ ਅਗਲੇ ਤਿੰਨ ਸਾਲਾਂ ਲਈ ਸਰਬਸੰਮਤੀ ਨਾਲ 21 ਮੈਂਬਰੀ ਨਵੀਂ ਕਮੇਟੀ ਦੀ ਚੋਣ ਵਿੱਚ
ਪ੍ਰਧਾਨ : ਗੁਰਮੀਤ ਸਿੰਘ ਪਾਹੜਾ,ਸੀਨੀਅਰ ਮੀਤ ਪ੍ਰਧਾਨ : ਸੁਚਾ ਸਿੰਘ ਰੰਧਾਵਾ ਫਤਿਹਗੜ੍ਹ ਚੂੜੀਆਂ,
ਮੀਤ ਪ੍ਰਧਾਨ : ਹਰਪਾਲ ਸਿੰਘ ਨਾਗਰਾ ਤੇ ਡਾ. ਗੁਰਚਰਨ ਗਾਂਧੀ,
ਜਨਰਲ ਸਕੱਤਰ : ਗੁਰਮੀਤ ਸਿੰਘ ਬਾਜਵਾ ਲੈਕਚਰਾਰ ਸਟੇਟ ਐਵਾਰਡੀ,ਸਹਾਇਕ ਸਕੱਤਰ : ਡਾ. ਗੁਰਬੀਰ ਸਿੰਘ ਦਿਓ ਮਾਹਿਰ ਹੋਮਿਓਪੈਥੀ ਤੇ ਡਾ. ਰਜਵਿੰਦਰ ਕੌਰ ਨਾਗਰਾ PhD,
ਮੀਡੀਆ ਸਕੱਤਰ : ਨਵਰਾਜ ਸੰਧੂ ਪੰਜਾਬ ਨਉ ਟੀਵੀ,
ਵਿੱਤ ਸਕੱਤਰ : ਬੂਟਾ ਰਾਮ ਆਜ਼ਾਦ ਬੈਂਕ ਮੈਨੇਜਰ ਸੇਵਾ ਮੁਕਤ,
ਸਲਾਹਕਾਰ : ਪ੍ਰੋ. ਗੁਰਮੀਤ ਸਿੰਘ ਸਰਾਂ ਮੁਕੇਰੀਆਂ, ਜੋਧ ਸਿੰਘ ਲੈਕਚਰਾਰ ਸਟੇਟ ਐਵਾਰਡੀ, ਯੁਧਵੀਰ ਸਿੰਘ ਸੌਰੀਆ ਚੱਕਰ ਐਵਾਰਡੀ, ਰਜਿੰਦਰ ਸਿੰਘ ਰਾਜ ਕਲਾਨੌਰ, ਰੁਪਿੰਦਰ ਕੌਰ (ਬੇਟੀ) ਤੇ ਅਰਜਿੰਦਰ ਕੌਰ (ਨੂੰਹ) ਮਰਹੂਮ ਲੋਕ ਗਾਇਕ ਅਮਰਜੀਤ ਸਿੰਘ ਗੁਰਦਾਸਪੁਰੀ,ਕਾਰਜਕਾਰੀ ਮੈਂਬਰ : ਡਾ. ਲਖਵਿੰਦਰ ਕੌਰ ਰੀਜਨਲ ਕੈਂਪਸ ਜੀ. ਐਨ. ਡੀ. ਯੂ. ਗੁਰਦਾਸਪੁਰ, ਪ੍ਰਿੰਸੀਪਲ ਸੁਖਬੀਰ ਸਿੰਘ ਨੂਰ ਸੇਵਾ ਮੁਕਤ, ਮਨਜਿੰਦਰ ਜੀਤ ਕੌਰ ਲੈਕਚਰਾਰ, ਅਮਰੀਕ ਕੌਰ ਰੰਧਾਵਾ, ਸਤਨਾਮ ਕੌਰ ਅਧਿਆਪਕ ਅਦਾਕਾਰ ਤੇ ਰਾਜਪਾਲ ਸਿੰਘ ਬਾਠ ਚੁਣੇ ਗਏ ਹਨ।
ਇਸ ਮੌਕੇ ਤੇ ਮੱਖਣ ਕੋਹਾੜ, ਮੰਗਤ ਚੰਚਲ, ਡਾ. ਰਣਯੋਧ ਸਿੰਘ, ਤਰਸੇਮ ਸਿੰਘ ਤਰਵਾਰ, ਅਵਤਾਰ ਸਿੰਘ ਅਣਜਾਣ, ਜਗਦੀਸ਼ ਸਿੰਘ, ਮਨੂਪ ਕੁਮਾਰ, ਮੰਗਲਦੀਪ ਸਟੇਟ ਐਵਾਰਡੀ, ਮਨਤੇਜ ਸਿੰਘ, ਆਲਮਗੀਰ ਸਿੰਘ, ਪਵਨ ਮੀਆਂ ਕੋਟੀ, ਰਾਜਨ ਤਰੇੜੀਆ ਲੇਖਕ, ਲਲਿਤ ਕੁਮਾਰ ਲਾਲੀ ਗਾਇਕ, ਅਦਾਕਾਰਾ ਰਾਜ ਦਲਜੀਤ ਕੌਰ ਤੇ ਕਵੀ ਬਲਵੰਤ ਸਿੰਘ ਘੁੱਲਾ ਹਾਜ਼ਰ ਸਨ ।