← ਪਿਛੇ ਪਰਤੋ
ਅਮਰਦੀਪ ਸਿੰਘ ਗੁਜਰਾਲ ਨੇ ਏ ਡੀ ਸੀ (ਵਿਕਾਸ ) ਵਜੋਂ ਅਹੁਦਾ ਸੰਭਾਲਿਆ ਹਰੀਸ਼ ਕਾਲੜਾ ਰੂਪਨਗਰ, 05 ਦਸੰਬਰ 2022: ਅਮਰਦੀਪ ਸਿੰਘ ਗੁਜਰਾਲ ਨੇ ਅੱਜ ਏ ਡੀ ਸੀ (ਵ) ਰੂਪਨਗਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਸ. ਅਮਰਦੀਪ ਸਿੰਘ ਗੁਜਰਾਲ ਪਹਿਲਾਂ ਵੀ ਰੂਪਨਗਰ ਵਿਖੇ ਬਤੌਰ ਏ ਡੀ ਸੀ (ਵ) ਰਹਿ ਚੁੱਕੇ ਹਨ। ਸ. ਅਮਰਦੀਪ ਸਿੰਘ ਗੁਜਰਾਲ ਇੱਥੋਂ ਬਦਲ ਕੇ ਗਏ ਸ. ਦਮਨਜੀਤ ਸਿੰਘ ਮਾਨ ਦੀ ਥਾਂ ਲੈਣਗੇ। ਅਹੁਦਾ ਸੰਭਾਲਣ ਉਪਰੰਤ ਸ. ਅਮਰਦੀਪ ਸਿੰਘ ਗੁਜਰਾਲ ਨੇ ਕਿਹਾ ਕਿ ਲੋਕਾਂ ਨੂੰ ਸਾਫ ਸੁਥਰਾ ਪ੍ਰਸਾਸ਼ਨ ਦੇਣਾ ਅਤੇ ਲੋਕਾਂ ਦੀਆਂ ਮੁਸ਼ਕਿਲਾ ਹੱਲ ਕਰਨ ਨੂੰ ਪਹਿਲ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਲੋਕ ਭਲਾਈ ਸਕੀਮਾ ਦਾ ਲਾਭ ਲੋੜਵੰਦਾ ਤੱਕ ਸਮੇ ਸਿਰ ਪਹੁੰਚਾਇਆ ਜਾਵੇਗਾ, ਜਿਸ ਦੇ ਲਈ ਵਿਸ਼ੇਸ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦਾ ਹੱਲ ਸਮੇਂ ਸਿਰ ਹੋਵੇਗਾ।
Total Responses : 188