← ਪਿਛੇ ਪਰਤੋ
ਸ਼ਿਵ ਸੈਨਾ ਆਗੂ ਨੇ ਮਿਲ ਰਹੀਆਂ ਧਮਕੀਆਂ ਦੀ ਸ਼ਿਕਾਇਤ ਐਸ ਐਸ ਪੀ ਨੂੰ ਕੀਤੀ ਰੋਹਿਤ ਗੁਪਤਾ ਗੁਰਦਾਸਪੁਰ 05 ਦਸੰਬਰ 2022: ਸ਼ਿਵ ਸੈਨਾ ਸਮਾਜਵਾਦੀ ਦੀ ਕੌਮੀ ਮੀਤ ਪ੍ਰਧਾਨ ਮੈਡਮ ਪੁਸ਼ਪਾ ਗਿੱਲ ਵਲੋਂ ਐਸ.ਐਸ.ਪੀ ਸਾਹਿਬ ਗੁਰਦਾਸਪੁਰ ਜੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ, ਜਿਸ ਵਿੱਚ ਮੈਡਮ ਪੁਸ਼ਪਾ ਗਿੱਲ ਨੇ ਦੱਸਿਆ ਕਿ ਉਹ ਸ਼ਿਵ ਸੈਨਾ ਸਮਾਜਵਾਦੀ ਵਿੱਚ ਲੰਬੇ ਸਮੇਂ ਕੰਮ ਕਰ ਰਹੀ ਹੈ।ਮੈਡਮ ਪੁਸ਼ਪਾ ਗਿੱਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਦੇਸ਼ ਵਿਰੋਧੀ ਤਾਕਤਾਂ ਦਾ ਵਿਰੋਧ ਕਰਦੀ ਹੈ।ਪਿਛਲੇ ਕੁਝ ਦਿਨਾਂ ਤੋਂ ਇੱਕ ਵਿਦੇਸ਼ੀ ਨੰਬਰ +34637409016 ਤੋਂ ਲਗਾਤਾਰ ਧਮਕੀਆਂ ਆ ਰਹੀਆਂ ਹਨ, ਜੋ ਆਪਣੇ ਆਪ ਨੂੰ ਲਸ਼ਕਰ-ਏ-ਤੋਯਬਾ ਦਾ ਕਮਾਂਡਰ ਦੱਸਦਾ ਹੈ ਅਤੇ ਮਾਰਨਾ ਚਾਹੁੰਦਾ ਹੈ। ਇਸ ਸਬੰਧੀ ਮੈਡਮ ਪੁਸ਼ਪਾ ਗਿੱਲ ਨੇ ਅੱਜ ਐਸ.ਐਸ.ਪੀ ਸਾਹਬ ਗੁਰਦਾਸਪੁਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸਦੀ ਅਤੇ ਉਸਦੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
Total Responses : 188