ਜਗਰਾਉਂ ਦੇ ਸਵੱਛਤਾ ਚੈਂਪੀਅਨ ਨੂੰ ਕੀਤਾ ਗਿਆ ਸਨਮਾਨਿਤ
ਜਗਰਾਓਂ 05 ਦਸੰਬਰ, 2022: (ਦੀਪਕ ਜੈਨ ): ਅੱਜ ਨਗਰ ਕੌਸਲ ਜਗਰਾਉਂ ਵਿਖੇ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਕਾਰਜ ਸਾਧਕ ਅਫਸਰ ਮਨੋਹਰ ਸਿੰਘ ਬਾਘਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਨਟਰੀ ਸੁਪਡੰਟ ਕੁਲਜੀਤ ਸਿੰਘ ,ਸੈਨਟਰੀ ਇੰਸਪੈਕਟਰ ਸ਼ਿਆਮ ਕੁਮਾਰ ਅਤੇ (ਸੀ ਐਫ) ਸੀਮਾ ਦੀ ਦੇਖ ਰੇਖ ਵਿੱਚ ਸ਼ਹਿਰ ਜਗਰਾਉਂ ਦੇ ਸਵੱਛਤਾ ਚੈਂਪੀਅਨ ਨੂੰ ਸਨਮਾਨਿਤ ਕੀਤਾ ਗਿਆ। ਇਹ ਸਵੱਛਤਾ ਚੇਂਪੀਅਨ ਵੱਖ-ਵੱਖ ਢੰਗਾਂ ਨਾਲ ਜਗਰਾਉਂ ਸ਼ਹਿਰ ਨੂੰ ਸਵੱਛਤਾ ਦਾ ਸ਼ੰਦੇਸ਼ ਦੇ ਰਹੇ ਹਨ। ਇਹਨਾਂ ਸਵੱਛਤਾ ਚੇਂਪੀਅਨਜ਼ ਦਾ ਮੁਖ ਉਦੇਸ਼ ਵੇਸਟ ਮਟੀਰੀਅਲ ਨੂੰ ਮੁੜ ਵਰਤੋਂ ਯੋਗ ਬਣਾਉਣ ਲਈ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਆਪਣਾ ਆਲਾ-ਦੁਆਲਾ ਸਾਫ-ਸੁੱਥਰਾ ਰੱਖਣ ਲਈ ਪ੍ਰੇਰਿਤ ਕਰਨਾ ਹੈ ਅਤੇ ਡਾਂ ਮਨਦੀਪ ਸਿੰਘ ਵੱਲੋਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਅਤੇ ਗਰੀਨ ਭਾਰਤ ਮਿਸ਼ਨ ਦੀ ਟੀਮ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ।
ਇਸ ਮੋਕੇ ਤੇ ਕੈਪਟਨ ਨਰੇਸ਼ ਵਰਮਾ ਬਰਾਂਡ ਅੰਬੈਸਡਰ ਸਵੱਛ ਭਾਰਤ ਮਿਸ਼ਨ, ਰਾਜਪਾਲ ਕੌਰ ਪ੍ਰਿੰਸੀਪਲ ਸਵਾਮੀ ਰੂਪ ਚੰਦ ਜੈਨ ਸਕੂਲ, ਪ੍ਰਿੰਸੀਪਲ ਸੁਪਰਿਆ ਖੁਰਾਨਾ
ਸਨਮਤੀ ਵਿਮਲ ਜੈਨ ਸਕੂਲ, ਸੀਮਾ ਸ਼ਰਮਾ ਪ੍ਰਿੰਸੀਪਲ ਆਰ ਕੇ ਸਕੂਲ, ਕ੍ਰਿਪਾਲ ਕੌਰ ਡਾਇਰੈਕਟਰ ਖੋਜ ਅਤੇ ਵਿਗਿਆਨ ਕਾਲਜ ਜਗਰਾਉਂ, ਚਰਨਜੀਤ ਸਿੰਘ ਭੰਡਾਰੀ ਪ੍ਰਿੰਸੀਪਲ ਸਬਬਸ ਖਾਲਸਾ ਸਕੂਲ, ਵਰੁਨ ਗੋਇਲ , ਸੰਤੋਸ਼ ਕੌਰ, ਆਚਲ , ਲਖਵਿੰਦਰ ਸਿੰਘ, ਸੱਤਪਾਲ ਸਿੰਘ ਦੇਹੜਕਾ ਗਰੀਨ ਭਾਰਤ ਮਿਸ਼ਨ ਵਲੰਟੀਅਰ ਨੂੰ ਟਰਾਫੀ ਅਤੇ ਸਨਮਾਨ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ ਅਤੇ ਪ੍ਰਦੀਪ ਕੁਮਾਰ ਸਫਾਈ ਸੇਵਕ ਅਤੇ ਰਾਜ ਕੁਮਾਰ ਸੀਵਰ ਮੈਨ ਨੂੰ ਟਰਾਫੀ ਅਤੇ ਸਨਮਾਨ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਤੇ ਅਸ਼ੋਕ ਕੁਮਾਰ ਜੇ ਈ , ਮੈਡਮ ਸ਼ਿਖਾ ਬਿੰਲਡਿੰਗ ਇੰਸਪੈਕਟਰ, ਅਭੇ ਜੋਸ਼ੀ ਅਕਾਉਟੈਂਟ, ਦਫਤਰੀ ਸਟਾਫ ਦਵਿੰਦਰ ਸਿੰਘ, ਤਾਰਕ ,ਗਗਨਦੀਪ ਖੂਲਰ, ਮੁਨੀਸ਼ ਕੁਮਾਰ, ਜਸਪ੍ਰੀਤ ਸਿੰਘ ,ਨਰਿੰਦਰ ਕੁਮਾਰ, ਪਰਮਜੀਤ ਸਿੰਘ, ਮੁਕੇਸ਼ ਕੁਮਾਰ, ਵਿਸ਼ਾਲ ਟੰਡਨ,ਦਵਿੰਦਰ ਸਿੰਘ ਗਰਚਾ, ਗੁਰਮੀਤ ਸਿੰਘ, ਬੇਅੰਤ ਸਿੰਘ ,ਮੇਜਰ ਕੁਮਾਰ ਅਤੇ ਸਮੂਹ ਸਫਾਈ ਸੇਵਕ ਸ਼ਾਮਿਲ ਸਨ।