ਪੁਲਿਸ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਕਤਲ ਦੀ ਸਾਜਿਸ਼ ਨੂੰ ਨਾਕਾਮ ਕਰਦੇ ਹੋਇਆਂ ਤਿੰਨ ਦੋਸ਼ੀਆਂ ਨੂੰ ਨਜ਼ਾਇਜ਼ ਅਸਲੇ ਸਮੇਤ ਕੀਤਾ ਗ੍ਰਿਫਤਾਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 05 ਦਸੰਬਰ 2022: ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਗੈਂਗਸਟਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਨਵਨੀਤ ਸਿੰਘ ਬੈਂਸ, ਆਈ.ਪੀ.ਐਸ ਦੀਆਂ ਹਦਾਇਤਾ ਡੀ.ਐਸ.ਪੀ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਸੁਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਲਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਕਬੀਰਪੁਰ ਅਤੇ ਸਬ ਇੰਸਪੈਕਟਰ ਜਸਪਾਲ ਸਿੰਘ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋ ਐਸ.ਆਈ ਰਣਜੀਤ ਸਿੰਘ ਥਾਣਾ ਕਬੀਰਪੁਰ ਨੂੰ ਦੌਰਾਨੇ ਨਾਕਾਬੰਦੀ ਮੁਖਬਰ ਖਾਸ ਵੱਲੋਂ ਇਤਲਾਹ ਮਿਲੀ ਕਿ ਪਿੰਡ ਸੇਖਮਾਗਾ ਨੇੜੇ ਸੈਲਰ ਦੇ ਪਿੱਛਲੇ ਪਾਸੇ ਖੇਤਾਂ ਨੂੰ ਪਾਣੀ ਦੇਣ ਵਾਸਤੇ ਬਣੀ ਮੋਟਰ ਤੇ ਜਿੱਥੇ ਕੁੱਝ ਕਮਰੇ ਬਣੇ ਹੋਏ ਹਨ ਅਤੇ ਚਾਰ ਦੁਆਰੀ ਵੀ ਕੀਤੀ ਹੋਈ ਹੈ।ਉੱਥੇ ਗੁਰਦੇਵ ਸਿੰਘ ਪੁੱਤਰ ਤਸਬੀਰ ਸਿੰਘ ਵਾਸੀ ਪਿੰਡ ਚੱਕ ਵਡਾਲਾ ਥਾਣਾ ਲੋਹੀਆ ਜਿਲਾ ਜਲੰਧਰ, ਸੁਮਨਜੀਤ ਸਿੰਘ ਪੁੱਤਰ ਨਿਰਵੈਰ ਸਿੰਘ ਵਾਸੀ ਪਿੰਡ ਕਿੱਲੀਵਾੜਾ ਥਾਣਾ ਸੁਲਤਾਨਪੁਰ ਲੋਧੀ, ਸੁਰਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਸ਼ੇਖਮਾਗਾ ਥਾਣਾ ਕਬੀਰਪੁਰ ਭਾਰੀ ਨਜਾਇਜ ਅਸਲੇ ਸਮੇਤ ਬੈਠੇ ਹਨ।ਉਹ ਪਿੰਡ ਸ਼ੇਖਮਾਗਾ ਦੇ ਗੁਰਭੇਜ ਸਿੰਘ ਉਰਫ ਭੇਜਾ ਪੁੱਤਰ ਸੁਰਜੀਤ ਸਿੰਘ ਵਗੈਰਾ ਅਤੇ ਸੰਤੋਖ ਸਿੰਘ ਪੁੱਤਰ ਅਜੀਤ ਸਿੰਘ ਦੀ ਸ਼ੇਖਮਾਗਾ ਵਾਲੀ ਜ਼ਮੀਨ ਦੇ ਝਗੜੇ ਕਾਰਨ, ਸੰਤੋਖ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਸ਼ਾਹਵਾਲਾ ਅੰਦਰੀਸਾ ਦਾ ਜਾ ਉਸਦੇ ਕਿਸੇ ਪਰਿਵਾਰਕ ਮੈਂਬਰ ਦੇ ਕਤਲ ਕਰਨ ਦੀ ਸਾਜਿਸ਼ ਕਰ ਰਹੇ ਹਨ। ਇਸੇ ਦੌਰਾਨ ਪੁਲਿਸ ਪਾਰਟੀ ਨੇ ਤਰੁੰਤ ਕਾਰਵਾਈ ਕਰਦਿਆਂ ਗੁਰਦੇਵ ਸਿੰਘ ਪੁੱਤਰ ਤਸਬੀਰ ਸਿੰਘ ਵਾਸੀ ਪਿੰਡ ਚੱਕ ਵਡਾਲਾ ਥਾਣਾ ਲੋਹੀਆ ਜਿਲਾ ਜਲੰਧਰ , ਸੁਮਨਜੀਤ ਸਿੰਘ ਪੁੱਤਰ ਨਿਰਵੈਰ ਸਿੰਘ ਵਾਸੀ ਪਿੰਡ ਕਿੱਲੀਵਾੜਾ ਥਾਣਾ ਸੁਲਤਾਨਪੁਰ ਲੋਧੀ , ਸੁਰਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਸ਼ੇਖਮਾਗਾ ਥਾਣਾ ਕਬੀਰਪੁਰ ਨੂੰ ਸਮੇਤ 02 ਪਿਸਟਲ 30 ਬੋਰ, ਸਮੇਤ 12 ਕਾਰਤੂਸ ਜਿੰਦਾ ਰੌਂਦ ਦੇ ਗ੍ਰਿਫਤਾਰ ਲਿਆ। ਪੁਲਿਸ ਅਧਿਕਾਰੀਆਂ ਅਨੁਸਾਰ ਉਕਤ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।